DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਸਪਤਾਲ ’ਚੋਂ ਦਵਾਈਆਂ ਚੋਰੀ ਕਰਨ ਵਾਲਾ ਗਰੋਹ ਕਾਬੂ

ਮੈਡੀਕਲ ਦੀਆਂ ਦੁਕਾਨਾਂ ’ਤੇ ਦਵਾਈਆਂ ਵੇਚਦੇ ਸਨ ਮੁਲਜ਼ਮ

  • fb
  • twitter
  • whatsapp
  • whatsapp
Advertisement

ਕ੍ਰਾਈਮ ਬ੍ਰਾਂਚ ਨੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਮੁਫਤ ਵੰਡਣ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਅਤੇ ਵਿਕਰੀ ਵਿੱਚ ਸ਼ਾਮਲ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਡੀ ਡੀ ਯੂ ਹਸਪਤਾਲ ਵਿੱਚ ਇੱਕ ਫਾਰਮਾਸਿਸਟ ਅਤੇ ਸਟੋਰਕੀਪਰ ਅਤੇ ਹਸਪਤਾਲ ਵਿੱਚ ਇੱਕ ਕੰਟਰੈਕਟ ਹੈਲਪਰ ਸ਼ਾਮਲ ਹੈ। ਇਨ੍ਹਾਂ ਦੋਵਾਂ ਦੀ ਮਦਦ ਨਾਲ ਗਰੋਹ ਹਸਪਤਾਲ ਤੋਂ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਵਰਤੇ ਜਾਣ ਵਾਲੇ ਐਂਟੀਬਾਇਓਟਿਕਸ ਅਤੇ ਰੇਬੀਜ਼ ਅਤੇ ਹੋਰ ਟੀਕੇ ਚੋਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਸਹਾਰਨਪੁਰ ਵਿੱਚ ਵੇਚਦੇ ਸਨ। ਇੱਕ ਮੁਲਜ਼ਮ ਦੀ ਸਹਾਰਨਪੁਰ ਵਿੱਚ ਫਾਰਮੇਸੀ ਹੈ, ਜਿੱਥੇ ਉਹ ਆਪਣੀ ਦੁਕਾਨ ’ਤੇ ਸਰਕਾਰੀ ਦਵਾਈਆਂ ਵੇਚਦਾ ਸੀ। ਉਨ੍ਹਾਂ ਦੇ ਕਬਜ਼ੇ ਵਿੱਚੋਂ ਲਗਪਗ 70 ਲੱਖ ਰੁਪਏ ਦੀਆਂ ਦਵਾਈਆਂ, ਇੱਕ ਮਹਿੰਦਰਾ ਟਰੱਕ ਅਤੇ ਕਾਰ ਜ਼ਬਤ ਕੀਤੀ ਗਈ ਹੈ ਜੋ ਦਵਾਈਆਂ ਦੀ ਢੋਆ-ਢੁਆਈ ਲਈ ਵਰਤੀ ਜਾਂਦੀ ਸੀ। ਇੰਸਪੈਕਟਰ ਨੀਰਜ ਸ਼ਰਮਾ ਦੀ ਟੀਮ ਨੇ ਪਹਿਲਾਂ ਤਿੰਨ ਮੁਲਜ਼ਮਾਂ ਨੀਰਜ ਕੁਮਾਰ, ਸੁਸ਼ੀਲ ਕੁਮਾਰ ਅਤੇ ਲਕਸ਼ਮਣ ਮੁਖੀਆ ਨੂੰ ਜੈ ਭਾਰਤ ਟ੍ਰਾਂਸਪੋਰਟ, ਰਾਜੇਂਦਰ ਮਾਰਕੀਟ, ਤੀਸ ਹਜ਼ਾਰੀ ਤੋਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਇੱਕ ਟੈਂਪੂ ਅਤੇ ਇੱਕ ਕਾਰ ਵਿੱਚ ਦਵਾਈਆਂ ਦੀ ਖੇਪ ਲੈ ਕੇ ਜਾ ਰਹੇ ਸਨ। ਇਨ੍ਹਾਂ ਦਵਾਈਆਂ ’ਤੇ ‘ਸਰਕਾਰੀ ਸਪਲਾਈ, ਵਿਕਰੀ ਲਈ ਨਹੀਂ’ ਦਾ ਲੇਬਲ ਲਗਾਇਆ ਗਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵਿਅਕਤੀ ਡੇਢ ਸਾਲ ਤੋਂ ਇਸ ਗੈਰ-ਕਾਨੂੰਨੀ ਸਪਲਾਈ ਨੈੱਟਵਰਕ ਨੂੰ ਚਲਾ ਰਹੇ ਸਨ।

Advertisement
Advertisement
×