ਹਵਾਬਾਜ਼ੀ ਮੰਤਰਾਲੇ ਦੇ ਚਾਰ ਅਫ਼ਸਰਾਂ ਨੂੰ ਕਰੋਨਾ

ਹਵਾਬਾਜ਼ੀ ਮੰਤਰਾਲੇ ਦੇ ਚਾਰ ਅਫ਼ਸਰਾਂ ਨੂੰ ਕਰੋਨਾ

ਨਵੀਂ ਦਿੱਲੀ (ਪੀਟੀਆਈ): ਭਾਰਤੀ ਹਵਾਬਾਜ਼ੀ ਮੰਤਰਾਲੇ ਅਤੇ ਭਾਰਤੀ ਹਵਾਈ ਜਹਾਜ਼ ਅਥਾਰਟੀ (ਏਏਆਈ) ਦੇ ਚਾਰ ਅਧਿਕਾਰੀਆਂ ਵਿੱਚ ਕਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਣ ਮਗਰੋਂ ਰਾਜੀਵ ਗਾਂਧੀ ਭਵਨ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਭਵਨ ਵਿੱਚ ਏਏਆਈ ਅਤੇ ਸੈਰ-ਸਪਾਟਾ ਮੰਤਰਾਲੇ ਦੇ ਦਫ਼ਤਰ ਹਨ। ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ, ‘‘ਏਏਆਈ ਦੇ ਚਾਰ ਕਰਮਚਾਰੀਆਂ ਵਿੱਚ ਕਰੋਨਾ ਵਾਇਰਸ ਪਾਜ਼ੇਟਿਵ ਮਿਲਿਆ ਹੈ। ਰਾਜੀਵ ਗਾਂਧੀ ਭਵਨ ਨੂੰ ਵਾਇਰਸ ਮੁਕਤ ਕਰਨ ਲਈ ਚਾਰ ਜੂਨ ਤੱਕ ਸੀਲ ਕਰ ਦਿੱਤਾ ਗਿਆ ਹੈ।’’ ਇਸ ਤੋਂ ਪਹਿਲਾਂ ਸੈਰ-ਸਪਾਟਾ ਮੰਤਰਾਲੇ ਦੇ ਇੱਕ ਕਰਮਚਾਰੀ ਦੇ ਕਰੋਨਾ ਵਾਇਰਸ ਤੋਂ ਪੀੜਤ ਹੋਣ ਮਗਰੋਂ ਮੰਤਰਾਲੇ ਨੂੰ 22 ਅਪਰੈਲ ਨੂੰ ਤਿੰਨ ਦਿਨ ਲਈ ਸੀਲ ਕਰ ਦਿੱਤਾ ਗਿਆ ਸੀ।

 

ਮੁੱਖ ਅੰਸ਼

  • ਰਾਜੀਵ ਭਵਨ ਸੀਲ ਕੀਤਾ
  • ਉਪ ਰਾਜਪਾਲ ਦਫ਼ਤਰ ਦੇ 13 ਅਧਿਕਾਰੀਆਂ ਸਣੇ 19 ਮੁਲਾਜ਼ਮ ਕਰੋਨਾ ਪੀੜਤ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਉਪ ਰਾਜਪਾਲ ਅਨਿਲ ਬੈਜਲ ਦੇ ਦਫ਼ਤਰ ਦੇ 13 ਕਰਮਚਾਰੀਆਂ ਤੇ ਦਿੱਲੀ ਸਰਕਾਰ ਦੇ ਛੇ ਹੋਰ ਸਰਕਾਰੀ ਅਧਿਕਾਰੀਆਂ ਦੇ ਕੋਵਿਡ ਟੈਸਟ ਕੀਤੇ ਗਏ, ਜੋ ਪਾਜ਼ੇਟਿਵ ਆਏ ਸਨ। ਸੂਤਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਉਪ ਰਾਜਪਾਲ ਸਕੱਤਰੇਤ ਵਿੱਚ ਕੰਮ ਕਰਨ ਵਾਲੇ 13 ਵਿਅਕਤੀਆਂ ਵਿੱਚ ਜੂਨੀਅਰ ਸਹਾਇਕ, ਡਰਾਈਵਰ ਤੇ ਚਪੜਾਸੀ ਸ਼ਾਮਲ ਹਨ ਜਿਨ੍ਹਾਂ ਨੇ ਮਾਰੂ ਵਾਇਰਸ ਦੇ ਕੋਵਿਡ ਟੈਸਟ ਕੀਤੇ ਗਏ ਜੋ ਪਾਜ਼ੇਟਿਵ ਆਏ ਸਨ। ਹਾਲ ਹੀ ਵਿੱਚ ਇੱਕ ਜੂਨੀਅਰ ਸਹਾਇਕ ਨੂੰ ਲਾਗ ਲੱਗਣ ਤੋਂ ਬਾਅਦ, ਦਿੱਲੀ ਐਲਜੀ ਦਫ਼ਤਰ ਵਿੱਚ ਕੰਮ ਕਰ ਰਹੇ ਸਾਰੇ ਅਧਿਕਾਰੀ ਅਤੇ ਅਧਿਕਾਰੀਆਂ ਨੇ ਕੋਵਿਡ -19 ਟੈਸਟ ਕਰਵਾਇਆ। ਇਸ ਦੌਰਾਨ ਸੂਤਰਾਂ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਛੇ ਅਧਿਕਾਰੀਆਂ ਨੇ ਵੀ ਕੋਵਿਡ-19 ਲਈ ਟੈਸਟ ਕੀਤਾ ਜੋ ਪਾਜ਼ੇਟਿਵ ਆਇਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All