ਲੁਟੇਰਾ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ

ਲੁਟੇਰਾ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ

ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਕਤੂਬਰ

ਦਿੱਲੀ ਪੁਲੀਸ ਨੇ ਉੱਤਰ ਪੱਛਮੀ ਦਿੱਲੀ ਦੇ ਬਾਵਾਨਾ ਖੇਤਰ ਵਿੱਚ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਚਾਰੋਂ ਗੌਰਵ-ਮੌਂਟੀ ਗੈਂਗ ਦੇ ਮੈਂਬਰ ਹਨ। ਮੁਲਜ਼ਮਾਂ ਦੀ ਪਛਾਣ ਰਿੰਕੂ (24) ਵਾਸੀ ਪੂਥ ਖੁਰਦ, ਵਿਸ਼ਾਲ (24), ਮੁਜ਼ੱਫਰਨਗਰ ਜ਼ਿਲਾ ਉੱਤਰ ਪ੍ਰਦੇਹ, ਦੀਪਕ (22), ਬਾਜੀਤਪੁਰ ਠਕਰਨ ਦਾ ਰਹਿਣ ਵਾਲਾ ਤੇ ਲਲਿਤ (24) ਵਜੋਂ ਹੋਈ ਹੈ। ਝੜੌਦਾ ਕਲਾਂ ਦੇ ਵਸਨੀਕ ਵੱਜੋਂ ਹੋਈ। ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਗੈਰ ਕਾਨੂੰਨੀ ਹਥਿਆਰਾਂ ਨਾਲ ਲੈਸ ਚਾਰੇ ਮੁਲਜ਼ਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ  ਪੁਲੀਸ ਨੇ ਬਿਨਾਂ ਨੰਬਰ ਪਲੇਟ ਵਾਲੀ ਇੱਕ ਕਾਰ ਵੇਖੀ ਤੇ ਇਸਨੂੰ ਰੋਕਣ ਦਾ ਸੰਕੇਤ ਦਿੱਤਾ ਪਰ ਉਨ੍ਹਾਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲੀਸ ਨੇ ਉਨ੍ਹਾਂ ਦਾ ਰਸਤਾ ਰੋਕਿਆ ਤਾਂ ਵਾਹਨ ਚਾਲਕਾਂ ਨੇ ਪੁਲੀਸ ’ਤੇ ਫਾਇਰ ਕਰ ਦਿੱਤਾ ਜਿਸਜੀ ਪੁਲੀਸ ਨੇ ਵੀ ਜਵਾਬੀ ਕਾਰਵਾਈ ਕੀਤੀ। ਕੁਲ 12 ਰਾਊਂਡ ਫਾਇਰ ਕੀਤੇ ਗਏ। ਗੋਲੀਬਾਰੀ ਦੌਰਾਨ ਦੋ ਮੁਲਜ਼ਮਾਂ ਰਿੰਕੂ ਤੇ ਵਿਸ਼ਾਲ ਨੂੰ ਸੱਟਾਂ ਲੱਗੀਆਂ। ਦੂਸਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਦੋਵੇਂ ਜ਼ਖ਼ਮੀਆਂ ਨੂੰ ਐੱਮਵੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਜਿੱਥੋਂ ਉਨ੍ਹਾਂ ਨੂੰ ਬਾਅਦ ਵਿੱਚ ਬੀਐੱਸਏ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਅਰਧ-ਆਟੋਮੈਟਿਕ ਪਿਸਤੌਲ, ਦੋ ਦੇਸੀ ਪਿਸਤੌਲ, ਇਕ ਕਾਰ ਲੁਟੇਰਿਆਂ ਤੋਂ ਬਰਾਮਦ ਕੀਤੀ ਗਈ ਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All