ਰਿਠਲਾ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਨਾਲ ਚਾਰ ਦੀ ਮੌਤ
ਨਵੀਂ ਦਿੱਲੀ, 25 ਜੂਨ ਉੱਤਰ-ਪੱਛਮੀ ਦਿੱਲੀ ਦੇ ਰਿਠਲਾ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਨੂੰ ਰੋਹਿਣੀ ਸੈਕਟਰ-5 ਖੇਤਰ ਵਿੱਚ ਫੈਕਟਰੀ ਵਿੱਚ ਲੱਗੀ ਅੱਗਤੇ ਕਾਬੂ...
Advertisement
ਨਵੀਂ ਦਿੱਲੀ, 25 ਜੂਨ
ਉੱਤਰ-ਪੱਛਮੀ ਦਿੱਲੀ ਦੇ ਰਿਠਲਾ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਨੂੰ ਰੋਹਿਣੀ ਸੈਕਟਰ-5 ਖੇਤਰ ਵਿੱਚ ਫੈਕਟਰੀ ਵਿੱਚ ਲੱਗੀ ਅੱਗਤੇ ਕਾਬੂ ਪਾਉਣ ਲਈ 16 ਫਾਇਰ ਟੈਂਡਰ ਭੇਜੇ ਗਏ। ਫਾਇਰ ਸਰਵਿਸਿਜ਼ ਦੇ ਮੁਖੀ ਅਤੁਲ ਗਰਗ ਨੇ ਕਿਹਾ ਕਿ ਘਟਨਾ ਦੀ ਸੂਚਨਾ ਰਿਠਲਾ ਮੈਟਰੋ ਸਟੇਸ਼ਨ ਦੇ ਨੇੜੇ ਸਥਿਤ ਜਗ੍ਹਾ ਤੋਂ ਸ਼ਾਮ 7.25 ਵਜੇ ਦੇ ਕਰੀਬ ਮਿਲੀ। ਪੁਲੀਸ ਨੇ ਹੁਣ ਤੱਕ ਚਾਰ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਅੱਗ ਵਿੱਚ ਫਸੇ ਲੋਕਾਂ ਦੀ ਭਾਲ ਮੁਹਿੰਮ ਅਜੇ ਵੀ ਜਾਰੀ ਹੈ। -ਪੀਟੀਆਈ
Advertisement
Advertisement
×