ਲੁੱਟ-ਖੋਹ ਦੇ ਮਾਮਲੇ ’ਚ ਚਾਰ ਗ੍ਰਿਫ਼ਤਾਰ
ਪੱਛਮੀ ਦਿੱਲੀ ਦੇ ਇੰਦਰਾਪੁਰੀ ਥਾਣੇ ਦੀ ਪੁਲੀਸ ਨੇ 70 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾ ਲਿਆ ਹੈ। ਪੁਲੀਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਮੁਹੰਮਦ ਕੈਫ, ਬੀ ਐੱਸ ਵਿਦਿਆਰਥੀ ਰਿਸ਼ੀ ਯਾਦਵ, ਆਟੋ ਚਾਲਕ ਸੌਰਭ ਉਰਫ਼ ਬੱਚਾ...
Advertisement
ਪੱਛਮੀ ਦਿੱਲੀ ਦੇ ਇੰਦਰਾਪੁਰੀ ਥਾਣੇ ਦੀ ਪੁਲੀਸ ਨੇ 70 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾ ਲਿਆ ਹੈ। ਪੁਲੀਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਮੁਹੰਮਦ ਕੈਫ, ਬੀ ਐੱਸ ਵਿਦਿਆਰਥੀ ਰਿਸ਼ੀ ਯਾਦਵ, ਆਟੋ ਚਾਲਕ ਸੌਰਭ ਉਰਫ਼ ਬੱਚਾ ਅਤੇ ਕੰਪਨੀ ਮੁਲਾਜ਼ਮ ਵਿਕਾਸ ਸ਼ਾਮਲ ਹੈ। ਉਨ੍ਹਾਂ ਤੋਂ ਲੁੱਟੀ ਗਈ ਰਕਮ ਦੇ 53.40 ਲੱਖ ਰੁਪਏ ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਇਹ ਘਟਨਾ 31 ਮਾਰਚ ਨੂੰ ਦੁਪਹਿਰ 3:30 ਵਜੇ ਦੇ ਕਰੀਬ ਕ੍ਰਿਸ਼ੀ ਕੁੰਜ, ਇੰਦਰਾਪੁਰੀ ਨੇੜੇ ਵਾਪਰੀ ਸੀ। ਕੰਪਨੀ ਦੇ ਦੋ ਮੁਲਾਜ਼ਮ 70 ਲੱਖ ਰੁਪਏ ਲੈ ਕੇ ਜਾ ਰਹੇ ਸਨ ਜਦੋਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਰੋਕਿਆ, ਬੰਦੂਕ ਦਿਖਾ ਕੇ ਨਕਦੀ ਲੁੱਟ ਲਈ। ਤਕਨੀਕੀ ਜਾਂਚ ਤੋਂ ਪਤਾ ਲੱਗਾ ਕਿ ਕੰਪਨੀ ਦਾ ਇੱਕ ਮੁਲਾਜ਼ਮ ਵਿਕਾਸ ਦਾ ਮੁੱਖ ਸਾਜ਼ਿਸ਼ਘਾੜਾ ਸੀ। ਵਿਕਾਸ ਨੇ ਆਪਣੇ ਸਾਥੀਆਂ ਨਾਲ ਮਿਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
Advertisement
Advertisement
×

