ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀ ਸਾਬਕਾ ਵਿਧਾਇਕ ਦੀ ਕਰੋਨਾ ਕਾਰਨ ਮੌਤ

ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀ ਸਾਬਕਾ ਵਿਧਾਇਕ ਦੀ ਕਰੋਨਾ ਕਾਰਨ ਮੌਤ

ਨਵੀਂ ਦਿੱਲੀ, 5 ਜੁਲਾਈ

1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਸਾਬਕਾ ਵਿਧਾਇਕ ਦੀ ਇਥੇ ਹਸਪਤਾਲ ਵਿਚ ਕੋਵਿਡ-19 ਕਾਰਨ ਮੌਤ ਹੋ ਗਈ। ਮੰਡੋਲੀ ਜੇਲ੍ਹ ਦਾ ਇਹ ਦੂਜਾ ਕੈਦੀ ਹੈ ਜੋ ਕਰੋਨਾ ਨਾਲ ਮਰਿਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮਹਿੰਦਰ ਯਾਦਵ (70) ਪਾਲਮ ਹਲਕੇ ਤੋਂ ਸਾਬਕਾ ਵਿਧਾਇਕ ਸੀ। ਉਹ ਮੰਡੋਲੀ ਜੇਲ੍ਹ ਵਿੱਚ 10 ਸਾਲ ਦੀ ਸਜ਼ਾ ਕੱਟ ਰਿਹਾ ਸੀ ਅਤੇ 26 ਜੂਨ ਨੂੰ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਡਾਇਰੈਕਟਰ ਜਨਰਲ (ਜੇਲ੍ਹਾਂ) ਸੰਦੀਪ ਗੋਇਲ ਨੇ ਕਿਹਾ ਕਿ ਯਾਦਵ ਨੂੰ 26 ਜੂਨ ਨੂੰ ਬੇਚੈਨੀ ਅਤੇ ਦਿਲ ਨਾਲ ਜੁੜੀਆਂ ਕੁਝ ਸਮੱਸਿਆਵਾਂ ਦੀ ਸ਼ਿਕਾਇਤ ਸੀ। ਉਸ ਨੂੰ ਡੀਡੀਯੂ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਉਸੇ ਦਿਨ ਐੱਲਐੱਨਜੇਪੀ ਹਸਪਤਾਲ ਰੈਫਰ ਕੀਤਾ ਗਿਆ। ਬਾਅਦ ਵਿਚ ਉਸਦੇ ਪਰਿਵਾਰ ਦੀ ਬੇਨਤੀ 'ਤੇ, ਉਸ ਨੂੰ 30 ਜੂਨ ਨੂੰ ਦੁਆਰਕਾ ਦੇ ਨਿੱਜੀ ਹਸਪਤਾਲ ਵਿਚ ਤਬਦੀਲ ਕਰਨ ਦੀ ਇਜਾਜ਼ਤ ਦਿੱਤੀ ਗਈ। ਅਧਿਕਾਰੀ ਮੁਤਾਬਕ, "ਸਾਨੂੰ ਜਾਣਕਾਰੀ ਮਿਲੀ ਹੈ ਕਿ ਮਹਿੰਦਰ ਯਾਦਵ 4 ਜੁਲਾਈ ਦੀ ਸ਼ਾਮ ਨੂੰ ਅਕਾਸ਼ ਹਸਪਤਾਲ ਵਿਚ ਦੀ ਮੌਤ ਹੋ ਗਿਆ।" ਅਧਿਕਾਰੀਆਂ ਦੇ ਅਨੁਸਾਰ ਯਾਦਵ ਦਸੰਬਰ 2018 ਤੋਂ ਜੇਲ੍ਹ ਬੰਦ ਸਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All