ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਰਕਾਰ ਵੱਲੋਂ ਕਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ 5 ਮੈਂਬਰੀ ਮਾਹਿਰਾਂ ਦੀ ਕਮੇਟੀ ਬਣਾਈ ਹੈ ਜੋ ਹਸਪਤਾਲਾਂ ਵਿੱਚ ਤਿਆਰੀਆਂ ਵਿੱਚ ਮਦਦ ਕਰੇਗੀ। ਦਿੱਲੀ ਵਿੱਚ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਮਦਦ ਕਰੇਗੀ। ਜਿੱਥੇ ਸਿਹਤ ਸੇਵਾਵਾਂ ਦੀਆਂ ਕਮੀਆਂ ਹੋਣਗੀਆਂ ਉੱਥੇ ਮਜ਼ਬੂਤ ਕਰਨ ਲਈ ਸੁਝਾਓ ਦੇਵੇਗੀ। ਇਹ ਕਮੇਟੀ 6 ਜੂਨ ਤੱਕ ਆਪਣੀ ਰਿਪੋਰਟ ਜਮ੍ਹਾਂ ਕਰਵਾਏਗੀ। ਕਮੇਟੀ ਵਿੱਚ ਆਈਪੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਮਹੇਸ਼ ਵਰਮਾ ਚੇਅਰਮੈਨ ਬਣਾਏ ਗਏ ਹਨ, ਗੁਰੂ ਤੇਗ਼ ਬਹਾਦਰ ਹਸਪਤਾਲ ਦੇ ਐੱਮਡੀ ਡਾ. ਸੁਨੀਲ ਕੁਮਾਰ, ਦਿੱਲੀ ਮੈਡੀਕਲ ਕੌਂਸਲ ਦੇ ਪ੍ਰਧਾਨ ਡਾ. ਅਰੁਣ ਗੁਪਤਾ, ਦਿੱਲੀ ਮੈਡੀਕਲ ਕੌਂਸਲ ਦੇ ਸਾਬਕਾ ਪ੍ਰਧਾਨ ਡਾ. ਆਰ ਕੇ ਗੁਪਤਾ ਤੇ ਮੈਕਸ ਹਸਪਤਾਲ ਦੇ ਗਰੁੱਪ ਮੈਡੀਕਲ ਡਾਇਰੈਕਟਰ ਡਾ. ਸੰਦੀਪ ਬੁੱਧੀਰਾਜਾ ਨੂੰ ਮੈਂਬਰਾਂ ਵੱਜੋਂ ਸ਼ਾਮਲ ਕੀਤਾ ਗਿਆ ਹੈ।