ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਨਵੰਬਰ
ਰਾਜਧਾਨੀ ਦੀਆਂ ਵੱਖ-ਵੱਖ ਮਸਜਿਦਾਂ ਵੱਲੋਂ ਅੰਦੋਲਨਕਾਰੀ ਕਿਸਾਨਾਂ ਲਈ ਬੁਰਾੜੀ ’ਚ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਕਾਰਜ ਵਿੱਚ ਲੱਗੇ ਸ਼ਾਰਿਕ ਹੁਸੈਨ ਨੇ ਦੱਸਿਆ ਕਿ ਦਿੱਲੀ ਪੁਲੀਸ ਜਿੱਥੇ-ਜਿੱਥੇ ਆਗਿਆ ਦੇਵੇਗੀ ਉੱਥੇ ਉਹ ਕਿਸਾਨਾਂ ਲਈ ਰਾਤ ਤੇ ਸਵੇਰ ਦੇ ਖਾਣੇ ਦਾ ਬੰਦੋਬਸਤ ਕਰਨਗੇ। ਉਸ ਨੇ ਦੱਸਿਆ ਕਿ ਖਾਣੇ ਲਈ ਆਲੂ-ਪੂੜੀ, ਆਲੂ-ਤਾਹਿਰੀ, ਸ਼ਾਕਾਹਾਰੀ ਬਰਿਆਨੀ ਤਿਆਰ ਕੀਤੀ ਗਈ ਹੈ ਜੋ ਰਾਤ ਸਮੇਂ ਕਿਸਾਨਾਂ ਨੂੰ ਵਰਤਾਈ ਗਈ।