ਦਿੱਲੀ ਦੀਆਂ ਸੜਕਾਂ ’ਤੇ ਟਰੈਕਟਰਾਂ ਦਾ ਸੈਲਾਬ

ਪ੍ਰਬੰਧਕਾਂ ਵੱਲੋਂ ਇਕੱਠ ਸਾਂਭਣਾ ਹੋਇਆ ਔਖਾ, ਮੁੱਖ ਸਟੇਜ ਤੋਂ ਅਨੁਸ਼ਾਸਨ ਵਿੱਚ ਰਹਿਣ ਦੀਆਂ ਅਪੀਲਾਂ

ਦਿੱਲੀ ਦੀਆਂ ਸੜਕਾਂ ’ਤੇ ਟਰੈਕਟਰਾਂ ਦਾ ਸੈਲਾਬ

ਨਵੀਂ ਦਿੱਲੀ ਵਿੱਚ ਸਿੰਘੂ ਬਾਰਡਰ ’ਤੇ ਰੈਲੀ ਦੌਰਾਨ ਟਰੈਕਟਰਾਂ ਦਾ ਵੱਡਾ ਕਾਫ਼ਲਾ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 24 ਜਨਵਰੀ

ਦਿੱਲੀ ਦੇ ਬਾਰਡਰਾਂ ਉਪਰ ਤਿੰਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਰੀਬ ਦੋ ਮਹੀਨਿਆਂ ਤੋਂ ਲਗਾਤਾਰ ਧਰਨਾ ਦੇ ਰਹੇ ਕਿਸਾਨਾਂ ਦਾ ਹੁਣ ਇਕੱਠ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਤੇ ਹੁਣ ਇਹ ਇਕੱਠ ਪ੍ਰਬੰਧਕਾਂ ਕੋਲੋਂ ਸਾਂਭਣਾ ਵੀ ਔਖਾ ਹੋ ਗਿਆ ਹੈ।

26 ਜਨਵਰੀ ਨੂੰ ‘ਕਿਸਾਨ ਗਣਤੰਤਰ ਪਰੇਡ’ ਲਈ ਪੰਜਾਬ ਸਮੇਤ ਹੋਰ ਗੁਆਂਢੀ ਰਾਜਾਂ ਤੋਂ ਕਿਸਾਨ ਟਰੈਕਟਰਾਂ ਤੇ ਟਰਾਲੀਆਂ ਸਮੇਤ ਦਿੱਲੀ ਵੱਲ ਚੱਲ ਚੁੱਕੇ ਹਨ। ਹੁਣ ਦਿੱਲੀ ਪੁਲੀਸ ਵੱਲੋਂ ਕਿਸਾਨਾਂ ਨੂੰ ਦਿੱਲੀ ਦੇ ਅੰਦਰ ਪਰੇਡ ਕਰਨ ਦੀ ਮਨਜ਼ੂਰੀ ਦੇਣ ਕਰ ਕੇ ਪਿੰਡਾਂ ਵਿੱਚ ਬੈਠੀਆਂ ਮਾਵਾਂ ਦੇ ਕਿਸੇ ਅਣਹੋਣੀ ਵਾਪਰਨ ਦੇ ਸ਼ੰਕੇ ਵੀ ਦੂਰ ਹੋ ਗਏ ਹਨ। ਹੁਣ ਉਹ ਆਪਣੇ ਪੁੱਤਰਾਂ, ਪਤੀਆਂ, ਭਰਾਵਾਂ ਨੂੰ ਦਿੱਲੀ ਭੇਜਣ ਤੋਂ ਨਹੀਂ ਝਿੱਜਕਣਗੀਆਂ। ਅੱਜ ਸਿੰਘੂ ਬਾਰਡਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਧਰਨੇ ਵਿੱਚ ਸ਼ਾਮਲ ਹੋਏ ਤੇ ਤਿੱਲ ਸੁੱਟਣ ਲਈ ਥਾਂ ਨਹੀਂ ਸੀ। ਦਿੱਲੀ-ਕਰਨਾਲ ਮਾਰਗ ਦੇ ਦੋਨੋਂ ਪਾਸੇ ਲੰਬੀਆਂ ਕਤਾਰਾਂ ਵਿੱਚ ਟਰੈਕਟਰ ਖੜ੍ਹੇ ਹੋ ਚੁੱਕੇ ਹਨ। ਇੱਥੋਂ ਤੱਕ ਕਿ ਸੰਯੁਕਤ ਕਿਸਾਨ ਮੋਰਚੇ ਦੇ ਵਾਲੰਟੀਅਰ ਵੀ ਬੇਵੱਸ ਹੋ ਗਏ ਹਨ ਅਤੇ ਟਰੈਕਟਰ ਚਾਲਕ ਉਨ੍ਹਾਂ ਦੀਆਂ ਹਦਾਇਤਾਂ ਮੰਨਣ ਤੋਂ ਇਨਕਾਰੀ ਹਨ। ਵਲੰਟੀਅਰਾਂ ਨੇ ਦੱਸਿਆ ਕਿ ਟਰੈਕਟਰਾਂ ਵਾਲੇ ਕਿਸਾਨਾਂ ਨੂੰ ਉਹ ਇਹ ਦੱਸ ਕੇ ਥੱਕ ਚੁੱਕੇ ਹਨ ਕਿ ਹੁਣ ਅੱਗੇ ਟਰੈਕਟਰ ਖੜ੍ਹੇ ਕਰਨ ਦੀ ਥਾਂ ਨਹੀਂ ਬਚੀ ਹੈ ਪਰ ਉਹ ਟਰੈਕਟਰ ਟਰਾਲੀਆਂ, ਕਾਰਾਂ ਤੇ ਜੀਪਾਂ ਲੈ ਕੇ ਅੱਗੇ ਵਧਦੇ ਰਹੇ, ਜਿਸ ਕਰਕੇ ਕੌਮੀ ਮਾਰਗ ਦੇ ਦੋਨੋਂ ਪਾਸੇ ਜੋ ਥੋੜਾ ਬਹੁਤ ਟਰੈਫਿਕ ਚੱਲਦਾ ਵੀ ਸੀ, ਉਹ ਹੋਰ ਵੀ ਸੁਸਤ ਹੋ ਗਿਆ। ਕੁੰਡਲੀ ਬਾਈਪਾਸ ਤੋਂ ਸਿੰਘੂ ਬਾਰਡਰ ਜਾਣ ਲਈ ਕਰੀਬ ਇਕ ਘੰਟਾ ਲੱਗਾ। ਪ੍ਰਬੰਧਕਾਂ ਵੱਲੋਂ ਮੁੱਖ ਸਟੇਜ ਤੋਂ ਵਾਰ-ਵਾਰ ਅਨੁਸ਼ਾਸਨ ਕਾਇਮ ਰੱਖਣ ਦੀਆਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦਾ ਅਜੇ ਅਸਰ ਦਿਖਾਈ ਨਹੀਂ ਦੇ ਰਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All