DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Flight Operations Resumed: ਇਰਾਨ-ਇਜ਼ਰਾਈਲ ਟਕਰਾਅ ਵਿਚਾਲੇ ਦੁਬਈ ਤੋਂ ਭਾਰਤ ਲਈ ਉਡਾਣਾਂ ਮੁੜ ਸ਼ੁਰੂ

ਮੁੰਬਈ ਅਤੇ ਬੈਂਗਲੁਰੂ ਪਹੁੰਚੇ ਫਸੇ ਹੋਏ ਯਾਤਰੀ; ਏਅਰਲਾਈਨਾਂ ਵੱਲੋਂ ਰਿਹਾਇਸ਼ ਦੇ ਕੀਤੇ ਗਏ ਖਾਸ ਪ੍ਰਬੰਧ

  • fb
  • twitter
  • whatsapp
  • whatsapp
featured-img featured-img
ਅਬੂ ਧਾਬੀ ਤੋਂ ਵਾਪਸ ਆ ਰਹੇ ਭਾਰਤੀ ਪ੍ਰਵਾਸੀ ਸੋਮਵਾਰ, 2 ਮਾਰਚ, 2026 ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ। ਪੀਟੀਆਈ
Advertisement

Flight Operations Resumed: ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਅਤੇ ਇਜ਼ਰਾਈਲ-ਇਰਾਨ ਦਰਮਿਆਨ ਹੋਈ ਜੰਗੀ ਕਾਰਵਾਈ ਕਾਰਨ ਰੁਕੀਆਂ ਹਵਾਈ ਸੇਵਾਵਾਂ ਹੁਣ ਹੌਲੀ-ਹੌਲੀ ਬਹਾਲ ਕੀਤੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਦੁਬਈ ਤੋਂ ‘ਐਮੀਰੇਟਸ’ ਦੀ ਫਲਾਈਟ (EK 500) ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਰੀ, ਜਿਸ ਨਾਲ ਪਿਛਲੇ ਕਈ ਦਿਨਾਂ ਤੋਂ ਫਸੇ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।

ਯਾਤਰੀਆਂ ਨੇ ਦੱਸਿਆ ਕਿ ਦੁਬਈ ਵਿੱਚ ਸਥਿਤੀ ਕਾਫੀ ਤਣਾਅਪੂਰਨ ਸੀ ਅਤੇ ਉਡਾਣਾਂ ਰੱਦ ਹੋਣ ਵਧੇਰੇ ਚਿੰਤਾ ਬਣੀ ਹੋਈ ਸੀ। ਦੁਬਈ ਏਅਰਪੋਰਟ ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਹੈ ਕਿ 2 ਮਾਰਚ ਦੀ ਸ਼ਾਮ ਤੋਂ ਸੀਮਤ ਸੰਖਿਆ ਵਿੱਚ ਉਡਾਣਾਂ ਦਾ ਸੰਚਾਲਨ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ।

Advertisement

ਯਾਤਰੀਆਂ ਨੇ ਮੁਸ਼ਕਲ ਘੜੀ ਵਿੱਚ ਏਅਰਲਾਈਨਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ। ਦੁਬਈ ਤੋਂ ਪਰਤੇ ਅਜੇ ਨਾਮੀ ਇੱਕ ਯਾਤਰੀ ਨੇ ਦੱਸਿਆ ਕਿ ਉਡਾਣਾਂ ਰੱਦ ਹੋਣ ਤੋਂ ਬਾਅਦ ‘ਐਮੀਰੇਟਸ’ ਨੇ ਸਾਰੇ ਮੁਸਾਫ਼ਰਾਂ ਲਈ ਹੋਟਲਾਂ ਵਿੱਚ ਰਹਿਣ ਅਤੇ ਖਾਣ-ਪੀਣ ਦਾ ਪੁਖ਼ਤਾ ਪ੍ਰਬੰਧ ਕੀਤਾ। ਇਸੇ ਤਰ੍ਹਾਂ ਅਬੂ ਧਾਬੀ ਤੋਂ ਬੈਂਗਲੁਰੂ ਪਹੁੰਚੇ ਯਾਤਰੀਆਂ ਨੇ ਵੀ ‘ਇਤਿਹਾਦ ਏਅਰਵੇਜ਼’ ਦੀ ਸੇਵਾ ਦੀ ਤਾਰੀਫ਼ ਕੀਤੀ।

Advertisement

ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਗਏ ਹਮਲਿਆਂ ਅਤੇ ਉਸ ਤੋਂ ਬਾਅਦ ਇਰਾਨ ਦੀ ਜਵਾਬੀ ਕਾਰਵਾਈ ਕਾਰਨ ਪੂਰੇ ਖੇਤਰ ਵਿੱਚ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ, ਪਰ ਹੁਣ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋ ਰਹੇ ਹਨ।

Advertisement
×