ਤਲਾਅ ’ਚ ਡੁੱਬਣ ਕਾਰਨ ਪੰਜ ਸਾਲਾ ਬੱਚੇ ਦੀ ਮੌਤ
ਇਥੇ ਇੱਕ ਪਿੰਡ ’ਚ 18 ਫਰਵਰੀ ਤੋਂ ਲਾਪਤਾ ਹੋਏ ਬੱਚੇ ਦੀ ਲਾਸ਼ ਇਕ ਮੰਦਰ ਨੇੜੇ ਤਲਾਅ ’ਚੋਂ ਮਿਲੀ ਹੈ। ਥਾਣਾ ਬਿਸਰਖ ਦੇ ਮੁਖੀ ਕ੍ਰਿਸ਼ਨ ਗੋਪਾਲ ਸ਼ਰਮਾ ਨੇ ਦੱਸਿਆ ਕਿ ਚਿਪਿਆਨਾ ਪਿੰਡ ਦੇ ਵਾਸੀ ਚੰਦਰਪਾਲ ਦੇ ਪੁੱਤਰ ਈਸ਼ੂ 18 ਫਰਵਰੀ ਨੂੰ...
Advertisement
ਇਥੇ ਇੱਕ ਪਿੰਡ ’ਚ 18 ਫਰਵਰੀ ਤੋਂ ਲਾਪਤਾ ਹੋਏ ਬੱਚੇ ਦੀ ਲਾਸ਼ ਇਕ ਮੰਦਰ ਨੇੜੇ ਤਲਾਅ ’ਚੋਂ ਮਿਲੀ ਹੈ। ਥਾਣਾ ਬਿਸਰਖ ਦੇ ਮੁਖੀ ਕ੍ਰਿਸ਼ਨ ਗੋਪਾਲ ਸ਼ਰਮਾ ਨੇ ਦੱਸਿਆ ਕਿ ਚਿਪਿਆਨਾ ਪਿੰਡ ਦੇ ਵਾਸੀ ਚੰਦਰਪਾਲ ਦੇ ਪੁੱਤਰ ਈਸ਼ੂ 18 ਫਰਵਰੀ ਨੂੰ ਉਸ ਵੇਲੇ ਲਾਪਤਾ ਹੋਇਆ ਸੀ,ਜਦੋਂ ਉਹ ਘਰ ਦੇ ਬਾਹਰ ਖੇਡ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਰਿਪੋਰਟ ਦਰਜ ਕਰਕੇ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ। ਸ਼ਰਮਾ ਨੇ ਦੱਸਿਆ ਕਿ 23 ਫਰਵਰੀ ਨੂੰ ਮੰਦਰ ਦੇ ਨੇੜਲੇ ਤਲਾਅ ’ਚੋਂ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਜਾਪਦਾ ਹੈ ਕਿ ਬੱਚਾ ਖੇਡਦੇ ਹੋਏ ਤਲਾਅ ’ਚ ਡਿੱਗ ਗਿਆ ਹੋਵੇਗਾ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਬੱਚੇ ਦੀ ਲਾਸ਼ ਤਲਾਅ ’ਚੋਂ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
×

