ਦਿੱਲੀ ’ਚ ਪਹਿਲਾ ਪਲਾਜ਼ਮਾ ਬੈਂਕ ਸ਼ੁਰੂ

* ਕੇਜਰੀਵਾਲ ਵੱਲੋਂ ਪਲਾਜ਼ਮਾਂ ਬੈਂਦ ਦਾ ਨਿਰੀਖਣ; * ਪਲਾਜ਼ਮਾਂ ਦਾਨੀਆਂ ਦਾ ਵਿਸ਼ੇਸ਼ ਸਨਮਾਨ ਕਰਨ ਦਾ ਐਲਾਨ

ਦਿੱਲੀ ’ਚ ਪਹਿਲਾ ਪਲਾਜ਼ਮਾ ਬੈਂਕ ਸ਼ੁਰੂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਦਿੱਲੀ ਦੇ ਪਹਿਲੇ ਪਲਾਜ਼ਮਾ ਬੈਂਕ ਦੇ ਅਮਲੇ ਨਾਲ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਜੁਲਾਈ

ਕਰੋਨਾ ਵਾਇਰਸ ਨਾਲ ਗੰਭੀਰ ਰੂਪ ’ਚ ਪ੍ਰਭਾਵਿਤ ਮਰੀਜ਼ਾਂ ਲਈ ਰਾਹਤ ਦੀ ਖ਼ਬਰ ਹੈ। ਦਿੱਲੀ ਸਰਕਾਰ ਨੇ ਅੱਜ ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਅੱਜ ਆਈਐੱਲਬੀਐੱਸ ਹਸਪਤਾਲ ਵਿੱਚ ਸ਼ੁਰੂ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿਰਫ 18 ਤੋਂ 60 ਸਾਲ ਦੀ ਉਮਰ ਦੇ ਸਿਹਤਮੰਦ ਲੋਕ ਜੋ ਕਰੋਨਾ ਤੋਂ 14 ਦਿਨ ਪਹਿਲਾਂ ਠੀਕ ਹੋ ਗਏ ਹਨ ਉਹ ਸ਼ਰਤਾਂ ਪੂਰੀਆਂ ਕਰਨ ਮਗਰੋਂ ਪਲਾਜ਼ਮਾ ਦਾਨ ਕਰਨ ਦੇ ਯੋਗ ਹੋਣਗੇ। ਦੂਸਰੀਆਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕ ਤੇ ਔਰਤਾਂ ਜੋ ਜ਼ਿੰਦਗੀ ਵਿੱਚ ਕਦੇ ਗਰਭਵਤੀ ਨਹੀਂ ਹੋਈਆਂ ਪਲਾਜ਼ਮਾ ਦਾਨ ਨਹੀਂ ਕਰ ਸਕਦੀਆਂ। ਪਲਾਜ਼ਮਾ ਦਾਨ ਕਰਨ ਲਈ ਦਿੱਲੀ ਸਰਕਾਰ ਜਾਂ ਵੱਟਸਐੱਪ ਦੇ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ 1031 ਜਾਂ 8800007722 ਨੰਬਰ ’ਤੇ ਕਾਲ ਕਰਕੇ ਰਜਿਸਟਰ ਕਰਵਾ ਸਕਦੇ ਹੋ। ਦਾਨੀ ਨੂੰ ਹਸਪਤਾਲ ਲਿਆਉਣ ਲਈ ਕਾਰ ਭੇਜੀ ਜਾਏਗੀ ਜਾਂ ਉਹ ਆਪਣੀ ਗੱਡੀ ਜਾਂ ਟੈਕਸੀ ਰਾਹੀਂ ਆ ਸਕਦਾ ਹੈ ਸਰਕਾਰ ਇਸ ਦੀ ਅਦਾਇਗੀ ਕਰੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪੀਲ ਕੀਤੀ ਹੈ ਕਿ ਪਲਾਜ਼ਮਾ ਲਈ ਮਰੀਜ਼ਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਨਾ ਕਰੋ ਪਲਾਜ਼ਮਾ ਸਿਰਫ ਡਾਕਟਰ ਦੇ ਨੁਸਖੇ ’ਤੇ ਹਸਪਤਾਲ ਨੂੰ ਦਿੱਤਾ ਜਾਵੇਗਾ। ਪਲਾਜ਼ਮਾ ਦਾਨ ਕਰਨ ਵਾਲੇ ਨੂੰ ਦਿੱਲੀ ਸਰਕਾਰ ਵੱਲੋਂ ਇੱਕ ਗੌਰਵ ਪੱਤਰ ਦਿੱਤਾ ਜਾਵੇਗਾ। ਇਹ ਸ਼ਾਇਦ ਕਰੋਨਾ ਦਾ ਇਲਾਜ ਕਰਨ ਵਾਲਾ ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਹੈ। ਹੁਣ ਤੱਕ ਲੋਕਾਂ ਨੂੰ ਪਲਾਜ਼ਮਾ ਲੈਣ ਵਿੱਚ ਮੁਸ਼ਕਲ ਆ ਰਹੀ ਸੀ, ਦਿੱਲੀ ਵਿੱਚ ਪਲਾਜ਼ਮਾ ਨੂੰ ਲੈ ਕੇ ਕਾਫ਼ੀ ਭੰਬਲਭੂਸਾ ਹੈ। ਇਸ ਪਲਾਜ਼ਮਾ ਬੈਂਕ ਦੇ ਬਣਨ ਤੋਂ ਬਾਅਦ, ਲੋਕਾਂ ਦੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਪਲਾਜ਼ਮਾ ਬੈਂਕ ਉਦੋਂ ਹੀ ਸਫ਼ਲ ਹੋਵੇਗਾ ਜਦੋਂ ਲੋਕ ਅੱਗੇ ਆ ਕੇ ਪਲਾਜ਼ਮਾ ਦਾਨ ਕਰਨਗੇ।

ਉਨ੍ਹਾਂ ਕਿਹਾ ਕਿ ਪਲਾਜ਼ਮਾ ਦਾਨੀ ਨੂੰ ਪਹਿਲਾਂ ਕਰੋਨਾ ਹੋਣਾ ਚਾਹੀਦਾ ਹੈ। ਪਲਾਜ਼ਮਾ ਦਾਨੀ ਬਿਮਾਰੀ ਤੋਂ ਠੀਕ ਹੋਣ ਮਗਰੋਂ ਘੱਟੋ-ਘੱਟ 14 ਦਿਨਾਂ ਲਈਤੰਦਰੁਸਤ ਰਿਹਾ ਹੋਵੇ। ਪਲਾਜ਼ਮਾ ਦਾਨੀ ਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਹ ਲੋਕ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਇਨਸੁਲਿਨ ਲੈਂਦੇ ਹਨ ਉਹ ਪਲਾਜ਼ਮਾ ਨਹੀਂ ਦੇ ਸਕਦੇ। ਜਿਨ੍ਹਾਂ ਨੂੰ ਕੈਂਸਰ, ਗੁਰਦੇ, ਦਿਲ ਜਾਂ ਫੇਫੜੇ ਦੀ ਬਿਮਾਰੀ ਹੈ ਉਹ ਵੀ ਪਲਾਜ਼ਮਾ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ 14 ਦਿਨ ਪਹਿਲਾਂ ਠੀਕ ਹੋ ਚੁੱਕੇ ਹਨ। ਉਨ੍ਹਾਂ ਨੂੰ ਖੂਨ ਦੇਣ ਵਿੱਚ ਕੁਝ ਕਮਜ਼ੋਰੀ ਹੋ ਸਕਦੀ ਹੈ ਪਰ ਪਲਾਜ਼ਮਾ ਦੇਣ ਵਿਚ ਕਮਜ਼ੋਰੀ ਨਹੀਂ ਹੈ। ਪਲਾਜ਼ਮਾ ਦਾਨ ਕਰਨਾ ਬਹੁਤ ਸੁਰੱਖਿਅਤ ਤੇ ਸਰਲ ਹੈ। ਕੇਜਰੀਵਾਲ ਨੇ ਕਿਹਾ ਕਿ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੂੰ ਹੀ ਪਲਾਜ਼ਮਾ ਦਿੱਤਾ ਜਾਵੇਗਾ। ਇਸ ਲਈ ਸਬੰਧੰਤ ਡਾਕਟਰ ਦੀ ਸਿਫ਼ਾਰਸ਼ ਮਗਰੋਂ ਹੀ ਮਰੀਜ਼ ਦੇ ਵਾਰਿਸ ਆਈਐੱਲਬੀਐੱਸ ਹਸਪਤਾਲ ਨਾਲ ਸੰਪਰਕ ਕਰ ਸਕਣਗੇ।

5.5 ਲੱਖ ਕਰੋਨਾ ਕੇਸਾਂ ਦਾ ਅਨੁਮਾਨ ਕੇਂਦਰ ਸਰਕਾਰ ਤੋਂ ਆਇਆ ਸੀ: ਸਿਸੋਦੀਆ

ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜੁਲਾਈ ਦੇ ਅੰਤ ਤੱਕ ਰਾਜਧਾਨੀ ਵਿੱਚ 5.5 ਲੱਖ ਕਰੋਨਾਵਾਇਰਸ ਕੇਸਾਂ ਦਾ ਅਨੁਮਾਨ ਕੇਂਦਰ ਸਰਕਾਰ ਤੋਂ ਆਇਆ ਸੀ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਲੋਕਾਂ ਨਾਲ ਸਾਂਝਾ ਕੀਤਾ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਸ੍ਰੀ ਸਿਸੋਦੀਆ ਦੇ ਬਿਆਨ ਨਾਲ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਹੈ। ਸ੍ਰੀ ਸਿਸੋਦੀਆ ਨੇ ਕਿਹਾ ਕਿ ਕੋਈ ਵੀ ਭਵਿੱਖਬਾਣੀ ਨਹੀਂ ਕਰ ਸਕਦਾ ਕਿ ਭਲਕੇ ਕੀ ਵਾਪਰੇਗਾ ਪਰ ਉਹ ਸਾਰੇ ਅਨੁਮਾਨ ਜੋ ਭਾਰਤ ਸਰਕਾਰ ਦੇ ਪੋਰਟਲ ਵਿੱਚ ਸਾਂਝੇ ਕੀਤੇ ਜਾ ਰਹੇ ਸਨ, ਉਸ ਨੂੰ 8 ਜੂਨ ਨੂੰ ਸਾਂਝਾ ਕੀਤਾ। ਲੋਕਾਂ ਨਾਲ ਸਾਂਝਾ ਕਰਨਾ ਮਹੱਤਵਪੂਰਨ ਹੈ ਕਿਉਂਕਿ ਜਨਤਾ ਨੂੰ ਵੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਸ੍ਰੀ ਸਿਸੋਦੀਆ ਦੀ ਟਿੱਪਣੀ ਤੋਂ ਬਾਅਦ ਕੇਂਦਰ ਨੂੰ ‘ਕਦਮ’ ਚੁੱਕਣਾ ਪਿਆ ਹੈ ਅਤੇ ਇਹ ਵੀ ਭਰੋਸਾ ਦਿਵਾਇਆ ਕਿ 31 ਜੁਲਾਈ ਤੱਕ ਦਿੱਲੀ ਵਿੱਚ 5.5 ਲੱਖ ਕੇਸ ਨਹੀਂ ਹੋਣਗੇ। ਦਿੱਲੀ ਵਿੱਚ ਹੁਣ ਤਕ ਤਕਰੀਬਨ 90000 ਕਰੋਨਾਵਾਇਰਸ ਦੇ ਕੇਸ ਦਰਜ ਹਨ, ਜਿਨ੍ਹਾਂ ਵਿੱਚ 2803 ਮੌਤਾਂ ਹੋਈਆਂ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਜਿੰਨਾ ਚਿਰ ਦਿੱਲੀ ਦੇ ਲੋਕ ਸੁਰੱਖਿਅਤ ਹਨ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਕੌਣ ਸਿਹਰਾ ਲੈਂਦਾ ਹੈ। ਦਿੱਲੀ ਵਾਸੀਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਬਾਕੀ ਸਾਰੀ ਰਾਜਨੀਤੀ ਹੈ।

ਦਿੱਲੀ ’ਚ ਕਰੋਨਾ ਮਰੀਜ਼ 92 ਹਜ਼ਾਰ ਦੇ ਪਾਰ

ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 92175 ਹੋ ਗਈ ਜਦੋਂ ਕਿ ਕਰੋਨਾ ਮਹਾਂਮਾਰੀ ਦੌਰਾਨ ਦਿੱਲੀ ਵਿਚ 24 ਘੰਟਿਆਂ ਵਿੱਚ 61 ਮਰੀਜ਼ਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਕੁੱਲ ਗਿਣਤੀ 2864 ਹੋ ਗਈ ਹੈ। ਅੱਜ 2373 ਨਵੇਂ ਮਰੀਜ਼ ਸਾਹਮਣੇ ਆਏ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 63007 ਹੋ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All