DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Firecracker Seizure: ਪੌਣੇ ਚਾਰ ਕੁਇੰਟਲ ਪਟਾਕੇ ਬਰਾਮਦ; ਦੁਕਾਨਦਾਰ ਗ੍ਰਿਫ਼ਤਾਰ

ਫਰੀਦਾਬਾਦ ਪੁਲੀਸ ਨੇ ਗੈਰ-ਕਾਨੂੰਨੀ ਤੌਰ ’ਤੇ ਪਟਾਕੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਖੰਡਾਵਲੀ ਰੋਡ ਦੇ ਕਾਲੀ ਪਿੰਡ ਵਿੱਚ ਸਥਿਤ ਮੁਕੇਸ਼ ਟਰੇਡਰਜ਼ ਦੀ ਦੁਕਾਨ ਤੋਂ 383 ਕਿਲੋ ਪਾਬੰਦੀਸ਼ੁਦਾ ਪਟਾਕੇ ਬਰਾਮਦ ਕੀਤੇ ਹਨ। ਪੁਲੀਸ ਨੇ ਬੱਲਭਗੜ੍ਹ ਦੇ ਪੰਜਾਬੀ ਮੁਹੱਲੇ ਦੇ ਰਹਿਣ...

  • fb
  • twitter
  • whatsapp
  • whatsapp
featured-img featured-img
ਦੁਕਾਨ ’ਚੋਂ ਬਰਾਮਦ ਪਟਾਕੇ।
Advertisement

ਫਰੀਦਾਬਾਦ ਪੁਲੀਸ ਨੇ ਗੈਰ-ਕਾਨੂੰਨੀ ਤੌਰ ’ਤੇ ਪਟਾਕੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਖੰਡਾਵਲੀ ਰੋਡ ਦੇ ਕਾਲੀ ਪਿੰਡ ਵਿੱਚ ਸਥਿਤ ਮੁਕੇਸ਼ ਟਰੇਡਰਜ਼ ਦੀ ਦੁਕਾਨ ਤੋਂ 383 ਕਿਲੋ ਪਾਬੰਦੀਸ਼ੁਦਾ ਪਟਾਕੇ ਬਰਾਮਦ ਕੀਤੇ ਹਨ। ਪੁਲੀਸ ਨੇ ਬੱਲਭਗੜ੍ਹ ਦੇ ਪੰਜਾਬੀ ਮੁਹੱਲੇ ਦੇ ਰਹਿਣ ਵਾਲੇ ਮੁਕੇਸ਼ ਕੁਮਾਰ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਅਪਰਾਧ ਸ਼ਾਖਾ ਸੈਕਟਰ-56 ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਖੰਡਾਵਲੀ ਰੋਡ ਦੇ ਕਾਲੀ ਪਿੰਡ ਵਿੱਚ ਸਥਿਤ ਮੁਕੇਸ਼ ਟਰੇਡਰਜ਼ ਦਾ ਸੰਚਾਲਕ ਮੁਕੇਸ਼ ਕੁਮਾਰ ਗੈ਼ਰ-ਕਾਨੂੰਨੀ ਤੌਰ ’ਤੇ ਪਟਾਕੇ ਵੇਚ ਰਿਹਾ ਹੈ ਅਤੇ ਵਿਕਰੀ ਲਈ ਆਪਣੀ ਦੁਕਾਨ ਵਿੱਚ ਪਟਾਕਿਆਂ ਨਾਲ ਭਰੀਆਂ ਪਲਾਸਟਿਕ ਦੀਆਂ ਬੋਰੀਆਂ ਧਰੀਆਂ ਹੋਈਆਂ ਹਨ। ਜਾਂਚ ਕਰਨ ’ਤੇ ਰਾਕੇਟ ਬੰਬ, ਸੂਤੀ ਬੰਬ, ਪਟਾਕੇ, ਹਵਾਈ ਪਟਾਕੇ, ਅਨਾਰ, ਸਪਾਰਕਲਰ ਅਤੇ ਚਰਖੀਆਂ ਸਮੇਤ ਵੱਖ-ਵੱਖ ਕਿਸਮਾਂ ਦੇ ਪੌਣੇ ਚਾਰ ਕੁਇੰਟਲ ਪਾਬੰਦੀਸ਼ੁਦਾ ਪਟਾਕੇ ਮਿਲੇ। ਪਟਾਕੇ ਰੱਖਣ ਲਈ ਲਾਇਸੈਂਸ ਜਾਂ ਪਰਮਿਟ ਉਸ ਕੋਲ ਨਹੀਂ ਸੀ। ਮੁਲਜ਼ਮ ਵਿਰੁੱਧ ਸੈਕਟਰ 58 ਪੁਲੀਸ ਸਟੇਸ਼ਨ ਵਿੱਚ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਗਈ।

Advertisement
Advertisement
×