DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

FIRE TRAGEDAY: ਪਰਿਕ੍ਰਮਾ ਰੈਸਤਰਾਂ ਦੀ ਰਸੋਈ ਵਿੱਚ ਅੱਗ ਲੱਗੀ

ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ

  • fb
  • twitter
  • whatsapp
  • whatsapp
featured-img featured-img
ਅੱਗ ਲੱਗਣ ਮਗਰੋਂ ਰੈਸਤਰਾਂ ਦੇ ਬਾਹਰ ਇਕੱਠੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਇੱਥੋਂ ਦੇ ਕੇਂਦਰੀ ਹੱਬ ਕਨਾਟ ਪਲੇਸ ਦੇ ਕੇ ਜੀ ਮਾਰਗ ’ਤੇ ਸਥਿਤ ਮਸ਼ਹੂਰ ‘ਪਰਿਕ੍ਰਮਾ ਰੈਸਤਰਾਂ’ ਦੀ ਰਸੋਈ ਵਿੱਚ ਅੱਜ ਬਾਅਦ ਦੁਪਹਿਰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਦਿੱਲੀ ਫਾਇਰ ਸਰਵਿਸ ਨੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ। ਫਾਇਰ ਅਧਿਕਾਰੀਆਂ ਅਨੁਸਾਰ ਕੰਟਰੋਲ ਰੂਮ ਨੂੰ ਬਾਅਦ ਦੁਪਹਿਰ ਲਗਭਗ 3:40 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਫਾਇਰ ਫਾਈਟਰਜ਼ 6 ਫਾਇਰ ਟੈਂਡਰਾਂ ਅਤੇ ਹੋਰ ਐਮਰਜੈਂਸੀ ਵਾਹਨਾਂ ਸਮੇਤ ਮੌਕੇ ’ਤੇ ਰਵਾਨਾ ਹੋਏ।

ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਅੱਗ ਸਿਰਫ਼ ਰੈਸਤਰਾਂ ਦੀ ਰਸੋਈ ਦੀ ਚਿਮਨੀ ਤੱਕ ਹੀ ਸੀਮਤ ਸੀ ਅਤੇ ਸਮਾਂ ਰਹਿੰਦੇ ਇਸ ਉੱਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਾਲਾਂਕਿ, ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

Advertisement

ਦੱਸਣਯੋਗ ਹੈ ਕਿ ‘ਪਰਿਕ੍ਰਮਾ ਦਿ ਰਿਵਾਲਵਿੰਗ ਰੈਸਤਰਾਂ’ ਦਿੱਲੀ ਦਾ ਮਸ਼ਹੂਰ ਲੈਂਡਮਾਰਕ ਹੈ, ਜੋ ਕੇ ਜੀ ਮਾਰਗ ’ਤੇ ‘ਅੰਤਰਿਕਸ਼ ਭਵਨ’ ਇਮਾਰਤ ਦੀ ਉਪਰਲੀ ਮੰਜ਼ਿਲ ’ਤੇ ਸਥਿਤ ਹੈ। ਇਹ ਰੂਫਟਾਪ ਰੈਸਤਰਾਂ ਹੌਲੀ-ਹੌਲੀ ਘੁੰਮਦਾ ਹੈ, ਜਿਸ ਕਰ ਕੇ ਇੱਥੋਂ ਪੂਰੇ ਸ਼ਹਿਰ ਦਾ ਸ਼ਾਨਦਾਰ ਨਜ਼ਾਰਾ ਦਿਖਾਈ ਦਿੰਦਾ ਹੈ। ਬਾਰਾਖੰਬਾ ਰੋਡ ਅਤੇ ਵਪਾਰਕ ਕੇਂਦਰਾਂ ਦੇ ਨੇੜੇ ਹੋਣ ਕਰ ਕੇ ਇੱਥੇ ਦੇਸੀ-ਵਿਦੇਸ਼ੀ ਸੈਲਾਨੀਆਂ ਦੀ ਕਾਫੀ ਆਮਦ ਰਹਿੰਦੀ ਹੈ।

Advertisement

Advertisement
×