DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Janakpuri ਵਿੱਚ ਬਹੁ-ਮੰਜ਼ਿਲਾ Showroom ਨੂੰ ਅੱਗ ਲੱਗੀ

ਲੱਖਾਂ ਰੁਪਏ ਦਾ ਇਲੈਕਟ੍ਰਾਨਿਕਸ ਦਾ ਸਾਮਾਨ ਸੜ ਕੇ ਸੁਆਹ; ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ

  • fb
  • twitter
  • whatsapp
  • whatsapp
featured-img featured-img
ਅੱਗ ਲੱਗਣ ਮਗਰੋਂ ਨੁਕਸਾਨੀ ਇਮਾਰਤ। -ਫੋਟੋ: ਏਐੱਨਆਈ
Advertisement

ਦਿੱਲੀ ਦੇ ਜਨਕਪੁਰੀ ਇਲਾਕੇ ਵਿੱਚ ਅੱਜ ਤੜਕੇ ਬਹੁ-ਮੰਜ਼ਿਲਾ ਇਲੈਕਟ੍ਰਾਨਿਕਸ ਸ਼ੋਅਰੂਮ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਦਿੱਲੀ ਫਾਇਰ ਸਰਵਿਸ ਦੇ ਇੱਕ ਅਧਿਕਾਰੀ ਅਨੁਸਾਰ ਉੱਤਮ ਨਗਰ-ਨਜਫ਼ਗੜ੍ਹ ਰੋਡ ’ਤੇ ਸਥਿਤ ਵਿਜੈ ਸੇਲਜ਼ ਸ਼ੋਅਰੂਮ ਵਿੱਚ ਤੜਕੇ 4.15 ’ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ 15 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਘਟਨਾ ਸਥਾਨ ਤੋਂ ਮਿਲੀਆਂ ਤਸਵੀਰਾਂ ਵਿੱਚ ਬਹੁ-ਮੰਜ਼ਿਲਾ ਇਮਾਰਤ ਵਿੱਚੋਂ ਕਾਲੇ ਧੂੰਏਂ ਦੇ ਗੁਬਾਰ ਉੱਠਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਦੂਰੋਂ ਹੀ ਦੇਖਿਆ ਜਾ ਸਕਦਾ ਸੀ। ਪੁਲੀਸ ਮੁਤਾਬਕ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਇਨ੍ਹਾਂ ਨੇ ਨਾਲ ਲੱਗਦੇ ਬਾਟਾ ਸ਼ੋਅਰੂਮ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਤੁਰੰਤ ਪੂਰੇ ਇਲਾਕੇ ਨੂੰ ਘੇਰ ਲਿਆ ਤਾਂ ਜੋ ਫਾਇਰ ਬ੍ਰਿਗੇਡ ਕਰਮਚਾਰੀ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰ ਸਕਣ।

Advertisement

ਫਾਇਰ ਸਰਵਿਸ ਦੇ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਤਿੰਨ ਵਾਟਰ ਟੈਂਡਰ ਮੌਕੇ ’ਤੇ ਭੇਜੇ ਗਏ ਸਨ। ਅੱਗ ਵਧਦੀ ਦੇਖਦਿਆਂ ਬਾਅਦ ਵਿੱਚ ਹੋਰ ਗੱਡੀਆਂ ਸੱਦੀਆਂ ਗਈਆਂ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਅੱਗ ’ਤੇ ਕਾਬੂ ਪਾਇਆ। ਅੱਗ ਬੁਝਾਉਣ ਤੋਂ ਬਾਅਦ ਵੀ ਕਰਮਚਾਰੀ ਉੱਪਰਲੀਆਂ ਮੰਜ਼ਿਲਾਂ ਵੱਲ ਤੇਜ਼ ਬੁਛਾਰਾਂ ਮਾਰਦੇ ਦੇਖੇ ਗਏ ਤਾਂ ਜੋ ਅੱਗ ਨੂੰ ਦੁਬਾਰਾ ਭੜਕਣ ਤੋਂ ਰੋਕਿਆ ਜਾ ਸਕੇ। ਮੌਕੇ ’ਤੇ ਕੂਲਿੰਗ ਅਪਰੇਸ਼ਨ ਲਗਾਤਾਰ ਜਾਰੀ ਹੈ।

Advertisement

ਇਹ ਅੱਗ ਲਗਭਗ ਸਾਢੇ ਤਿੰਨ ਸੌ ਵਰਗ ਗਜ਼ ਵਿੱਚ ਫੈਲੀ ਇਮਾਰਤ ਦੀ ਬੇਸਮੈਂਟ, ਜ਼ਮੀਨੀ ਮੰਜ਼ਿਲ ਅਤੇ ਤਿੰਨ ਉੱਪਰਲੀਆਂ ਮੰਜ਼ਿਲਾਂ ਵਿੱਚ ਲੱਗੀ ਸੀ, ਜਿਸ ਨੇ ਉੱਥੇ ਪਏ ਇਲੈਕਟ੍ਰਾਨਿਕਸ ਸਾਮਾਨ ਅਤੇ ਫਰਨੀਚਰ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ। ਅਧਿਕਾਰੀ ਅਨੁਸਾਰ ਨੁਕਸਾਨ ਦਾ ਅਸਲ ਮੁਲਾਂਕਣ ਕੀਤਾ ਜਾ ਰਿਹਾ ਹੈ, ਪਰ ਮੁਢਲੇ ਅੰਦਾਜ਼ੇ ਮੁਤਾਬਕ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ ਹੈ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ।

Advertisement
×