ਦਿੱਲੀ ’ਚ ਪਾਣੀ ਦੀ ਘਾਟ ਹੋਣ ਦਾ ਖਦਸ਼ਾ

ਦਿੱਲੀ ’ਚ ਪਾਣੀ ਦੀ ਘਾਟ ਹੋਣ ਦਾ ਖਦਸ਼ਾ

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਰਾਘਵ ਚੱਢਾ। -ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 25 ਫਰਵਰੀ 

ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਰਾਘਵ ਚੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਇਕ ਮਹੀਨੇ ਲਈ ਵਿਆਸ ਨਦੀ ਤੋਂ 232 ਐੱਮਜੀਡੀ ਪਾਣੀ ਦਿੱਲੀ ਨੂੰ ਰੋਕਣ ਜਾ ਰਹੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਦਿੱਲੀ ਵਿੱਚ ਪਾਣੀ ਦੀ ਕਿੱਲਤ ਆਵੇਗੀ। ਦਿੱਲੀ ਦੀ ਯਮੁਨਾ, ਗੰਗਾ ਤੇ ਰਾਵੀ-ਵਿਆਸ ਨਦੀ ਦੇ ਨਾਲ ਧਰਤੀ ਹੇਠਲਾ ਪਾਣੀ ਨਿਰਭਰ ਕਰਦਾ ਹੈ। ਵਿਆਸ ਦਰਿਆ ਦਾ ਪਾਣੀ ਦਿੱਲੀ ਦੀ ਕੁੱਲ ਪਾਣੀ ਸਪਲਾਈ ਦਾ 25 ਫ਼ੀਸਦ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਜਲ ਮੰਤਰਾਲਾ, ਭਾਖਾੜ-ਨੰਗਲ ਮੈਨੇਜਮੈਂਟ ਬੋਰਡ ਦੀ ਏਜੰਸੀ ਮੁਰੰਮਤ ਦੇ ਰੱਖ-ਰਖਾਅ ਦੇ ਬਹਾਨੇ 25 ਮਾਰਚ ਤੋਂ 24 ਅਪਰੈਲ ਤੱਕ ਵਿਆਸ ਹਾਈਡਲ ਚੈਨਲ ਨੂੰ ਬੰਦ ਕਰਨ ਜਾ ਰਹੀ ਹੈ। ਇਸ ਸਬੰਧ ਵਿੱਚ ਕੇਂਦਰ ਤੇ ਹਰਿਆਣਾ ਸਰਕਾਰ ਨਾਲ ਬੋਰਡ ਨੂੰ ਪੱਤਰ ਲਿਖ ਕੇ ਦਿੱਲੀ ਵਿੱਚ ਪਾਣੀ ਦੀ ਸਪਲਾਈ ਘੱਟ ਨਾ ਕਰਨ ਅਤੇ ਇਸ ਮੁੱਦੇ ’ਤੇ ਸਾਰੇ ਹਿੱਸੇਦਾਰਾਂ ਨਾਲ ਇੱਕ ਮੀਟਿੰਗ ਬੁਲਾਉਣ ਲਈ ਰੱਖ ਰਖਾਵ ਦੇ ਕੰਮ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ ਹੈ। ਕੇਜਰੀਵਾਲ ਸਰਕਾਰ ਪਾਣੀ ਦੇ ਸੰਕਟ ਤੋਂ ਦਿੱਲੀ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤੇ ਜੇ ਲੋੜ ਪਈ ਤਾਂ ਸਾਰੇ ਦਰਵਾਜ਼ੇ ਖੜਕਾਵਾਂਗੇ ਤਾਂ ਜੋ ਦਿੱਲੀ ਦੇ ਲੋਕਾਂ ਨੂੰ ਇਨਸਾਫ ਮਿਲ ਸਕੇ। ਵਾਈਸ ਚੇਅਰਮੈਨ ਨੇ ਕਿਹਾ, ‘‘ਦਿੱਲੀ ਦੇ ਲੋਕਾਂ ਨੂੰ ਆਪਣੀ ਪਾਣੀ ਦੀ ਸਪਲਾਈ ਲਈ ਚਾਰ ਸਰੋਤਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਇਹ ਪਾਣੀ ਜੋ ਇਨ੍ਹਾਂ ਚਾਰ ਸਰੋਤਾਂ ਤੋਂ ਆਉਂਦਾ ਹੈ, ਅਸੀਂ ਉਹੀ ਪਾਣੀ ਦਿੱਲੀ ਦੇ ਹਰ ਘਰ ਵਿੱਚ ਪਹੁੰਚਾਉਂਦੇ ਹਾਂ, ਇਨ੍ਹਾਂ ਚਾਰ ਸਰੋਤਾਂ ਵਿਚੋਂ ਪਹਿਲਾਂ ਯਮੁਨਾ ਨਦੀ ਦਾ ਪਾਣੀ ਹੈ। ਦੂਜਾ ਗੰਗਾ ਨਦੀ ਦਾ ਪਾਣੀ ਹੈ, ਜੋ ਮੁੱਖ ਤੌਰ ’ਤੇ ਉੱਤਰ ਪ੍ਰਦੇਸ਼ ਦੇ ਰਸਤੇ ਆਉਂਦਾ ਹੈ। ਤੀਜਾ ਰਾਵੀ-ਵਿਆਸ ਨਦੀ ਦਾ ਪਾਣੀ ਹੈ ਤੇ ਚੌਥਾ ਧਰਤੀ ਹੇਠਲਾ ਪਾਣੀ ਆਉਂਦਾ ਹੈ, ਜਿਸ ਨੂੰ ਅਸੀਂ ਰੀਚਾਰਜ ਕਰਦੇ ਹਾਂ। ਅਸੀਂ ਇਨ੍ਹਾਂ ਚਾਰ ਪ੍ਰਮੁੱਖ ਸਰੋਤਾਂ ਤੋਂ ਦਿੱਲੀ ਵਿਚ ਘਰ-ਘਰ ਜਾ ਕੇ ਪਾਣੀ ਦੀ ਸਪਲਾਈ ਕਰਦੇ ਹਾਂ।’’ ਚੱਢਾ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ 12 ਫਰਵਰੀ 2021 ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਇਹ ਨੰਗਲ ਹਾਈਡਲ ਚੈਨਲ 25 ਮਾਰਚ 2021 ਤੋਂ 24 ਅਪਰੈਲ 2021 ਤੱਕ ਪੂਰੇ ਮਹੀਨੇ ਲਈ ਬੰਦ ਰਹੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All