ਕਿਸਾਨ ਗਣਤੰਤਰ ਦਿਵਸ

ਕਿਸਾਨਾਂ ਵੱਲੋਂ ਹਿੰਸਾ ਦੀ ਜਾਂਚ ਦੀ ਮੰਗ

ਅਫ਼ਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ

ਕਿਸਾਨਾਂ ਵੱਲੋਂ ਹਿੰਸਾ ਦੀ ਜਾਂਚ ਦੀ ਮੰਗ

ਸਿੰਘੂ ਬਾਰਡਰ ’ਤੇ ਟਰੇਫਿਕ ਦਾ ਰੁਖ਼ ਬਦਲ ਦੇ ਹੋਏ ਪੁਲੀਸ ਮੁਲਾਜ਼ਮ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਜਨਵਰੀ

ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਪਰ ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ਦੇ ਰਹੇ ਕਿਸਾਨਾਂ ਵੱਲੋਂ ਬੀਤੇ ਦਿਨ ਕਿਸਾਨ ਗਣਤੰਤਰ ਪਰੇਡ ਦੌਰਾਨ ਹੋਈ ਹਿੰਸਾ ਪਿੱਛੇ ਸਾਜ਼ਿਸ਼ ਹੋਣ ਦੇ ਸ਼ੰਕੇ ਪ੍ਰਗਟਾਏ ਗਏ ਹਨ। ਸਿੰਘੂ ਵਿੱਚ ਕਈ ਕਿਸਾਨਾਂ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਜਾਣਬੁੱਝ ਕੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀਆਂ ਬੱਸਾਂ ਕਿਸਾਨਾਂ ਨੂੰ ਰੋਕਣ ਲਈ ਲਾਈਆਂ ਗਈਆਂ ਤਾਂ ਜੋ ਉਨ੍ਹਾਂ ਦਾ ਨੁਕਸਾਨ ਹੋਵੇ ਤੇ ਉਹ ਕਿਸਾਨਾਂ ਖ਼ਿਲਾਫ਼ ਸਬੂਤ ਦੇ ਸਕਣ। ਕਿਸਾਨਾਂ ਨੇ ਕਿਹਾ ਕਿ ਇਸ ਹਿੰਸਾ ਦੀ ਜਾਂਚ ਕੀਤੀ ਜਾਵੇ ਤੇ ਨਿਰਪੱਖ ਜਾਂਚ ਕਰਕੇ ਕਿਸਾਨ ਤਸਵੀਰ ਸਾਫ਼ ਕਰਨ। ਕਿਸਾਨਾਂ ਵੱਲੋਂ ਹੁਣ ਆਗੂਆਂ ਦੀ ਅਗਲੀ ਰਣਨੀਤੀ ਦੀ ਉਡੀਕ ਹੈ।

ਨਵੀਂ ਦਿੱਲੀ ਵਿੱਚ ਮੰਗਲਵਾਰ ਨੂੰ 26 ਜਨਵਰੀ ਵਾਲੇ ਦਿਨ ‘ਟਰੈਕਟਰ ਪਰੇਡ’ ਕੱਢਦੇ ਹੋਏ ਕਿਸਾਨ।

ਕਿਸਾਨ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਗਈ ਪਰ ਕਿਸਾਨਾਂ ਨੇ ਤੈਅ ਰੂਟ ਉਪਰ ਜਾਣ ਤੋਂ ਰੋਕਣ ਲਈ ਢੁੱਚਰਾਂ ਡਾਹੀਆਂ ਗਈਆਂ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕਈ ਮਾੜੇ ਅਨਸਰ ਅੰਦੋਲਨ ਵਿੱਚ ਸ਼ਾਮਲ ਹੋਏ ਤੇ ਹਿੰਸਾ ਨਾਲ ਲਿਪਤ ਹੋਏ। ਕਈ ਕਿਸਾਨ ਧਰਨਿਆਂ ਉਪਰ ਆਏ ਨਿਹੰਗਾਂ ਦੀਆਂ ਸਰਗਰਮੀਆਂ ਉਪਰ ਵੀ ਨਜ਼ਰ ਰੱਖਣ ਦੀ ਅਪੀਲ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ। ਧਰਨੇ ਵਿੱਚ ਸ਼ਾਮਲ ਕਿਸਾਨਾਂ ਨੇ ਪੰਜਾਬ,ਹਰਿਆਣਾ,ਯੂਪੀ ਦੇ ਕਿਸਾਨ ਭਰਾਵਾਂ ਨੂੰ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਦੀ ਸਲਾਹ ਵੀ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਲਾਲ ਕਿਲ੍ਹੇ ਵਿੱਚ ਸੁਰੱਖਿਆ ਵਿੱਚ ਸੇਂਧ ਲਾਈ ਗਈ ਹੈ ਤੇ ਇਹ ਪ੍ਰਸ਼ਾਸਨ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ।

ਨਵੀਂ ਦਿੱਲੀ ਵਿੱਚ ਬੁੱਧਵਾਰ ਨੂੰ ਟਿਕਰੀ ਬਾਰਡਰ ’ਤੇ ਇਕਮੁੱਠਤਾ ਪ੍ਰਗਟ ਕਰਦੇ ਹੋਏ ਕਿਸਾਨ। -ਫੋਟੋਆਂ: ਪੀਟੀਆਈ

ਦਿੱਲੀ ਪੁਲੀਸ ਨੇ ਸੁਰੱਖਿਆ ਵਧਾਈ

ਦਿੱਲੀ ਪੁਲੀਸ ਵੱਲੋਂ ਸਿੰਘੂ ਨੂੰ ਜਾਂਦੇ ਮੁੱਖ ਰਾਹ ਤੋਂ ਧਰਨੇ ਤੱਕ ਜਾਂਦੇ ਅੰਸ਼ਿਕ ਰੂਟ ਨੂੰ ਵੀ ਬੰਦ ਕਰ ਦਿੱਤਾ, ਜਿਸ ਕਰਕੇ ਲੋਕਾਂ ਨੂੰ ਸਿੰਘੂ ਪਿੰਡ ਤੋਂ ਨਿਕਲ ਕੇ ਜਾਣਾ ਪਿਆ। ਸੜਕ ਭੀੜੀ ਹੋਣ ਕਰਕੇ ਉਲਟ ਦਿਸ਼ਾਵਾਂ ਤੋਂ ਦੋ ਕਤਾਰਾਂ ਵਿੱਚ ਗੱਡੀਆਂ ਦੇ ਆਉਣ ਵਿੱਚ ਪ੍ਰੇਸ਼ਾਨੀ ਹੋਣ ਲੱਗੀ ਹੈ। ਪੁਲੀਸ ਵੱਲੋਂ ਹੋਰ ਸੁਰੱਖਿਆ ਵਧਾਈ ਗਈ ਹੈ ਤੇ ਸੀਮਿੰਟ ਦੇ ਬਲਾਕ ਧਰੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All