DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਧਿਆਪਕਾਵਾਂ ਨੂੰ ਸੇਵਾਮੁਕਤੀ ’ਤੇ ਵਿਦਾਇਗੀ ਪਾਰਟੀ

ਅਧਿਆਪਕ ਬੱਚਿਆਂ ਦੇ ਜੀਵਨ ਵਿੱਚ ਗਿਆਨ ਦੀ ਰੋਸ਼ਨੀ ਭਰ ਕੇ ਉੱਚ ਅਹੁਦਿਆਂ ’ਤੇ ਪਹੁੰਚਾਉਂਦੇ ਨੇ: ਗੋਬਿੰਦਪੁਰੀ

  • fb
  • twitter
  • whatsapp
  • whatsapp
featured-img featured-img
ਅਧਿਆਪਕਾਵਾਂ ਨੂੰ ਵਿਦਾਇਗੀ ਦਿੰਦੇ ਹੋਏ ਹਰਦਿੱਤ ਸਿੰਘ ਗੋਬਿੰਦਪੁਰੀ ਅਤੇ ਹੋਰ। -ਫੋਟੋ: ਕੁਲਦੀਪ ਸਿੰਘ
Advertisement

ਦਸਮੇਸ਼ ਪਬਲਿਕ ਸਕੂਲ ਗੋਬਿੰਦਪੁਰੀ, ਦਿੱਲੀ ਵਿੱਚ ਸੇਵਾਮੁਕਤ ਹੋ ਰਹੀਆਂ ਤਿੰਨ ਅਧਿਆਪਕਾਵਾਂ ਮਨਪ੍ਰੀਤ ਕੌਰ, ਪ੍ਰਿਯੰਕਾ ਅਤੇ ਦੀਪਿਕਾ ਲਈ ਵਿਦਾਇਗੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਹਰਦਿੱਤ ਸਿੰਘ ਗੋਬਿੰਦਪੁਰੀ ਨੇ ਕਿਹਾ ਅਧਿਆਪਕ ਬੱਚਿਆਂ ਦੇ ਜੀਵਨ ਵਿੱਚ ਗਿਆਨ ਦੀ ਰੋਸ਼ਨੀ ਭਰ ਕੇ ਉੱਚ ਅਹੁਦਿਆਂ ’ਤੇ ਪਹੁੰਚਾਉਂਦੇ ਹਨ। ਨੌਕਰੀ ਕਰਨੀ ਵੱਖਰੀ ਗੱਲ ਅਤੇ ਆਪਣੇ ਕੰਮ ਪ੍ਰਤੀ ਵਫ਼ਾਦਾਰ, ਇਮਾਨਦਾਰ ਅਤੇ ਮਿਹਨਤੀ ਹੋਣਾ ਵੱਖਰੀ ਗੱਲ ਹੈ, ਜੋ ਸੇਵਾਮੁਕਤ ਹੋ ਰਹੀਆਂ ਇਨ੍ਹਾਂ ਅਧਿਆਪਕਾਵਾਂ ਵਿੱਚ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਹਰਦਿਤ ਸਿੰਘ ਗੋਬਿੰਦਪੁਰੀ, ਮੀਤ ਪ੍ਰਧਾਨ ਰਜਿੰਦਰ ਸਿੰਘ, ਖ਼ਜ਼ਾਨਚੀ ਅਜੈਪਾਲ ਸਿੰਘ, ਮੀਤ ਖ਼ਜ਼ਾਨਚੀ ਕੁਲਦੀਪ ਸਿੰਘ ਅਤੇ ਮੈਂਬਰ ਸੰਗਤ ਸਿੰਘ, ਮੋਹਨ ਸਿੰਘ, ਕੁਲਵੰਤ ਸਿੰਘ, ਅਜੀਤਪਾਲ ਸਿੰਘ ਅਤੇ ਮਹਿੰਦਰ ਸਿੰਘ ਨੇ ਮਾਣ-ਪੱਤਰਾਂ ਅਤੇ ਹੱਥ-ਘੜੀਆਂ ਨਾਲ ਤਿੰਨੋਂ ਅਧਿਆਪਕਾਵਾਂ ਨੂੰ ਸਤਿਕਾਰ ਨਾਲ ਵਿਦਾ ਕੀਤਾ। ਸਕੂਲ ਮੁਖੀ ਜਗਜੋਤ ਕੌਰ ਨੇ ਕਿਹਾ ਅਸੀਂ ਸਭ ਨੇ ਇੱਕ ਪਰਿਵਾਰ ਵਾਂਗ ਬੱਚਿਆਂ ਅਤੇ ਸਕੂਲ ਲਈ ਸੇਵਾਵਾਂ ਨਿਭਾਈਆਂ ਹਨ ਤੇ ਇਹ ਤਿੰਨੋਂ ਉਨ੍ਹਾਂ ਲਈ ਬੱਚਿਆਂ ਵਾਂਗ ਹਨ। ਸਕੂਲ ਵਿੱਚ ਨਵ-ਨਿਯੁਕਤ ਹੋਈ ਅਧਿਆਪਕਾ ਰੀਤਿਕਾ ਹਾਂਡਾ ਨੂੰ ਪਲਾਂਟਰ ਭੇਟ ਕਰ ਕੇ ਜੀ ਆਇਆਂ ਆਖਿਆ ਗਿਆ। ਇਸ ਮੌਕੇ ਸਕੂਲ ਦੀ ਕਾਰਜਕਾਰਨੀ ਮੁਖੀ ਜਸਪਾਲ ਕੌਰ, ਅੰਜੂ ਭੋਗਲ, ਗੁਰਜੀਤ ਕੌਰ, ਮਨਿੰਦਰ ਕੌਰ, ਮਨਜੀਤ ਕੌਰ ਤੇ ਸੁਰਜੀਤ ਕੌਰ ਸਣੇ ਸਕੂਲ ਦਾ ਸਾਰਾ ਸਟਾਫ ਮੌਜੂਦ ਸੀ।

Advertisement
Advertisement
×