DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀਤਮਪੁਰਾ ’ਚ ਫ਼ਰਜ਼ੀ ਕਾਲ ਸੈਂਟਰ ਬੇਨਕਾਬ; 19 ਅਪਰੇਟਰ ਗ੍ਰਿਫ਼ਤਾਰ

ਕਰਜ਼ ਅਤੇ ਬੀਮਾ ਸੇਵਾਵਾਂ ਦਾ ਝਾਂਸਾ ਦੇ ਕੇ ਮਾਰਦੇ ਸਨ ਠੱਗੀਆਂ

  • fb
  • twitter
  • whatsapp
  • whatsapp
Advertisement

ਪੁਲੀਸ ਨੇ ਬਾਹਰੀ ਦਿੱਲੀ ਵਿੱਚ ਚਲਦੇ ਇਕ ਜਾਅਲੀ ਕਾਲ ਸੈਂਟਰ ਨੂੰ ਬੇਨਕਾਬ ਕਰਦਿਆਂ 12 ਔਰਤਾਂ ਸਣੇ 19 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਇਕ ਫਾਇਨਾਂਸ ਕੰਪਨੀ ਦੇ ਕਾਰਿੰਦੇ ਬਣ ਕੇ ਕਥਿਤ ਤੌਰ ’ਤੇ ਦੇਸ਼ ਭਰ ਵਿੱਚ ਲੋਕਾਂ ਨਾਲ ਠੱਗੀ ਮਾਰਦੇ ਸਨ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਭੋਲੇ ਭਾਲੇ ਲੋਕਾਂ ਨੂੰ ਕਰਜ਼ੇ ਅਤੇ ਬੀਮਾ ਨਾਲ ਸਬੰਧਤ ਸੇਵਾਵਾਂ ਦੀ ਪੇਸ਼ਕਸ਼ ਕਰ ਕੇ ਆਪਣੇ ਜਾਲ ਵਿੱਚ ਫਸਾਉਂਦੇ ਸਨ ਅਤੇ ਫਿਰ ਡਿਜੀਟਲ ਅਦਾਇਗੀ ਕਰਾਉਣ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਤੋੜ ਲੈਂਦੇ ਸਨ। ਇਕ ਸੀਨੀਅਰ ਪੁਲੀਸ ਅਫ਼ਸਰ ਨੇ ਦੱਸਿਆ ‘‘ ਇਲਾਕੇ ਵਿੱਚ ਚਲਦੇ ਇਕ ਜਾਅਲਸਾਜ਼ ਕਾਲ ਸੈਂਟਰ ਬਾਰੇ ਪੁਖਤਾ ਸੂਹ ਮਿਲਣ ਤੋਂ ਬਾਅਦ 7 ਅਪਰੈਲ ਨੂੰ ਛਾਪਾ ਮਾਰਿਆ ਗਿਆ ਸੀ। ਇਸ ਦੌਰਾਨ 19 ਲੋਕਾਂ ਨੂੰ ਕਾਲਾਂ ਕਰਨ ਵਿੱਚ ਸ਼ਾਮਲ 19 ਵਿਅਕਤੀਆਂ ਨੂੰ ਮੌਕੇ ’ਤੇ ਕਾਬੂ ਕੀਤਾ ਗਿਆ।’’ ਮੁਢਲੀ ਤਫ਼ਤੀਸ਼ ਤੋਂ ਪਤਾ ਚੱਲਿਆ ਕਿ ਮੁਲਜ਼ਮ ਲੋਨ ਅਤੇ ਬੀਮਾ ਸਕੀਮਾਂ ਦਾ ਝਾਂਸਾ ਦੇ ਕੇ ਵੱਖ ਵੱਖ ਸੂਬਿਆਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਪੁਲੀਸ ਅਫ਼ਸਰ ਨੇ ਕਿਹਾ ‘‘ ਉਹ ਗਿਣੀਆਂ ਮਿੱਥਾਂ ਗੱਲਾਂ ਜ਼ਰੀਏ ਪੀੜਤਾਂ ਦਾ ਭਰੋਸਾ ਜਿੱਤਦੇ ਸਨ ਅਤੇ ਫਿਰ 1500 ਤੋਂ ਲੈ ਕੇ 2000 ਰੁਪਏ ਤੱਕ ਪ੍ਰੋਸੈਸਿੰਗ ਫੀਸਾਂ ਦੀ ਮੰਗ ਕਰਦੇ ਜੋ ਆਨਲਾਈਨ ਕਿਉੂ ਆਰ ਕੋਡ ਭੇਜ ਕੇ ਉਗਰਾਹੀਆਂ ਜਾਂਦੀਆਂ ਸਨ।’’

ਪੁਲੀਸ ਨੇ ਦੱਸਿਆ ਕਿ ਟੀਮ ਲੀਡਰ ਵਜੋਂ ਪਛਾਣੀ ਜਾਂਦੀ ਇਕ ਔਰਤ ਨੇ ਖੁਲਾਸਾ ਕੀਤਾ ਕਿ ਇਹ ਅਪਰੇਸ਼ਨ ਪੀਤਮਪੁਰਾ ਵਿੱਚ ਰਹਿੰਦੇ ਇਕ ਮੈਨੇਜਰ ਦੀ ਦੇਖ ਰੇਖ ਹੇਠ ਚਲਾਇਆ ਜਾਂਦਾ ਸੀ ਜਿਸ ਨੂੰ ਸੰਭਾਵੀ ਟਾਰਗੈਟਾਂ ਬਾਰੇ ਅੰਕੜੇ ਅਤੇ ਹੋਰ ਵੇਰਵੇ ਮੁਹੱਈਆ ਕਰਵਾਏ ਜਾਂਦੇ ਸਨ। ਉਸ ਅਖੌਤੀ ਮਾਸਟਰਮਾਈਂਡ ਦਾ ਖੁਰਾ ਨੱਪਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲੀਸ ਨੇ ਕੇਸ ਦਰਜ ਕਰ ਕੇ 36 ਮੋਬਾਈਲ ਫੋਨ ਅਤੇ ਰਜਿਸਟਰ ਆਦਿ ਵੀ ਜ਼ਬਤ ਕੀਤੇ ਹਨ।

Advertisement

Advertisement
Advertisement
×