DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Extreme Heat: ਅਤਿ ਦੀ ਗਰਮੀ ਕਾਰਨ ਬਿਜਲੀ ਦੀ ਮੰਗ ਵਧੀ

ਕੌਮੀ ਰਾਜਧਾਨੀ ’ਚ ਤਾਪਮਾਨ 45 ਡਿਗਰੀ ਨੇਡ਼ੇ ਪੁੱਜਾ; ਮੌਸਮ ਵਿਭਾਗ ਵੱਲੋਂ 27 ਤੱਕ ਗਰਮੀ ਦਾ ਅੌਰੇਂਜ ਅਲਰਟ

  • fb
  • twitter
  • whatsapp
  • whatsapp
featured-img featured-img
ਮਯੂਰ ਵਿਹਾਰ ਦੀ ਸੰਜੈ ਝੀਲ ’ਚੋਂ ਮਰੀਆਂ ਹੋਈਆਂ ਮੱਛੀਆਂ ਕੱਢਦੇ ਹੋਏ ਕਾਮੇ। -ਫੋਟੋ: ਪੀਟੀਆਈ
Advertisement

ਅਤਿ ਦੀ ਗਰਮੀ ਨੇ ਦਿੱਲੀ ’ਚ ਬਿਜਲੀ ਦੀ ਮੰਗ ਨੂੰ ਲਗਾਤਾਰ ਦੂਜੇ ਦਿਨ ਰਿਕਾਰਡ ਪੱਧਰ ਨੇੜੇ ਪਹੁੰਚਾ ਦਿੱਤਾ ਹੈ। ਬਿਜਲੀ ਦੀ ਮੰਗ ਨੌਂ ਹਜ਼ਾਰ ਮੈਗਾਵਾਟ ਨੇੜੇ ਪਹੁੰਚ ਗਈ ਹੈ। ਅਗਲੇ ਦਿਨਾਂ ’ਚ ਮੰਗ ਰਿਕਾਰਡ ਕਾਇਮ ਕਰ ਸਕਦੀ ਹੈ।

ਸਟੇਟ ਲੋਡ ਡਿਸਪੈਚ ਸੈਂਟਰ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ 8,231 ਮੈਗਾਵਾਟ ਦੀ ਬਿਜਲੀ ਦੀ ਮੰਗ ਦਰਜ ਕੀਤੀ ਗਈ ਜੋ ਕਿ 29 ਮਈ 2024 ਨੂੰ ਦਰਜ ਕੀਤੇ ਗਏ ਮਈ ਦੇ ਸਭ ਤੋਂ ਉੱਚੇ ਪੱਧਰ 8,302 ਮੈਗਾਵਾਟ ਤੋਂ ਥੋੜ੍ਹੀ ਜਿਹੀ ਘੱਟ ਹੈ। ਹਾਲਾਂਕਿ ਬਿਜਲੀ ਵੰਡ ਕੰਪਨੀਆਂ ਨੇ ਕਿਹਾ ਕਿ ਖਪਤ ਵਿੱਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ ਸਪਲਾਈ ਸਥਿਰ ਰਹੀ। ਇਨ੍ਹਾਂ ਗਰਮੀਆਂ ਵਿੱਚ ਦਿੱਲੀ ਦੀ ਸਿਖਰਲੀ ਬਿਜਲੀ ਦੀ ਮੰਗ 9,000 ਮੈਗਾਵਾਟ ਤੱਕ ਪੁੱਜਣ ਦੀ ਸੰਭਾਵਨਾ ਹੈ। ਡਿਸਕਾਮ ਪਹਿਲਾਂ ਹੀ ਅਨੁਮਾਨਿਤ ਵਾਧੇ ਲਈ ਤਿਆਰੀਆਂ ਕਰ ਰਿਹਾ ਹੈ। ਅੱਜ ਦਿੱਲੀ ਔਰੇਂਜ ਅਲਰਟ ਹੇਠ ਰਿਹਾ। ਕੌਮੀ ਰਾਜਧਾਨੀ ’ਚ ਅੱਜ ਵੱਧ ਤੋਂ ਵੱਧ ਤਾਪਮਾਨ 43-45 ਡਿਗਰੀ ਸੈਲਸੀਅਸ ਦਰਮਿਆਨ ਰਿਹਾ। ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ 15-35 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਮੌਸਮ ਵਿਭਾਗ ਨੇ 27 ਮਈ ਤੱਕ ਦਾ ਅਲਰਟ ਜਾਰੀ ਕੀਤਾ ਹੈ।

Advertisement

ਮਯੂਰ ਵਿਹਾਰ ਦੀ ਝੀਲ ’ਚ ਮੱਛੀਆਂ ਮਰੀਆਂ

ਅਤਿ ਦੀ ਗਰਮੀ ਕਾਰਨ ਦਿੱਲੀ ਦੇ ਮਯੂਰ ਵਿਹਾਰ ਖੇਤਰ ਵਿੱਚ ਸਥਿਤ ਸੰਜੈ ਝੀਲ ’ਚ ਸੈਂਕੜੇ ਮੱਛੀਆਂ ਮਰ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਝੀਲ ’ਚ ਪਾਣੀ ਦਾ ਪੱਧਰ ਘਟਣ ਤੇ ਵਧਦੇ ਤਾਪਮਾਨ ਕਾਰਨ ਮੱਛੀਆਂ ਮਰੀਆਂ ਹਨ। ਰਿਪੋਰਟ ਅਨੁਸਾਰ ਪਿਛਲੇ 10 ਦਿਨਾਂ ਤੋਂ ਸੰਜੈ ਝੀਲ ਵਿੱਚ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ 21 ਮਈ ਨੂੰ 14 ਸਾਲਾਂ ਵਿੱਚ ਆਪਣੀ ਸਭ ਤੋਂ ਗਰਮ ਮਈ ਰਾਤ ਦਰਜ ਕੀਤੀ ਗਈ।

Advertisement
Advertisement
×