ਦਿੱਲੀ ਨਗਰ ਨਿਗਮ ਨੇ ਅੱਜ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਆਨੰਦ ਵਿਹਾਰ ਖੇਤਰ ਵਿੱਚ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ। ਇਹ ਕਾਰਵਾਈ ਦਿੱਲੀ ਹਾਈ ਕੋਰਟ ਦੇ ਮਲਟੀ-ਮਾਡਲ ਟ੍ਰਾਂਜ਼ਿਟ ਪੁਆਇੰਟ ਤੋਂ ਕਬਜ਼ੇ ਹਟਾਉਣ ਦੇ ਹੁਕਮ ਤੋਂ ਬਾਅਦ ਕੀਤੀ ਗਈ ਹੈ। ਹਾਈ ਕੋਰਟ ਨੇ 22 ਜਨਵਰੀ ਨੂੰ ਆਨੰਦ ਵਿਹਾਰ ਬੱਸ ਸਟੈਂਡ ’ਤੇ ਸਾਰੇ ਕਬਜ਼ੇ ਹਟਾਉਣ ਦੇ ਆਦੇਸ਼ ਦਿੱਤੇ ਸਨ, ਜਿਸ ਨਾਲ ਰਾਜਧਾਨੀ ਦੇ ਸਭ ਤੋਂ ਵਿਅਸਤ ਟਰਾਂਸਪੋਰਟ ਡਿਪੂਆਂ ਵਿੱਚੋਂ ਇੱਕ ’ਤੇ ਜਨਤਕ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕਾਰਨ ਚੱਲ ਰਿਹਾ ਵਿਵਾਦ ਖ਼ਤਮ ਹੋ ਗਿਆ। ਨਗਰ ਨਿਗਮ ਦੇ ਸ਼ਾਹਦਰਾ ਦੱਖਣੀ ਜ਼ੋਨ ਦੇ ਡਿਪਟੀ ਕਮਿਸ਼ਨਰ ਬਾਦਲ ਕੁਮਾਰ ਨੇ ਦੱਸਿਆ ਕਿ ਜਨਤਕ ਥਾਵਾਂ ’ਤੇ ਕਬਜ਼ੇ ਕਰਨ ਵਾਲੇ ਘੱਟੋ-ਘੱਟ 300 ਵਿਕਰੇਤਾਵਾਂ ਨੂੰ ਇਲਾਕੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ। ਕੁਮਾਰ ਨੇ ਕਿਹਾ ਕਿ ਨਗਰ ਨਿਗਮ ਨੇ ਇਸ ਮੁਹਿੰਮ ਲਈ ਤਿੰਨ ਮਸ਼ੀਨਾਂ, ਇੱਕ ਟਰੱਕ ਅਤੇ ਘੱਟੋ-ਘੱਟ 50 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਬਾਦਲ ਕੁਮਾਰ ਨੇ ਕਿਹਾ ਸਿਰਫ਼ 105 ਮਾਨਤਾ ਪ੍ਰਾਪਤ ਵਿਕਰੇਤਾਵਾਂ ਨੂੰ ਅਸਥਾਈ ਵੈਂਡਿੰਗ ਸਰਟੀਫਿਕੇਟਾਂ ਦੀ ਇਜਾਜ਼ਤ ਦਿੱਤੀ ਜਾਵੇਗੀ। ਅਦਾਲਤ ਦੇ ਹੁਕਮਾਂ ਦੀ ਨਿਯਮਿਤ ਤੌਰ ’ਤੇ ਪਾਲਣਾ ਕੀਤੀ ਜਾਵੇਗੀ। ਅਧਿਕਾਰੀਆਂ ਦੇ ਅਨੁਸਾਰ ਇਹ ਮਾਮਲਾ 2016 ਦਾ ਹੈ, ਜਦੋਂ ਮਹਿਲਾ ਹਾਕਰ ਵੈੱਲਫੇਅਰ ਐਸੋਸੀਏਸ਼ਨ ਨੇ ਆਨੰਦ ਵਿਹਾਰ ਬੱਸ ਸਟੈਂਡ ਦੇ ਨੇੜੇ ਕੰਮ ਕਰਨ ਵਾਲੇ 114 ਵਿਕਰੇਤਾਵਾਂ ਲਈ ਸੁਰੱਖਿਆ ਦੀ ਮੰਗ ਕਰਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਇਸ ਤੋਂ ਬਾਅਦ ਹਾਈ ਕੋਰਟ ਨੇ ਅੰਤਰਿਮ ਰਾਹਤ ਦਿੱਤੀ ਅਤੇ ਨਗਰ ਨਿਗਮ ਨੂੰ ਨਿਰਦੇਸ਼ ਦਿੱਤਾ ਕਿ ਜਦੋਂ ਤੱਕ ਸਰਵੇਖਣ ਨਹੀਂ ਹੋ ਜਾਂਦਾ, ਸੂਚੀਬੱਧ ਵਿਕਰੇਤਾਵਾਂ ਵਿਰੁੱਧ ਕੋਈ ਸਜ਼ਾਯੋਗ ਕਾਰਵਾਈ ਨਾ ਕੀਤੀ ਜਾਵੇ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
×

