DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Emergency Landing at Delhi Airport: ਇੰਜਣ ਖਰਾਬ ਹੋਣ ਕਾਰਨ ਅਲਾਇੰਸ ਏਅਰ ਦੀ ਐਮਰਜੈਂਸੀ ਲੈਂਡਿੰਗ

ਦਿੱਲੀ ਹਵਾਈ ਅੱਡੇ ’ਤੇ ਉਤਰਿਆ ਜਹਾਜ਼; ਉਡਾਣ ਵਿਚ 40 ਜਣੇ ਸਨ ਸਵਾਰ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

Emergency Landing at Delhi Airport: ਅਲਾਇੰਸ ਏਅਰਲਾਈਨ ਦੇ ਇਕ ਜਹਾਜ਼ ਨੂੰ ਅੱਜ ਇੱਥੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਦੁਪਹਿਰ ਸਮੇਂ ਹੰਗਾਮੀ ਹਾਲਾਤ ’ਚ ਉਤਾਰਨਾ ਪਿਆ। ਇਹ ਐਮਰਜੈਂਸੀ ਲੈਂਡਿੰਗ ਜਹਾਜ਼ ਦਾ ਇੰਜਣ ਫੇਲ੍ਹ ਹੋਣ ਕਾਰਨ ਕਰਨੀ ਪਈ। ਇਸ ਵੇਲੇ ਇਸ ਜਹਾਜ਼ ’ਚ ਲਗਪਗ 40 ਵਿਅਕਤੀ ਸਵਾਰ ਸਨ। ਇਕ ਸੂਤਰ ਨੇ ਦੱਸਿਆ ਕਿ ਜਹਾਜ਼ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਿਆ।

ਇਹ ਏਅਰਲਾਈਨ ਏ ਟੀ ਆਰ 72-600, ਦੋ-ਇੰਜਣ ਵਾਲੇ ਟਰਬੋਪਰੌਪ ਜਹਾਜ਼ ਨਾਲ ਪ੍ਰਯਾਗਰਾਜ ਤੋਂ ਕੌਮੀ ਰਾਜਧਾਨੀ ਲਈ ਉਡਾਣ 9I 698 ਦਾ ਸੰਚਾਲਨ ਕਰ ਰਹੀ ਸੀ। ਸੂਤਰ ਨੇ ਦੱਸਿਆ ਕਿ ਜਹਾਜ਼ ਵਿੱਚ ਲਗਪਗ 40 ਲੋਕ ਸਵਾਰ ਸਨ ਤੇ ਇਸ ਨੂੰ ਹੰਗਾਮੀ ਹਾਲਾਤ ’ਚ ਉਤਾਰਨਾ ਪਿਆ, ਕਿਉਂਕਿ ਇਸ ਦਾ ਇੱਕ ਇੰਜਣ ਕੰਮ ਨਹੀਂ ਕਰ ਰਿਹਾ ਸੀ। ਫਲਾਈਟ ਟਰੈਕਿੰਗ ਵੈੱਬਸਾਈਟ ਫਲਾਈਟਰਾਡਾਰ24 ਡੌਟ ਕੌਮ ’ਤੇ ਉਪਲਬਧ ਜਾਣਕਾਰੀ ਅਨੁਸਾਰ ਜਹਾਜ਼ ਦੁਪਹਿਰ ਕਰੀਬ 2.15 ਵਜੇ ਦਿੱਲੀ ਹਵਾਈ ਅੱਡੇ ’ਤੇ ਉਤਰਿਆ। ਅਲਾਇੰਸ ਏਅਰ ਵੱਲੋਂ ਇਸ ਸਬੰਧ ਵਿੱਚ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।

Advertisement

ਸੂਤਰਾਂ ਅਤੇ ਏਅਰਲਾਈਨ ਦੇ ਬੁਲਾਰੇ ਵੱਲੋਂ ਦਿੱਤੇ ਗਏ ਬਿਆਨ ਮੁਤਾਬਕ, ਜਹਾਜ਼ ਵਿੱਚ ਕੁੱਲ 40 ਯਾਤਰੀ ਅਤੇ 4 ਅਮਲੇ ਦੇ ਮੈਂਬਰ ਯਾਨੀ ਕੁੱਲ 44 ਲੋਕ ਸਵਾਰ ਸਨ। ਦਿੱਲੀ ਪਹੁੰਚਣ ਵੇਲੇ ਪਾਇਲਟ ਨੇ ਖੱбੇ ਪਾਸੇ ਵਾਲੇ ਇੰਜਣ ਵਿੱਚ ਤੇਲ ਦਾ ਦਬਾਅ ਘੱਟ ਹੋਣ ਕਾਰਨ ਤਰਜੀਹੀ ਲੈਂਡਿੰਗ ਕਰਨ ਦੀ ਬੇਨਤੀ ਕੀਤੀ ਸੀ, ਹਾਲਾਂਕਿ ਫ਼ਲਾਈਟ ਦੇ ਅਮਲੇ ਵੱਲੋਂ ਕੋਈ ਐਮਰਜੈਂਸੀ ਘੋਸ਼ਿਤ ਨਹੀਂ ਕੀਤੀ ਗਈ ਸੀ। ਉਡਾਣ ਟਰੈਕਿੰਗ ਵੈੱਬਸਾਈਟ ਦੇ ਹਿਸਾਬ ਨਾਲ ਇਹ ਜਹਾਜ਼ ਦੁਪਹਿਰ ਕਰੀਬ 2:15 ਵਜੇ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ ਅਤੇ ਸਾਰੇ ਯਾਤਰੀ ਆਰਾਮ ਨਾਲ ਹੇਠਾਂ ਉਤਰ ਗਏ। ਇਸ ਘਟਨਾ ਤੋਂ ਬਾਅਦ ਇੰਜੀਨੀਅਰਾਂ ਦੀ ਟੀਮ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
×