ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਸਤੰਬਰ
ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿੱਚ ਸਕੂਲ ਦੀ ਸਪੈਸ਼ਲ ਅਸੈਂਬਲੀ ਦੌਰਾਨ ‘ਇਨਵੈਸਟਰ ਸੈਰੇਮਨੀ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੱਚਿਆਂ ਅੰਦਰ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਉਨ੍ਹਾਂ ਦੀ ਸਕੂਲ ਦੀ ਨਵੀਂ ਕੈਬਨਿਟ ਲਈ ਚੋਣ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਰਲੀਨ ਕੌਰ ਨੇ ਕਿਹਾ ਕਿ ਅੱਜ ਦੇ ਨੌਜਵਾਨ ਕੱਲ੍ਹ ਦਾ ਭਵਿੱਖ ਹਨ, ਜਿਨ੍ਹਾਂ ਨੇ ਰਲ ਮਿਲ ਕੇ ਦੇਸ਼ ਦੇ ਨਾਂ ਨੂੰ ਸੰਸਾਰ ਭਰ ਵਿੱਚ ਰੌਸ਼ਨ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਅਨੁਸ਼ਾਸਨ ਅਤੇ ਸਮੇਂ ਦੀ ਪਾਬੰਦੀ ਵਰਗੇ ਗੁਣਾਂ ਨੂੰ ਆਪਣੇ ਅੰਦਰ ਵਿਕਸਿਤ ਕਰੀਏ। ਅਖੀਰ ਵਿੱਚ ਚੁਣੇ ਗਏ ਸਟੂਡੈਂਟ ਕੌਂਸਲ ਦੇ ਮੈਂਬਰਾਂ ’ਚੋਂ ਕੈਪਟਨ, ਵਾਈਸ ਕੈਪਟਨ, ਸਪੋਰਟਸ ਹੈੱਡ ਅਤੇ ਕਲਚਰਲ ਹੈੱਡ ਨੂੰ ਬੈਚ ਦੇ ਕੇ ਸਨਮਾਨਿਆ ਗਿਆ। ਸਕੂਲ ਚੇਅਰਮੈਨ ਬਲਦੀਪ ਸਿੰਘ ਅਤੇ ਮੈਨੇਜਰ ਜਗਜੀਤ ਸਿੰਘ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ।