ਗੁਰਦੁਆਰਾ ਚੋਣਾਂ

ਚੋਣ ਬੋਰਡ ਵੱਲੋਂ ਵੋਟਰ ਸੂਚੀ ਲਈ ਨੋਟੀਫਿਕੇਸ਼ਨ ਜਾਰੀ

ਚੋਣ ਬੋਰਡ ਵੱਲੋਂ ਵੋਟਰ ਸੂਚੀ ਲਈ ਨੋਟੀਫਿਕੇਸ਼ਨ ਜਾਰੀ

ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਕਤੂਬਰ

ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਲੀਆਂ ਚੋਣਾਂ ਤੋਂ ਪਹਿਲਾਂ ਸਿੱਖਾਂ ਦੀ ਵੋਟਰ ਸੂਚੀ ਲਈ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ 22 ਅਕਤੂਬਰ 2020 ਤੋਂ ਸੁਧਾਈ ਤੇ ਨਵੀਆਂ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ। ਦੱਸਣਯੋਗ ਹੈ ਸਮੁੱਚੀ ਦਿੱਲੀ ਵਿੱਚ ਵੋਟਰ ਸੂਚੀ ਦੀ ਸੋਧ ਪ੍ਰਕਿਰਿਆ 22 ਅਕਤੂਬਰ ਤੋਂ 20 ਨਵੰਬਰ 2020 ਤਕ ਜਾਰੀ ਰਹੇਗੀ। ਗੁਰਦੁਆਰਾ ਚੋਣ ਬੋਰਡ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਵੋਟਾਂ ਆਨਲਾਈਨ ਤੇ ਆਫ਼ਲਾਈਨ ਦੋਹਾਂ ਤਰੀਕਿਆਂ ਨਾਲ ਬਣਾਈਆਂ ਜਾਣਗੀਆਂ।

ਦਿੱਲੀ ਕਮੇਟੀ ਲਈ ਸਾਰੀ ਦਿੱਲੀ ਵਿੱਚ 46 ਵਾਰਡ ਬਣਾ ਕੇ ਵੋਟਾਂ ਬਣਾਉਣ ਲਈ ਹਰੇਕ ਵਾਰਡ ਵਿੱਚ ਇੱਕ-ਇੱਕ ਕੇਂਦਰ ਬਣਾਇਆ ਗਿਆ ਹੈ। ਇਨ੍ਹਾਂ ਕੁੱਲ 46 ਸੈਂਟਰਾਂ ਵਿੱਚ ਹਰ ਬੁੱਧਵਾਰ ਤੇ ਹਫ਼ਤਾਵਾਰੀ ਛੁੱਟੀ ਨੂੰ ਛੱਡ ਕੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਵੋਟਾਂ ਬਣਾਉਣ ਲਈ ਸਿੱਖ ਸੇਵਾਵਾਂ ਲੈ ਸਕਦੇ ਹਨ।

ਇਨ੍ਹਾਂ ਕੇਂਦਰਾਂ ਵਿੱਚ ਵੋਟਾਂ ਬਣਾਉਣ ਦੀ ਪ੍ਰਕਿਰਿਆ 22 ਅਕਤੂਬਰ ਨੂੰ ਸਵੇਰੇ ਸ਼ੁਰੂ ਹੋ ਰਹੀ ਹੈ। ਗੁਰਦੁਆਰਾ ਚੋਣ ਬੋਰਡ ਮੁਤਾਬਕ ਨਵੇਂ ਵੋਟਰਾਂ ਲਈ 4 ਨੰਬਰ ਫਾਰਮ ਭਰਨਾ ਹੁੰਦਾ ਹੈ ਤੇ ਕਿਸੇ ਦੀ ਵੋਟ ਕਟਵਾਉਣ ਲਈ ਫਾਰਮ ਨੰਬਰ 5 ਭਰਿਆ ਜਾਂਦਾ ਹੈ ਜਦੋਂ ਕਿ ਵੋਟਰ ਨੂੰ ਆਪਣੇ ਨਾਂ ਅਤੇ ਪਤੇ ਵਿੱਚ ਸੋਧ ਕਰਨ ਲਈ 6 ਨੰਬਰ ਫਾਰਮ ਭਰਨਾ ਹੋਵੇਗਾ। 1 ਜਨਵਰੀ 2021 ਤੱਕ ਹਰ ਬਾਲਗ ਹੋਣ ਵਾਲੇ ਸਿੱਖ ਨੌਜਵਾਨ ਦੀ ਵੋਟ ਬਣ ਸਕਦੀ ਹੈ ਜਿਸ ਦੀ ਉਮਰ 18 ਸਾਲ ਹੈ। ਬੀਤੇ ਦਿਨਾਂ ਤੋਂ ਹੀ ਦਿੱਲੀ ਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਸਮੇਤ ਹੋਰ ਧਿਰਾਂ ਨੇ ਆਪਣੀਆਂ ਸਰਗਰਮੀਆਂ ਚੋਣਾਂ ਦੀ ਆਹਟ ਅਨੁਸਾਰ ਵਿਉਂਤ ਲਈਆਂ ਹਨ। ਦੱਸਣਯੋਗ ਹੈ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਦਿੱਲੀ ਦੀ ਸਿੱਖ ਸਿਆਸਤ ਗਰਮਾਈ ਹੋਈ ਹੈੈ।

ਨਵੀਂ ਸੂਚੀ ਬਣਾਉਣ ਦਾ ਮਾਮਲਾ ਅਦਾਲਤ ’ਚ ਵਿਚਾਰ ਅਧੀਨ

ਦਿੱਲੀ ਕਮੇਟੀ ਦੀਆਂ ਅਗਲੇ ਸਾਲ ਮਾਰਚ 2021 ਤੱਕ ਤੈਅ ਸਮੇਂ ਮੁਤਾਬਕ ਹੋਣ ਵਾਲੀਆਂ ਚੋਣਾਂ ਲਈ ਨਵੀਂ ਸੂਚੀ ਬਣਾਉਣ ਦਾ ਮਾਮਲਾ ਹੁਣ ਦਿੱਲੀ ਹਾਈ ਕੋਰਟ ਦੇ ਦੋਹਰੇ ਬੈਂਚ ਵਿੱਚ ਵਿਚਾਰ ਅਧੀਨ ਹੈ। ਇਸ ਦੀ ਸੁਣਵਾਈ 27 ਨਵੰਬਰ 2020 ਨੂੰ ਹੋਵੇਗੀ, ਜਿਸ ਵਿੱਚ ਨਵੀਂ ਵੋਟਰ ਸੂਚੀ ਨਵੇਂ ਸਿਰੇ ਤੋਂ ਬਣਾਉਣ ਜਾਂ 37 ਸਾਲ ਪਹਿਲਾਂ ਬਣੀ ਵੋਟਰ ਸੂਚੀ ਵਿੱਚ ਸੋਧ ਕਰਕੇ ਹੀ ਅਗਲੇ ਸਾਲ ਵਾਲੀਆਂ ਆਮ ਚੋਣਾਂ ਕਰਵਾਉਣ ਬਾਰੇ ਵਿਚਾਰ ਕੀਤਾ ਜਾਵੇਗਾ। ਦਿੱਲੀ ਵਿੱਚ ਹੁਣ 3 ਲੱਖ 82 ਹਜ਼ਾਰ ਸਿੱਖ ਵੋਟਰ ਦਿੱਲੀ ਕਮੇਟੀ ਦੀਆਂ ਵੋਟਾਂ ਵਿੱਚ ਹਿੱਸਾ ਲੈਣ ਯੋਗ ਹਨ। 1983 ਵਿੱਚ ਇਹ ਵੋਟਰ ਸੂਚੀ ਬਣੀ ਸੀ, ਜਿਸ ਮਗਰੋਂ ਹਰ ਵਾਰ ਸਿਰਫ਼ ਸੋਧ ਹੀ ਕੀਤੀ ਜਾਂਦੀ ਰਹੀ ਹੈ ਜਦੋਂ ਕਿ ਨਵੰਬਰ 1984 ਸਿੱਖ ਕਤਲੇਆਮ ਵਿੱਚ ਮਾਰੇ ਗਏ ਜਾਂ ਦਿੱਲੀ ਛੱਡ ਗਏ ਸਿੱਖਾਂ ਦੀਆਂ ਵੋਟਾਂ ਮੌਜੂਦਾ ਸੂਚੀ ਵਿੱਚ ਅਜੇ ਵੀ ਦਰਜ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਯੂਐੱਸ ਏਅਰ ਕੁਆਲਟੀ ਇੰਡੈਕਸ ’ਚ ਨਵੀਂ ਦਿੱਲੀ ਨੂੰ ਦੂਜਾ ਸਥਾਨ

ਸ਼ਹਿਰ

View All