ਸੌ ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੇ ਉਤਸ਼ਾਹ ਨਾਲ ਵੋਟ ਪਾਈ : The Tribune India

ਸੌ ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੇ ਉਤਸ਼ਾਹ ਨਾਲ ਵੋਟ ਪਾਈ

ਸੌ ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੇ ਉਤਸ਼ਾਹ ਨਾਲ ਵੋਟ ਪਾਈ

ਅਮੀਨਾ ਬੀਬੀ (106) ਵੋਟ ਪਾਉਣ ਲਈ ਜਾਂਦੀ ਹੋਈ। -ਫੋਟੋ: ਪੀਟੀਆਈ

ਨਵੀਂ ਦਿੱਲੀ: ਉੱਤਰੀ ਦਿੱਲੀ ਦੇ ਬੜੀ ਹਿੰਦੂ ਰਾਏ ਇਲਾਕੇ ਵਿੱਚ ਐਤਵਾਰ ਨੂੰ ਸਵੇਰੇ 106 ਸਾਲਾ ਸ਼ਾਂਤੀ ਬਾਲਾ ਵੈਦ ਨੇ ਆਪਣੀ ਧੀ ਦੇ ਨਾਲ  ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟ ਪਾਈ। ਉਨ੍ਹਾਂ ਦੀ 55 ਸਾਲਾ ਧੀ ਕਮਲਾ ਨੇ ਦੱਸਿਆ ਕਿ ਉਸਦੀ ਮਾਂ ਸਿਰਫ ਬੰਗਾਲੀ ਭਾਸ਼ਾ ਸਮਝਦੀ ਹੈ ਤੇ ਉਹ ਬੋਲ ਨਹੀਂ ਸਕਦੀ ਵੈਦ ਸਿਰਫ ਮਾਂ ਸ਼ਬਦ ਬੋਲਦੀ ਹੈ ਤੇ ਆਪਣੀ ਧੀ ਨੂੰ ਮਾਂ ਕਹਿ ਕੇ ਬੁਲਾਉਂਦੀ ਹੈ। ਡਿਪਟੀ ਗੰਜ ਮੱਤਦਾਨ ਕੇਂਦਰ ’ਤੇ ਪੁਲੀਸ ਮੁਲਾਜ਼ਮਾਂ ਨੇ ਵੋਟ ਪਾਉਣ ਲਈ ਉਨ੍ਹਾਂ ਦੀ ਮਦਦ ਕੀਤੀ। ਇਸੇ ਦੌਰਾਨ 105 ਸਾਲਾ ਅਮੀਨਾ ਬੀਬੀ ਨੇ ਕਿਹਾ ਕਿ ਉਹ ਹਰ ਸਾਲ ਸਵੇਰੇ ਹੀ ਵੋਟ ਪਾ ਦਿੰਦੀ ਹੈ, ਇਸ ਵਾਰ ਤਾਂ ਪੋਲਿੰਗ ਬੂਥ ਉਸਦੇ ਘਰ ਤੋਂ 300 ਮੀਟਰ ਦੀ ਦੂਰੀ ’ਤੇ ਬਣਿਆ ਹੈ, ਉਹ ਇਕੱਲੀ ਵੋਟ ਪਾਉਣ ਲਈ ਜਾਣਾ ਚਾਹੁੰਦੀ ਸੀ ਪਰ ਉਸਦੇ ਗੁਆਂਢੀਆਂ ਨੇ ਵੀ ਉਸ ਨਾਲ ਜਾਣ ਦੀ ਜਿੱਦ ਕੀਤੀ ਸੀ। ਉਮਰ ਜ਼ਿਆਦਾ ਹੋਣ ਕਾਰਨ ਅਮੀਨਾ ਠੀਕ ਨਾਲ ਬੋਲ ਨਹੀਂ ਸਕਦੀ ਪਰ ਵੋਟ ਪਾਉਣ ਲਈ ਕਾਫੀ ਉਤਸ਼ਾਹਿਤ ਹੈ। ਇਸੇ ਤਰ੍ਹਾਂ ਗੁਰਦਾਸਜੀਤ ਸਿੰਘ ਅਗਲੇ ਮਹੀਨੇ ਆਪਣਾ 100 ਵਾਂ ਜਨਮ ਦਿਨ ਮਾਨਉਣਗੇ ਪਰ ਵੋਟ ਪਾਉਣ ਸਬੰਧੀ ਉਨ੍ਹਾਂ ਦਾ ਉਤਸ਼ਾਹ ਪਹਿਲਾਂ ਵਰਗਾ ਹੀ ਹੈ। ਉਨ੍ਹਾਂ ਕਿਹਾ,‘‘ ਵੋਟ ਪਾਉਣਾ ਸਾਡਾ ਅਧਿਕਾਰ ਹੈ, ਜਦੋਂ ਤੱਕ ਅਸੀ ਆਪਣੇ ਘਰਾਂ ਵਿੱਚੋਂ ਵੋਟ ਪਾਉਣ ਲਈ ਬਾਹਰ ਨਹੀਂ ਆਵਾਂਗੇ ਤਾਂ ਸੱਤਾ ’ਤੇ ਆਪਣੇ ਪਸੰਦ ਦੇ ਲੋਕਾਂ ਨੂੰ ਨਹੀਂ ਦੇਖ ਸਕਾਂਗੇ। ਆਪਣੇ ਘਰ ਵਿੱਚ ਬੈਠ ਕੇ ਸ਼ਿਕਾਇਤ ਕਰਨ ਨਾਲ ਚੀਜ਼ਾਂ ਨਹੀਂ ਬਦਲਦੀਆਂ।’’ 

ਦਿੱਲੀ ਕਾਂਗਰਸ ਪ੍ਰਧਾਨ ਦਾ ਨਾਮ ਵੋਟਰ ਸੂਚੀ ਵਿੱਚੋਂ ਗਾਇਬ 

ਨਵੀਂ ਦਿੱਲੀ: ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਚੌਧਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਹ ਦਿੱਲੀ ਐੱਮਸੀਡੀ ਚੋਣਾਂ ਵਿੱਚ ਵੋਟ ਨਹੀਂ ਪਾ ਸਕੇ ਕਿਉਂਕਿ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚੋਂ ਗਾਇਬ ਸੀ। ਵੋਟਰ ਸੂਚੀ ਇਸ ਲਈ ‘ਆਪ’ ਅਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਦੋਸ਼ ਲਾਇਆ ਕਿ ਸੂਚੀ ਵਿੱਚੋਂ ਉਨ੍ਹਾਂ ਦਾ ਨਾਂ ਹੀ ਨਹੀਂ, ਸਗੋਂ ਲੱਖਾਂ ਵੋਟਰਾਂ ਦੇ ਨਾਂ ਵੀ ਮਿਟਾਏ ਗਏ ਹਨ। ਜਦੋਂ ਉਹ ਐਮਸੀਡੀ ਚੋਣਾਂ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪੋਲਿੰਗ ਬੂਥ ‘ਤੇ ਪਹੁੰਚਿਆ ਤਾਂ ਉਸ ਦਾ ਨਾਮ ਸੂਚੀ ਵਿੱਚੋਂ ਗਾਇਬ ਪਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਵਾਂਗ ਹੀ ਦਿੱਲੀ ਵਿੱਚ ਵੀ ਦਲਿਤ ਤੇ ਮੁਸਲਿਮ ਬਹੁਗਿਣਤੀ ਖੇਤਰਾਂ ਦੇ ਵੋਟਰਾਂ ਦੇ ਨਾਂ ਮਿਟਾਏ ਗਏ ਹਨ। ਚੌਧਰੀ ਨੇ ਕਿਹਾ ਕਿ ਉਸ ਨੇ ਪਿਛਲੀਆਂ ਚੋਣਾਂ ਵਿੱਚ ਵੋਟ ਪਾਈ ਸੀ ਅਤੇ ਸਾਬਕਾ ਵਿਧਾਇਕ ਹੋਣ ਦੇ ਨਾਤੇ ਇੱਕ ਮਾਰਕ ਵੋਟਰ ਹੈ, ਜਿਸ ਦਾ ਨਾਂ ਨਹੀਂ ਕੱਟਿਆ ਜਾ ਸਕਦਾ ਪਰ ਇਸ ਦੇ ਬਾਵਜੂਦ ਉਸ ਦਾ ਨਾਂ ਮਿਟਾਇਆ ਗਿਆ ਹੈ। -ਆਈਏਐੱਨਐਸ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All