DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਜ਼ੁਰਗ ਮਹਿਲਾ ਦੇ ਕਤਲ ਦਾ ਮਾਮਲਾ ਸੁਲਝਿਆ: ਪੁਲੀਸ ਨੇ ਦਿੱਲੀ ਤੋਂ ਦਬੋਚੇ ਦੋ ਕਾਤਲ ਕਿਰਾਏਦਾਰ

ਲੁੱਟੇ ਹੋਏ ਗਹਿਣੇ ਅਤੇ ਕਤਲ ’ਚ ਵਰਤਿਆ ਹਥਿਆਰ ਬਰਾਮਦ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਇੰਦਰਾ ਕਾਲੋਨੀ ਵਿੱਚ ਇੱਕ ਬਜ਼ੁਰਗ ਮਹਿਲਾ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਸਦਰ ਪੁਲੀਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਸ਼ਟੀ ਕੀਤੀ ਹੈ ਕਿ ਪੁਲੀਸ ਟੀਮ ਨੇ ਦੋਵੇਂ ਮੁੱਖ ਮੁਲਜ਼ਮਾਂ, ਜਿਨ੍ਹਾਂ ਦੀ ਪਛਾਣ ਗੁਰਦੇਵ ਸਿੰਘ ਅਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਵਜੋਂ ਹੋਈ ਹੈ, ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਦੱਸਣਯੋਗ ਹੈ ਕਿ ਮ੍ਰਿਤਕ ਮਹਿਲਾ ਵੀਣਾ ਰਾਣੀ (65), ਜੋ ਕਿ ਪਾਵਰਕੌਮ (PSPCL) ਦੀ ਸੇਵਾਮੁਕਤ ਕਰਮਚਾਰੀ ਸੀ, ਦਾ ਉਸ ਦੇ ਆਪਣੇ ਹੀ ਕਿਰਾਏਦਾਰਾਂ ਨੇ 28-29 ਜਨਵਰੀ ਦੀ ਦਰਮਿਆਨੀ ਰਾਤ ਨੂੰ ਕਤਲ ਕਰ ਦਿੱਤਾ ਸੀ।

Advertisement

ਪੁਲੀਸ ਜਾਂਚ ਮੁਤਾਬਕ ਮੁਲਜ਼ਮਾਂ ਨੇ ਇੱਕ ਸਾਜ਼ਿਸ਼ ਤਹਿਤ ਵੀਜ਼ਾ ਲੱਗਣ ਦੀ ਖ਼ੁਸ਼ੀ ਦਾ ਬਹਾਨਾ ਬਣਾ ਕੇ ਪਾਰਟੀ ਰੱਖੀ ਸੀ ਅਤੇ ਮਹਿਲਾ ਦੇ ਪੁੱਤਰ ਵਰਿੰਦਰ ਨੂੰ ਉੱਥੇ ਬੁਲਾਇਆ ਸੀ। ਪਾਰਟੀ ਦੌਰਾਨ ਵਰਿੰਦਰ ਨੂੰ ਨਸ਼ੀਲੀ ਚੀਜ਼ ਪਿਲਾ ਕੇ ਬੇਹੋਸ਼ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਬੇਰਹਿਮੀ ਨਾਲ ਵੀਣਾ ਰਾਣੀ ਦਾ ਕਤਲ ਕਰ ਦਿੱਤਾ ਅਤੇ ਘਰ ਵਿੱਚੋਂ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ।

Advertisement

ਪੁਲੀਸ ਨੇ ਮੁਲਜ਼ਮਾਂ ਕੋਲੋਂ ਲੁੱਟੇ ਹੋਏ ਗਹਿਣੇ, ਵਾਰਦਾਤ ਵਿੱਚ ਵਰਤਿਆ ਤੇਜ਼ਧਾਰ ਹਥਿਆਰ, ਫ਼ਰਾਰ ਹੋਣ ਲਈ ਵਰਤਿਆ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਬਰਾਮਦ ਕਰ ਲਏ ਹਨ।

Advertisement
×