ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੁਲਾਈ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਤਹਿਤ ਦਿੱਲੀ ਤੇ ਗਾਜ਼ੀਆਬਾਦ ਦੀ ਅੱਠ ਵੱਖ-ਵੱਖ ਥਾਵਾਂ ‘ਤੇ ਤਲਾਸ਼ੀ ਲਈ ਗਈ। ਤਲਾਸ਼ੀ ’ਚ ਕਈ ਟਰੈਵਲ ਕੰਪਨੀਆਂ ਦੇ ਡਾਇਰੈਕਟਰਾਂ ਦੇ ਦਫਤਰ ਤੇ ਉਨ੍ਹਾਂ ਦੇ ਚਾਰਟਰਡ ਅਕਾਊਂਟੈਂਟ ਸ਼ਾਮਲ ਸਨ। ਕਈ ਗੈਰ ਕਾਨੂੰਨੀ ਦਸਤਾਵੇਜ਼ਾਂ ਅਤੇ ਡਿਜੀਟਲ ਰਿਕਾਰਡਾਂ ਸਮੇਤ 3.57 ਕਰੋੜ ਰੁਪਏ ਦੀ ਅਣ-ਗਿਣਤ ਭਾਰਤੀ ਕਰੰਸੀ ਨੂੰ ਜ਼ਬਤ ਕੀਤਾ ਗਿਆ। ਫੇਮਾ ਤਹਿਤ ਵੱਖ-ਵੱਖ ਇਕਾਈਆਂ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ’ਚ ਟੂਰ ਅਤੇ ਟਰੈਵਲ ਕੰਪਨੀਆਂ ਸ਼ਾਮਲ ਸਨ। ਇਨ੍ਹਾਂ ਨੂੰ ਖਾਸ ਜਾਣਕਾਰੀ ਦੇ ਆਧਾਰ ‘ਤੇ ਦੱਸਿਆ ਗਿਆ ਸੀ ਕਿ ਇਹ ਸੰਸਥਾਵਾਂ ਵਿਦੇਸ਼ੀ ਲੋਕਾਂ ਨੂੰ ਈ-ਵੀਜ਼ਾ ਸੇਵਾਵਾਂ ਦੇਣ ਦੇ ਨਾਮ ’ਤੇ ਭੁਗਤਾਨ ਗੇਟਵੇਜ਼ ਦੁਆਰਾ ਅਣ-ਅਧਿਕਾਰਤ ਵਿਦੇਸ਼ੀ ਰਸੀਦਾਂ ਦਾ ਲੈਣ-ਦੇਣ ਕਰਦੀਆਂ ਹਨ। ਤਲਾਸ਼ੀ ਦੌਰਾਨ 3.57 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ ਗਈ ਹੈ।