DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ED ਵੱਲੋਂ Al-Falah, University ਦੇ ਸੰਸਥਾਪਕ ਖ਼ਿਲਾਫ਼ ਚਾਰਜਸ਼ੀਟ ਦਾਖਲ

46 ਕਰੋੜ ਰੁਪਏ ਦੀ ਜ਼ਮੀਨ ਹੜੱਪਣ ਦਾ ਮਾਮਲਾ; ਫਰਜ਼ੀ ਦਸਤਾਵੇਜ਼ਾਂ ਰਾਹੀਂ ਹਾਸਲ ਕੀਤੀ ਸੀ ਜ਼ਮੀਨ

  • fb
  • twitter
  • whatsapp
  • whatsapp
featured-img featured-img
Al falah University/ Pti Photo
Advertisement

ED ਨੇ ਦਿੱਲੀ ਵਿੱਚ 46 ਕਰੋੜ ਰੁਪਏ ਦੀ ਕੀਮਤ ਵਾਲੀ ਜ਼ਮੀਨ ਦੇ ਧੋਖਾਧੜੀ ਨਾਲ ਕੀਤੇ ਗਏ ਕਬਜ਼ੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਅਲ-ਫਲਾਹ ਯੂਨੀਵਰਸਿਟੀ ਦੇ ਸੰਸਥਾਪਕ ਜਵਾਦ ਅਹਿਮਦ ਸਿੱਦੀਕੀ ਅਤੇ ਤਿੰਨ ਹੋਰਾਂ ਵਿਰੁੱਧ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਅਲ-ਫਲਾਹ ਯੂਨੀਵਰਸਿਟੀ ਪਹਿਲਾਂ ਉਦੋਂ ਸੁਰਖੀਆਂ ਵਿੱਚ ਆਈ ਸੀ, ਜਦੋਂ 10 ਨਵੰਬਰ ਨੂੰ ਲਾਲ ਕਿਲੇ ਨੇੜੇ ਧਮਾਕਾ ਹੋ ਗਿਆ ਸੀ ਜਿਸ ਵਿੱਚ 15 ਲੋਕ ਮਾਰੇ ਗਏ ਸਨ। ਇਸ ਮਾਮਲਾ ਇੱਕ ਵ੍ਹਾਈਟ-ਕਾਲਰ ਅਤਿਵਾਦ ਨਾਲ ਜੁੜਿਆ ਹੋਇਆ ਸੀ।

ਈ.ਡੀ. ਅਨੁਸਾਰ ਇਹ ਸ਼ਿਕਾਇਤ ਸਾਕੇਤ ਦੀ ਇੱਕ ਵਿਸ਼ੇਸ਼ ਪੀ.ਐੱਮ.ਐੱਲ.ਏ. (PMLA) ਅਦਾਲਤ ਵਿੱਚ ਸਿੱਦੀਕੀ, ਉਨ੍ਹਾਂ ਦੁਆਰਾ ਚਲਾਈ ਜਾ ਰਹੀ ਤਰਬੀਆ ਐਜੂਕੇਸ਼ਨ ਫਾਊਂਡੇਸ਼ਨ ਅਤੇ ਦੋ ਹੋਰ ਵਿਅਕਤੀਆਂ ਵਿਨੋਦ ਕੁਮਾਰ ਅਤੇ ਸ਼੍ਰੀਓਮ ਚੌਹਾਨ ਖ਼ਿਲਾਫ਼ ਦਾਖਲ ਕੀਤੀ ਗਈ ਹੈ। ਈ.ਡੀ. ਨੇ ਇਸ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਸਿੱਦੀਕੀ, ਕੁਮਾਰ ਅਤੇ ਚੌਹਾਨ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ।

Advertisement

ਇਸ ਮਾਮਲੇ ਦੀ ਜਾਂਚ ਦਿੱਲੀ ਪੁਲੀਸ ਵਲੋਂ ਦਰਜ ਕੀਤੀਆਂ ਗਈਆਂ ਐੱਫ.ਆਈ.ਆਰਜ਼ ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਇਹ ਮਾਮਲਾ ਦੱਖਣੀ-ਪੂਰਬੀ ਦਿੱਲੀ ਦੇ ਮਦਨਪੁਰ ਖਾਦਰ ਵਿੱਚ ਸਥਿਤ ਜ਼ਮੀਨ ਨੂੰ ਫਰਜ਼ੀ ਜਨਰਲ ਪਾਵਰ ਆਫ ਅਟਾਰਨੀ (GPA) ਅਤੇ ਹੋਰ ਨਕਲੀ ਦਸਤਾਵੇਜ਼ਾਂ ਦੇ ਸਹਾਰੇ ਗੈਰ-ਕਾਨੂੰਨੀ ਤਰੀਕੇ ਨਾਲ ਹੜੱਪਣ ਨਾਲ ਜੁੜਿਆ ਹੋਇਆ ਹੈ। ਜਾਂਚ ਏਜੰਸੀ ਅਨੁਸਾਰ ਜਿਸ ਜੀ.ਪੀ.ਏ. ਦੇ ਆਧਾਰ 'ਤੇ ਇਹ ਜ਼ਮੀਨ ਤਰਬੀਆ ਐਜੂਕੇਸ਼ਨ ਫਾਊਂਡੇਸ਼ਨ ਦੇ ਨਾਂ ਬਦਲੀ ਕੀਤੀ ਗਈ ਸੀ, ਉਨ੍ਹਾਂ ਉੱਤੇ 7 ਜਨਵਰੀ 2004 ਦੀ ਤਰੀਕ ਲਿਖੀ ਹੋਈ ਸੀ ਪਰ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਜ਼ਮੀਨ ਦੇ ਕਈ ਅਸਲ ਮਾਲਕਾਂ ਦੀ ਮੌਤ ਸਾਲ 2004 ਤੋਂ ਕਈ ਦਹਾਕੇ ਪਹਿਲਾਂ ਹੀ ਹੋ ਚੁੱਕੀ ਸੀ।

Advertisement

ਏਜੰਸੀ ਨੇ ਦੱਸਿਆ ਕਿ ਅਹਿਮਦ ਸਿੱਦੀਕੀ ਅਤੇ ਉਸ ਦੇ ਸਾਥੀਆਂ ਨੇ ਮੂਲ ਜ਼ਮੀਨ ਮਾਲਕਾਂ ਦੇ ਫਰਜ਼ੀ ਦਸਤਖਤ ਅਤੇ ਅੰਗੂਠਿਆਂ ਦੇ ਨਿਸ਼ਾਨ ਤਿਆਰ ਕਰਨ ਦੀ ਸਾਜ਼ਿਸ਼ ਰਚੀ ਤਾਂ ਕਿ ਇਸ ਕੀਮਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਜਾ ਸਕੇ। ਈ.ਡੀ. ਅਨੁਸਾਰ ਇਹ ਫਰਜ਼ੀ ਜੀ.ਪੀ.ਏ. ਸਾਲ 2012-13 ਵਿੱਚ ਤਿਆਰ ਕੀਤੇ ਗਏ ਸਨ, ਜੋ ਕਿ ਫਾਊਂਡੇਸ਼ਨ ਦੇ ਨਾਂ 'ਤੇ ਜ਼ਮੀਨ ਟਰਾਂਸਫਰ ਕੀਤੇ ਜਾਣ ਤੋਂ ਠੀਕ ਪਹਿਲਾਂ ਦਾ ਸਮਾਂ ਸੀ।

Advertisement
×