DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ED Cyber Fraud Case: 30,000 ਕਰੋੜ ਰੁਪਏ ਦੇ ਦੇਸ਼-ਵਿਆਪੀ ਸਾਈਬਰ ਠੱਗੀ ਮਾਮਲੇ ’ਚ ਈਡੀ ਵੱਲੋਂ 2 ਕਾਬੂ

ਔਰਤ ਨਾਲ ‘ਡਿਜੀਟਲ ਅਰੈਸਟ’ ਦੇ ਨਾਂ ’ਤੇ ਹੋਈ ਸੀ 2.60 ਕਰੋੜ ਦੀ ਠੱਗੀ; ਸ਼ੈੱਲ ਕੰਪਨੀਆਂ ਰਾਹੀਂ ਵਿਦੇਸ਼ਾਂ ’ਚ ਭੇਜਿਆ ਜਾ ਰਿਹਾ ਸੀ ਪੈਸਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦੇਸ਼ ਭਰ ਵਿੱਚ ਫੈਲੇ 30,000 ਕਰੋੜ ਰੁਪਏ ਦੇ ਵਿਸ਼ਾਲ ਸਾਈਬਰ ਠੱਗੀ ਅਤੇ ‘ਡਿਜੀਟਲ ਅਰੈਸਟ’ ਮਨੀ ਲਾਂਡਰਿੰਗ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਦੇ ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਫਹੀਮ ਮੋਇਨ ਹੁਸੈਨ ਸਈਅਦ ਅਤੇ ਨਈਮ ਮੁਈਨ ਸਈਅਦ ਵਜੋਂ ਹੋਈ ਹੈ, ਜਿਨ੍ਹਾਂ ਨੂੰ ਮੁੰਬਈ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਈਡੀ ਦੀ ਇਹ ਜਾਂਚ ਗੋਆ ਦੀ ਇੱਕ ਔਰਤ ਨਾਲ ਹੋਈ 2.60 ਕਰੋੜ ਰੁਪਏ ਦੀ ਧੋਖਾਧੜੀ ਤੋਂ ਬਾਅਦ ਸ਼ੁਰੂ ਹੋਈ ਸੀ। ਪੀੜਤ ਔਰਤ ਨੂੰ ਸਾਈਬਰ ਠੱਗਾਂ ਨੇ ‘ਡਿਜੀਟਲ ਅਰੈਸਟ’ ਦਾ ਡਰ ਦਿਖਾ ਕੇ ‘ਸੀਕਰੇਟ ਸੁਪਰਵਿਜ਼ਨ ਅਕਾਊਂਟਸ’ ਦੇ ਨਾਂ ’ਤੇ ਵੱਖ-ਵੱਖ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਵਾਏ ਸਨ। ਈਡੀ ਨੇ ਦੋਵਾਂ ਦੋਸ਼ੀਆਂ ਨੂੰ ਮੁੰਬਈ ਦੀ ਵਿਸ਼ੇਸ਼ ਪੀਐਮਐਲਏ (PMLA) ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਏਜੰਸੀ ਨੂੰ ਉਨ੍ਹਾਂ ਦਾ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਗੋਆ ਦੇ ਪਣਜੀ ਲਿਜਾਇਆ ਜਾ ਸਕੇ।

Advertisement

ਜਾਂਚ ਏਜੰਸੀ ਮੁਤਾਬਕ ਇਸ ਗੈਂਗ ਨੇ ਬੈਂਕ ਖਾਤਿਆਂ ਰਾਹੀਂ 27,000 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਹੈ, ਜਦਕਿ 3,000 ਕਰੋੜ ਰੁਪਏ ਨਕਦ ਹੇਰ-ਫੇਰ ਕੀਤੇ ਗਏ ਹਨ। ਦੇਸ਼ ਦੇ 20 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਸ ਗਿਰੋਹ ਖਿਲਾਫ਼ ਲਗਭਗ 300 ਸ਼ਿਕਾਇਤਾਂ ਅਤੇ 150 ਤੋਂ ਵੱਧ ਐਫਆਈਆਰ (FIRs) ਦਰਜ ਹਨ। ਅਨੁਮਾਨ ਹੈ ਕਿ ਇਸ ਨੈੱਟਵਰਕ ਨੇ ਆਮ ਲੋਕਾਂ ਨਾਲ ਕੁੱਲ 4,000 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ।

Advertisement

ਈਡੀ ਦੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਠੱਗੀ ਦੀ ਰਕਮ ਪਹਿਲਾਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪਵਾਈ ਜਾਂਦੀ ਸੀ ਅਤੇ ਫਿਰ ਨਕਦੀ ਕਢਵਾ ਕੇ ਆਰਬੀਆਈ ਤੋਂ ਮਾਨਤਾ ਪ੍ਰਾਪਤ ਮਨੀ ਚੇਂਜਰਾਂ ਰਾਹੀਂ ਵਿਦੇਸ਼ੀ ਕਰੰਸੀ ਵਿੱਚ ਬਦਲੀ ਜਾਂਦੀ ਸੀ। ਇਸ ਗੋਰਖਧੰਦੇ ਲਈ ਬਣਾਈਆਂ ਗਈਆਂ ਫਰਜ਼ੀ (ਸ਼ੈੱਲ) ਕੰਪਨੀਆਂ ਦੇ ਡਾਇਰੈਕਟਰਾਂ ਵਜੋਂ ਇੱਕ-ਇੱਕ ਕਮਰੇ ਦੇ ਮਕਾਨਾਂ ਵਿੱਚ ਰਹਿੰਦੇ ਡਰਾਈਵਰਾਂ ਅਤੇ ਮਾਮੂਲੀ ਕਰਮਚਾਰੀਆਂ ਦੇ ਨਾਂ ਵਰਤੇ ਗਏ ਸਨ। ਏਜੰਸੀ ਨੇ ਇਸ ਮਾਮਲੇ ’ਚ ਜੁਲਾਈ ਅਤੇ ਅਗਸਤ ਦੌਰਾਨ ਕੀਤੀਆਂ ਛਾਪੇਮਾਰੀਆਂ ਵਿੱਚ 3.25 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।

Advertisement
×