DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

East Delhi foot over bridges: ਪੂਰਬੀ ਦਿੱਲੀ ’ਚ ਦੋ ਫੁੱਟ ਓਵਰ ਬਰਿੱਜਾਂ ਦਾ ਨੀਂਹ ਪੱਥਰ

ਭਜਨਪੁਰਾ ਵਿੱਚ ਨਵੇਂ ਪੁਲ ਨੂੰ ਮਨਜ਼ੂਰੀ ਮਿਲੀ: ਮਲਹੋਤਰਾ

  • fb
  • twitter
  • whatsapp
  • whatsapp
featured-img featured-img
ਫੁੱਟ ਓਵਰ ਬਰਿੱਜਾਂ ਦਾ ਨੀਂਹ ਪੱਥਰ ਰੱਖਦੇ ਹੋਏ ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਅਤੇ ਹੋਰ। -ਫੋਟੋ: ਦਿਓਲ
Advertisement

ਸੜਕ ਆਵਾਜਾਈ ਅਤੇ ਰਾਜਮਾਰਗ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਅਤੇ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਹਰਸ਼ ਮਲਹੋਤਰਾ ਨੇ ਅੱਜ ਪੂਰਬੀ ਦਿੱਲੀ ਵਿੱਚ ਗੀਤਾ ਕਲੋਨੀ, ਗਾਂਧੀ ਨਗਰ ਅਤੇ ਰਮੇਸ਼ ਪਾਰਕ, ਲਕਸ਼ਮੀ ਨਗਰ ਵਿੱਚ ਦਿੱਲੀ-ਸਹਾਰਨਪੁਰ-ਦੇਹਰਾਦੂਨ ਐਕਸਪ੍ਰੈਸਵੇਅ ’ਤੇ ਦੋ ਫੁੱਟ ਓਵਰ ਬਰਿੱਜਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਗਾਂਧੀ ਨਗਰ ਦੇ ਵਿਧਾਇਕ ਅਤੇ ਟ੍ਰਾਂਸ ਯਮੁਨਾ ਵਿਕਾਸ ਬੋਰਡ ਦੇ ਚੇਅਰਮੈਨ ਅਰਵਿੰਦਰ ਸਿੰਘ ਲਵਲੀ, ਲਕਸ਼ਮੀ ਨਗਰ ਦੇ ਵਿਧਾਇਕ ਅਭੈ ਵਰਮਾ, ਕ੍ਰਿਸ਼ਨਾ ਨਗਰ ਦੇ ਵਿਧਾਇਕ ਡਾ. ਅਨਿਲ ਗੋਇਲ, ਓ ਬੀ ਸੀ ਮੋਰਚਾ ਦੇ ਸੂਬਾ ਪ੍ਰਧਾਨ ਸੰਤੋਸ਼ ਪਾਲ, ਸਥਾਨਕ ਕੌਂਸਲਰ ਸੰਦੀਪ ਕਪੂਰ ਅਤੇ ਖੇਤਰ ਦੇ ਪ੍ਰਮੁੱਖ ਨਾਗਰਿਕ ਮੌਜੂਦ ਸਨ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਭਾਰਤ ਨੇ ਆਧੁਨਿਕ ਐਕਸਪ੍ਰੈੱਸਵੇਅ, ਉੱਚ-ਸਮਰੱਥਾ ਵਾਲੇ ਸੜਕੀ ਗਲਿਆਰਿਆਂ ਅਤੇ ਜਨਤਕ ਸੁਰੱਖਿਆ ਪਹਿਲਕਦਮੀਆਂ ਦਾ ਤੇਜ਼ੀ ਨਾਲ ਵਿਕਾਸ ਕੀਤਾ ਹੈ। ਇਸ ਤੋਂ ਇਲਾਵਾ ਭਜਨਪੁਰਾ ਅਤੇ ਗੜ੍ਹੀ ਮੈਂਡੂ ਨੇੜੇ ਇੱਕ ਹੋਰ ਫੁੱਟ ਓਵਰ ਬ੍ਰਿਜ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਤਿੰਨਾਂ ਫੁੱਟ ਓਵਰ ਬਰਿੱਜਾਂ ਦੀ ਕੁੱਲ ਲਾਗਤ 12.8 ਕਰੋੜ ਰੁਪਏ ਹੋਵੇਗੀ। ਮੰਤਰੀ ਨੇ ਕਿਹਾ ਕਿ ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ਦੇ ਦਿੱਲੀ ਵਾਲੇ ਹਿੱਸੇ ਦੇ ਹੇਠਾਂ ਪਾਰਕਿੰਗ ਸਹੂਲਤਾਂ ਵੀ ਹੋਣਗੀਆਂ। ਹਰਸ਼ ਮਲਹੋਤਰਾ ਨੇ ਕਿਹਾ ਕਿ ਗੀਤਾ ਕਲੋਨੀ, ਗਾਂਧੀ ਨਗਰ ਅਤੇ ਲਕਸ਼ਮੀ ਨਗਰ ਵਿੱਚ ਸੁਰੱਖਿਅਤ ਪੈਦਲ ਯਾਤਰੀ ਕਰਾਸਿੰਗਾਂ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵਿਕਾਸ ਕਾਰਜਾਂ ਲਈ ਵਚਨਬੱਧ ਹੈ।

Advertisement
Advertisement
×