ਡਾ.ਕਮਲਜੀਤ ਸਿੰਘ ਦੀ ਪੁਸਤਕ ਰਿਲੀਜ਼

ਡਾ.ਕਮਲਜੀਤ ਸਿੰਘ ਦੀ ਪੁਸਤਕ ਰਿਲੀਜ਼

ਸ਼ਾਹ ਨਵਾਜ਼ ਹੁਸੈਨ ਕਿਤਾਬ ਰਿਲੀਜ਼ ਕਰਦੇ ਹੋਏ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜਨਵਰੀ

ਡਾ. ਕਮਲਜੀਤ ਸਿੰਘ ਦੀ ਰਚਿਤ ਸੰਪਾਦਿਤ ਪੁਸਤਕ ‘ਪੰਜਾਬੀ ਸਾਹਿਤ ਦੇ ਸਮਾਜਿਕ ਸਰੋਕਾਰ ਅਤੇ ਸੰਦਰਭ’ ਦੀ ਘੁੰਡ ਚੁਕਾਈ ਸੱਯਦ ਸ਼ਾਹ ਨਵਾਜ਼ ਹੁਸੈਨ ਵੱਲੋਂ ਕੀਤੀ ਗਈ। ਇਸ ਪੁਸਤਕ ਵਿਚ ਕਈ ਨਾਮਵਰ ਸਖ਼ਸ਼ੀਅਤਾਂ ਦੇ ਲੇਖਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਸ਼ਾਹ ਨਵਾਜ਼ ਹੁਸੈਨ ਨੇ ਕਿਹਾ ਕਿਹਾ ਡਾ. ਕਮਲਜੀਤ ਸਿੰਘ ਦੀ ਪੰਜਾਬੀ ਸਾਹਿਤ ਜਗਤ ਨੂੰ ਇਹ ਪੁਸਤਕ ਲਾਸਾਨੀ ਦੇਣ ਹੈ, ਜਿਸਦਾ ਉਹ ਨਿੱਘਾ ਸਵਾਗਤ ਕਰਦਾ ਹੈ। ਇਸ ਮੌਕੇ ਡਾ.ਕਮਲਜੀਤ ਸਿੰਘ ਨੇ ਕਿਹਾ ਕਿ ਇਹ ਪੁਸਤਕ ਕੁਝ ਸਮਾਂ ਪਹਿਲਾ ਛੱਪ ਚੁਕੀ ਸੀ ਪਰ ਕਰੋਨਾ ਦੇ ਚਲਦਿਆਂ ਇਹ ਰਿਲੀਜ਼ ਨਹੀਂ ਹੋ ਸਕੀ ਤੇ ਅੱਜ ਇਸ ਪੁਸਤਕ ਦੀ ਘੁੰਡ ਚੁਕਾਈ ਸੱਯਦ ਸ਼ਾਹ ਨਵਾਜ਼ ਹੁਸੈਨ ਦੁਆਰਾ ਕੀਤੀ ਗਈ ਹੈ। ਨਾਲ ਹੀ ਡਾ. ਕਮਲਜੀਤ ਸਿੰਘ ਨੇ ਕਿਹਾ ਕਿ ਬਹੁਤ ਜਲਦ ਹੀ ਉਨ੍ਹਾਂ ਦਾ ਇਕ ਕਹਾਣੀ ਸੰਗ੍ਰਹਿ ਵੀ ਛੱਪ ਕੇ ਪਾਠਕਾਂ ਦੇ ਰੂਬਰੂ ਹੋਣ ਜਾ ਰਿਹਾ ਹੈ। ਇਸ ਮੌਕੇ ਗੁਰਚਰਨ ਸਿੰਘ ਗਿੱਲ, ਰਵਿੰਦਰ ਸਿੰਘ, ਡਾ.ਹਰਮੀਤ ਕੌਰ, ਡਾ.ਰਤਨਦੀਪ ਕੌਰ, ਡਾ.ਲਖਵੰਤ ਸਿੰਘ ਆਦਿ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All