ਚੁੱਪ ਨਾ ਰਹੋ: ਖਮੇਨੀ ਦੀ ਮੌਤ ’ਤੇ ਭਾਰਤ ਸਥਿਤ ਇਰਾਨੀ ਦੂਤਾਵਾਸ ਦੀ ਕੌਮਾਂਤਰੀ ਭਾਈਚਾਰੇ ਨੂੰ ਅਪੀਲ
ਭਾਰਤ ਵਿੱਚ ਇਰਾਨੀ ਦੂਤਾਵਾਸ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਰਾਨ 'ਤੇ ਅਮਰੀਕਾ-ਇਜ਼ਰਾਈਲ ਦੇ ਹਮਲੇ ਅਤੇ ਇਸ ਦੇ ਸੁਪਰੀਮ ਲੀਡਰ ਖ਼ਮੇਨੀ ਦੀ ਹੱਤਿਆ ਦੀ ਸਖ਼ਤ ਨਿਖੇਧੀ ਕਰਨ। ਇੱਕ ਬਿਆਨ ਵਿੱਚ, ਮਿਸ਼ਨ ਨੇ ਖ਼ਮੇਨੀ ਦੀ ਮੌਤ...
ਭਾਰਤ ਵਿੱਚ ਇਰਾਨੀ ਦੂਤਾਵਾਸ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਰਾਨ 'ਤੇ ਅਮਰੀਕਾ-ਇਜ਼ਰਾਈਲ ਦੇ ਹਮਲੇ ਅਤੇ ਇਸ ਦੇ ਸੁਪਰੀਮ ਲੀਡਰ ਖ਼ਮੇਨੀ ਦੀ ਹੱਤਿਆ ਦੀ ਸਖ਼ਤ ਨਿਖੇਧੀ ਕਰਨ।
ਇੱਕ ਬਿਆਨ ਵਿੱਚ, ਮਿਸ਼ਨ ਨੇ ਖ਼ਮੇਨੀ ਦੀ ਮੌਤ 'ਤੇ ਆਪਣੇ "ਡੂੰਘੇ ਦੁੱਖ ਅਤੇ ਅਫਸੋਸ" ਦਾ ਪ੍ਰਗਟਾਵਾ ਕੀਤਾ ਹੈ। ਇਰਾਨੀ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਬਦਲਾ ਲੈਣ ਦੀ ਸਹੁੰ ਖਾਧੀ ਹੈ ਅਤੇ ਕਿਹਾ ਹੈ ਕਿ ਉਸ ਨੇ ਪਹਿਲਾਂ ਹੀ ਮੱਧ ਪੂਰਬ ਵਿੱਚ ਅਮਰੀਕੀ ਟਿਕਾਣਿਆਂ 'ਤੇ ਜਵਾਬੀ ਹਮਲੇ ਕੀਤੇ ਹਨ। ਇਰਾਨੀ ਸਰਕਾਰੀ ਮੀਡੀਆ ਨੇ ਪੁਸ਼ਟੀ ਕੀਤੀ ਕਿ ਖ਼ਮੇਨੀ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਕੀਤੇ ਹਮਲੇ ਵਿੱਚ ਮਾਰੇ ਗਏ ਸਨ।
ਇਰਾਨੀ ਮਿਸ਼ਨ ਨੇ ਕਿਹਾ, "ਭਾਰਤ ਵਿੱਚ ਇਸਲਾਮਿਕ ਰਿਪਬਲਿਕ ਆਫ਼ ਇਰਾਨ ਦਾ ਦੂਤਾਵਾਸ ਦੁਨੀਆ ਭਰ ਦੀਆਂ ਸੁਤੰਤਰ ਅਤੇ ਆਜ਼ਾਦੀ-ਪਸੰਦ ਸਰਕਾਰਾਂ ਨੂੰ ਇਸ ਘਿਨਾਉਣੇ ਅਪਰਾਧ ਦੀ ਸਖ਼ਤ ਨਿਖੇਧੀ ਕਰਨ ਅਤੇ ਕਾਨੂੰਨਹੀਣਤਾ ਤੇ ਹਮਲੇ ਦੇ ਸਾਹਮਣੇ ਚੁੱਪ ਨਾ ਰਹਿਣ ਦੀ ਅਪੀਲ ਕਰਦਾ ਹੈਠ"। ਮਿਸ਼ਨ ਨੇ ਕਿਹਾ ਅਮਰੀਕਾ ਅਤੇ ਇਜ਼ਰਾਈਲ ਨੂੰ ਇਸ "ਨਾ-ਮੁਆਫੀਯੋਗ ਅਪਰਾਧ ਦੇ ਗੰਭੀਰ ਨਤੀਜੇ" ਭੁਗਤਣੇ ਪੈਣਗੇ।
ਮਿਸ਼ਨ ਨੇ ਅੱਗੇ ਕਿਹਾ, "ਇਰਾਨ ਦੀ ਮਾਣਮੱਤੀ ਕੌਮ, ਹਮੇਸ਼ਾ ਦੀ ਤਰ੍ਹਾਂ, ਤਾਕਤ ਅਤੇ ਦ੍ਰਿੜ ਇਰਾਦੇ ਨਾਲ ਆਪਣੇ ਨੇਕ ਮਾਰਗ 'ਤੇ ਚੱਲਦੀ ਰਹੇਗੀ। ਦੇਸ਼ ਦੇ ਚੱਲ ਰਹੇ ਮਾਮਲਿਆਂ ਵਿੱਚ ਕੋਈ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼ਹੀਦਾਂ ਦੀ ਕੁਰਬਾਨੀ ਆਪਣੀ ਆਜ਼ਾਦੀ, ਸਵੈ-ਮਾਣ ਅਤੇ ਉੱਚੇ ਆਦਰਸ਼ਾਂ ਦੀ ਰਾਖੀ ਲਈ ਇਰਾਨੀ ਲੋਕਾਂ ਦੇ ਜਜ਼ਬੇ ਨੂੰ ਹੋਰ ਮਜ਼ਬੂਤ ਕਰੇਗੀ।"

