DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੂਬਿਆਂ ਨੂੰ 5 ਕਿਲੋ ਦੇ ਸਿਲੰਡਰਾਂ ਦੀ ਵੰਡ ਦੁੱਗਣੀ ਕੀਤੀ ਜਾਵੇਗੀ : ਕੇਂਦਰ

ਖਾਣਾ ਪਕਾਉਣ ਵਾਲੇ ਬਾਲਣ ਦੀ ਘਾਟ ਕਾਰਨ ਪਰਵਾਸੀ ਮਜ਼ਦੂਰਾਂ ਦੇ ਵਾਪਸ ਆਪਣੇ ਘਰਾਂ ਨੂੰ ਪਰਤਣ ਦੀਆਂ ਰਿਪੋਰਟਾਂ ਵਿਚਕਾਰ ਕੇਂਦਰ ਸਰਕਾਰ ਨੇ ਰਾਜਾਂ ਨੂੰ 5 ਕਿਲੋ ਵਾਲੇ ਸਿਲੰਡਰਾਂ ਦੀ ਵੰਡ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਪੈਟਰੋਲੀਅਮ ਸਕੱਤਰ ਨੀਰਜ...

  • fb
  • twitter
  • whatsapp
  • whatsapp
Advertisement

ਖਾਣਾ ਪਕਾਉਣ ਵਾਲੇ ਬਾਲਣ ਦੀ ਘਾਟ ਕਾਰਨ ਪਰਵਾਸੀ ਮਜ਼ਦੂਰਾਂ ਦੇ ਵਾਪਸ ਆਪਣੇ ਘਰਾਂ ਨੂੰ ਪਰਤਣ ਦੀਆਂ ਰਿਪੋਰਟਾਂ ਵਿਚਕਾਰ ਕੇਂਦਰ ਸਰਕਾਰ ਨੇ ਰਾਜਾਂ ਨੂੰ 5 ਕਿਲੋ ਵਾਲੇ ਸਿਲੰਡਰਾਂ ਦੀ ਵੰਡ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਪੈਟਰੋਲੀਅਮ ਸਕੱਤਰ ਨੀਰਜ ਮਿੱਤਲ ਨੇ ਅੱਜ ਸਾਰੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ।

ਸਕੱਤਰ ਨੇ ਕਿਹਾ ਹੈ ਕਿ ਪਰਵਾਸੀ ਮਜ਼ਦੂਰਾਂ ਨੂੰ ਵੰਡਣ ਲਈ ਹਰੇਕ ਰਾਜ ਵਿੱਚ ਉਪਲਬਧ 5 ਕਿਲੋ ਦੇ ਐੱਫ ਟੀ ਐੱਲ (FTL) ਸਿਲੰਡਰ ਦੀ ਰੋਜ਼ਾਨਾ ਮਾਤਰਾ 2 ਅਤੇ 3 ਮਾਰਚ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਕੀਤੀ ਗਈ ਔਸਤ ਰੋਜ਼ਾਨਾ ਸਪਲਾਈ ਦੇ ਆਧਾਰ ’ਤੇ ਦੁੱਗਣੀ ਕੀਤੀ ਜਾ ਰਹੀ ਹੈ।" ਇਹ 5 ਕਿਲੋ ਦੇ ਸਿਲੰਡਰ ਰਾਜ ਸਰਕਾਰ ਅਤੇ ਇਸ ਦੇ ਖੁਰਾਕ/ਨਾਗਰਿਕ ਸਪਲਾਈ ਵਿਭਾਗ ਦੇ ਅਧੀਨ ਹੋਣਗੇ ਤਾਂ ਜੋ ਤੇਲ ਮਾਰਕੀਟਿੰਗ ਕੰਪਨੀਆਂ ਦੀ ਸਹਾਇਤਾ ਨਾਲ ਇਹ ਸਿਰਫ ਰਾਜ ਵਿੱਚ ਮੌਜੂਦ ਪਰਵਾਸੀ ਮਜ਼ਦੂਰਾਂ ਨੂੰ ਹੀ ਸਪਲਾਈ ਕੀਤੇ ਜਾ ਸਕਣ।

Advertisement

ਇਹ ਕਦਮ ਘਰਾਂ ਵਿੱਚ ਖਾਣਾ ਪਕਾਉਣ ਵਾਲੇ ਬਾਲਣ ਦੀ ਉਪਲਬਧਤਾ ਨੂੰ ਬਹਾਲ ਕਰਨ ਦੀ ਇੱਕ ਯੋਜਨਾਬੱਧ ਰਣਨੀਤੀ ਦਾ ਹਿੱਸਾ ਹੈ। ਇਹ ਵਾਧਾ ਸਰਕਾਰ ਵੱਲੋਂ ਰਾਜਾਂ ਨੂੰ ਵਪਾਰਕ ਐੱਲ ਪੀ ਜੀ (LPG) ਦੀ ਸਮੁੱਚੀ ਵੰਡ ਨੂੰ ਜੰਗ ਤੋਂ ਪਹਿਲਾਂ ਦੇ ਪੱਧਰ (ਔਸਤ ਮਾਸਿਕ ਖਪਤ ਦੇ 70 ਪ੍ਰਤੀਸ਼ਤ) ਤੱਕ ਵਧਾਉਣ ਤੋਂ ਬਾਅਦ ਕੀਤਾ ਗਿਆ ਹੈ। ਸਰਕਾਰ ਪੱਛਮੀ ਏਸ਼ੀਆ ਦੇ ਸੰਕਟ ਦਰਮਿਆਨ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਦਰਾਮਦ ਵਿੱਚ ਵਿਭਿੰਨਤਾ ਲਿਆ ਰਹੀ ਹੈ ਅਤੇ ਕਿਹਾ ਹੈ ਕਿ ਅਜੇ ਤੱਕ ਕਿਤੇ ਵੀ ਸਪਲਾਈ ਦੀ ਕਮੀ ਨਹੀਂ ਹੋਈ ਹੈ। 5 ਕਿਲੋ ਦੇ ਫ੍ਰੀ ਟਰੇਡ ਐੱਲ ਪੀ ਜੀ ਸਿਲੰਡਰ ਤੇਲ ਮਾਰਕੀਟਿੰਗ ਕੰਪਨੀਆਂ ਦੀਆਂ ਅਧਿਕਾਰਤ ਡਿਸਟ੍ਰੀਬਿਊਟਰਸ਼ਿਪਾਂ ਕੋਲ ਉਪਲਬਧ ਹਨ ਅਤੇ ਹੁਣ ਇਹ ਰਾਜ ਦੇ ਸਪਲਾਈ ਵਿਭਾਗਾਂ ਨੂੰ ਵੀ ਵੰਡਣ ਲਈ ਦਿੱਤੇ ਜਾਣਗੇ।

Advertisement

Advertisement
×