ਦੰਗਾ ਪੀੜਤਾਂ ਨੂੰ ਰੇਹੜੀਆਂ ਵੰਡੀਆਂ

ਦੰਗਾ ਪੀੜਤਾਂ ਨੂੰ ਰੇਹੜੀਆਂ ਵੰਡੀਆਂ

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ

ਦਿੱਲੀ ਦੇ ਉੱਤਰੀ-ਪੂਰਬੀ ਹਿੱਸਿਆਂ ਵਿੱਚ ਫਰਵਰੀ 2020 ਦੌਰਾਨ ਹੋਈ ਹਿੰਸਾ ਦੌਰਾਨ ਆਮ ਵਰਗ ਜ਼ਿਆਦਾ ਅਸਰ ਹੇਠ ਆਇਆ ਤੇ ਗ਼ਰੀਬਾਂ ਦੀਆਂ ਰੇਹੜੀਆਂ ਤੇ ਰਿਕਸ਼ੇ ਦੰਗਾਈਆਂ ਨੇ ਸਾੜ ਦਿੱਤੇ ਸਨ। ਅਜਿਹੇ ਪ੍ਰਭਾਵਿਤ ਲੋਕਾਂ ਨੂੰ ਸੀਪੀਆਈ (ਐੱਮ) ਦੇ ਆਗੂਆਂ ਵੱਲੋਂ ਰੇਹੜੀਆਂ ਵੰਡੀਆਂ ਗਈਆਂ। ਦਿੱਲੀ ਸਥਿਤ ਬੀਟੀਆਰ ਭਵਨ ਅੰੰਦਰ ਰੇਹੜੀਆਂ ਲਾ ਕੇ ਗੁਜ਼ਾਰਾ ਕਰਨ ਵਾਲਿਆਂ ਨੂੰ ਮੁੜ ਜੀਵਨ ਸ਼ੁਰੂ ਕਰਨ ਲਈ ਸੀਪੀਆਈ (ਐੱਮ) ਦੀ ਆਗੂ ਬਰਿੰਦਾ ਕਰਾਤ ਵੱਲੋਂ ਰੇਹੜੀਆਂ ਵੰਡੀਆਂ ਗਈਆਂ। ਸ੍ਰੀਮਤੀ ਬਰਿੰਦਾ ਨੇ ਅਜਿਹੇ ਲੋਕਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ। ਇਸ ਮੌਕੇ ਸੀਪੀਆਈ (ਐੱਮ). ਸੀਟੂ, ਦਿੱਲੀ ਪ੍ਰਦੇਸ਼ ਰੇਹੜੀ ਪੱਟੜੀ ਖੋਮਚਾ ਯੂਨੀਅਨ ਦੇ ਆਗੂਆਂ ਸਮੇਤ ਹੋਰ ਲੋਕ ਸ਼ਾਮਲ ਹੋਏ। ਹਿੰਸਾ ਦੌਰਾਨ ਸੈਂਕੜੇ ਰਿਕਸ਼ਾ ਤੇ ਰੇਹੜੀਆਂ ਸੜ ਗਈਆਂ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All