DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਆਸਤ, ਆਰਥਿਕਤਾ ਤੇ ਮੀਡੀਆ ਦੇ ਬਦਲ ਰਹੇ ਰੁਝਾਨ ’ਤੇ ਚਰਚਾ

ਏ ਆਈ ਦੇ ਦੌਰ ’ਚ ਇਨਸਾਨੀਅਤ ਬਚਾਉਣ ਦਾ ਹੋਕਾ

  • fb
  • twitter
  • whatsapp
  • whatsapp
Advertisement

ਗੁਰੂ ਨਾਨਕ ਦੇਵ ਖ਼ਾਲਸਾ ਕਾਲਜ ਦੇਵ ਨਗਰ, ਦਿੱਲੀ ਯੂਨੀਵਰਸਿਟੀ ਵਿੱਚ ‘ਸਿਆਸਤ, ਆਰਥਿਕਤਾ ਅਤੇ ਮੀਡੀਆ ਸਭਿਆਚਾਰ: ਆਲਮੀ ਪਰਿਵਰਤਨ ਦੇ ਸੰਦਰਭ ਵਿੱਚ’ ਵਿਸ਼ੇ ’ਤੇ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ। ਕਾਲਜ ਦੇ ਰਾਜਨੀਤੀ ਵਿਭਾਗ ਦੀ ‘ਸਿਵਲ’, ਅਰਥਸ਼ਾਸਤਰ ਵਿਭਾਗ ਦੀ ‘ਕਿਰਤ’ ਅਤੇ ਪੰਜਾਬੀ ਵਿਭਾਗ ਦੀ ‘ਕਲਮ’ ਸੁਸਾਇਟੀਆਂ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਦੀ ਸ਼ੁਰੂਆਤ ਗੁਰਬਾਣੀ ਸ਼ਬਦ ਅਤੇ ਸ਼ਮ੍ਹਾਂ ਰੌਸ਼ਨ ਕਰ ਕੇ ਕੀਤੀ ਗਈ। ਸੈਮੀਨਾਰ ਦੀ ਮੁੱਢਲੀ ਜਾਣਕਾਰੀ ਕਨਵੀਨਰ ਡਾ. ਕਮਲਾ ਨੇ ਸਾਂਝੀ ਕੀਤੀ। ਕਾਲਜ ਚੇਅਰਮੈਨ ਸੁਖਬੀਰ ਸਿੰਘ ਕਾਲੜਾ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਬਲਜੀਤ ਸਿੰਘ ਨੇ ਸਾਰਿਆਂ ਦਾ ਸਵਾਗਤ ਕੀਤਾ। ਸੈਮੀਨਾਰ ਕਨਵੀਨਰ ਡਾ. ਮਮਤਾ ਆਹੂਜਾ ਨੇ ਬੁਲਾਰਿਆਂ ਦੀ ਸੰਖੇਪ ਜਾਣ-ਪਛਾਣ ਕਰਵਾਈ। ਯੂ ਜੀ ਸੀ ਦੇ ਫੁਲ ਕਮਿਸ਼ਨ ਮੈਂਬਰ ਪ੍ਰੋ. ਸੁਸ਼ਮਾ ਯਾਦਵ ਨੇ ਉਦਘਾਟਨੀ ਭਾਸ਼ਣ ਵਿੱਚ ਉੱਚ ਸਿੱਖਿਆ, ਨੀਤੀ-ਨਿਰਮਾਣ ਅਤੇ ਸਮਾਜਿਕ ਨਿਆਂ ’ਤੇ ਜ਼ੋਰ ਦਿੱਤਾ। ਡਾ. ਬੀ ਆਰ ਅੰਬੇਡਕਰ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਪ੍ਰੋ. ਅਸ਼ੋਕ ਮਿੱਤਲ ਨੇ ਲੋਕਤੰਤਰਿਕ ਸੰਸਥਾਵਾਂ ਤੇ ਆਰਥਿਕਤਾ ਦੀ ਪੁਨਰਸੰਰਚਨਾ ਬਾਰੇ ਵਿਚਾਰ ਰੱਖੇ। ਹਲਿੰਗਡਨ ਲੰਡਨ ਦੀ ਕੌਂਸਲਰ ਕਮਲਪ੍ਰੀਤ ਕੌਰ ਨੇ ਗਲੋਬਲ ਮੀਡੀਆ, ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਤੋਂ ਪ੍ਰੋ. ਨੀਲਮ ਚੌਧਰੀ ਨੇ ਆਰਥਿਕਤਾ ਤੇ ਆਸਟਰੇਲੀਆ ਤੋਂ ਮਿੰਟੂ ਬਰਾੜ ਨੇ ਆਨਲਾਈਨ ਜੁੜ ਕੇ ਅਹਿਮ ਨੁਕਤੇ ਸਾਂਝੇ ਕੀਤੇ। ਕਨਵੀਨਰ ਡਾ. ਸਿਮਰਨ ਕੌਰ ਸੇਠੀ ਨੇ ਏ ਆਈ ਦੇ ਦੌਰ ’ਚ ਇਨਸਾਨੀਅਤ ਤੇ ਕਿਰਦਾਰ ਬਚਾਉਣ ਦਾ ਸੁਨੇਹਾ ਦਿੱਤਾ।

Advertisement
Advertisement
×