DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਪੰਜਾਬੀ ਲੋਕ ਸੰਗੀਤ: ਹਰੀ ਕ੍ਰਾਂਤੀ ਦੇ ਆਰ-ਪਾਰ’ ਪੁਸਤਕ ’ਤੇ ਚਰਚਾ

ਸੱਭਿਆਚਾਰ ’ਚ ਪਰਿਵਰਤਨ ’ਤੇ ਨਜ਼ਰਸਾਨੀ ਕਰਦੀ ਹੈ ਪੁਸਤਕ: ਸਚਦੇਵਾ

  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਸਦਨ ਦੇ ਅਹੁਦੇਦਾਰ ਅਤੇ ਬੁਲਾਰੇ।
Advertisement

ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵੱਲੋਂ ਤਸਕੀਨ ਰਚਿਤ ‘ਪੰਜਾਬੀ ਲੋਕ ਸੰਗੀਤ: ਹਰੀ ਕ੍ਰਾਂਤੀ ਦੇ ਆਰ-ਪਾਰ’ ਪੁਸਤਕ ’ਤੇ ਚਰਚਾ ਕਰਵਾਈ ਗਈ। ਇਸ ਦੌਰਾਨ ਬੁਲਾਰਿਆਂ ਵਜੋਂ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਤੋਂ ਪ੍ਰੋ. ਵਿਵੇਕ ਸਚਦੇਵਾ ਅਤੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਲਾਸ ਏਂਜਲਸ ਤੋਂ ਡਾ. ਅਦਿੱਤਿਆ ਬਹਿਲ ਹਾਜ਼ਰ ਸਨ ਅਤੇ ਲੇਖਕ ਤਸਕੀਨ ਵੀ ਇਸ ਚਰਚਾ ’ਚ ਮੌਜੂਦ ਸਨ। ਸਦਨ ਦੇ ਡਾਇਰੈਕਟਰ ਜਨਰਲ ਡਾ. ਮਹਿੰਦਰ ਸਿੰਘ ਦੀ ਅਗਵਾਈ ’ਚ ਸਮਾਗਮ ਦੀ ਸ਼ੁਰੂਆਤ ਹੋਈ। ਸਦਨ ਦੇ ਪ੍ਰਧਾਨ ਗੁਰਬਖਸ਼ੀਸ਼ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ’ਚ ਪਹੁੰਚੇ ਸਭ ਵਿਦਵਾਨਾਂ ਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ। ਖੋਜਾਰਥੀ ਹਰਮਨਗੀਤ ਕੌਰ ਨੇ ਪੈਨਲ ਵਕਤਿਆਂ ਅਤੇ ਪੁਸਤਕ ਬਾਰੇ ਸੰਖੇਪ ਜਾਣ-ਪਛਾਣ ਕਰਾਈ। ਡਾ. ਵਿਵੇਕ ਸਚਦੇਵਾ ਨੇ ਕਿਹਾ ਕਿ ਇਹ ਪੁਸਤਕ ਹਰੀ ਕ੍ਰਾਂਤੀ ਦੇ ਆਰ-ਪਾਰ ਪੰਜਾਬੀ ਲੋਕ ਸੰਗੀਤ ਤੇ ਸੱਭਿਆਚਾਰ ’ਚ ਆਏ ਪਰਿਵਰਤਨ ’ਤੇ ਤਿੱਖੀ ਨਜ਼ਰਸਾਨੀ ਕਰਦੀ ਹੈ। ਡਾ. ਸਚਦੇਵਾ ਨੇ ਪੁਸਤਕ ਬਾਰੇ ਗੱਲ ਕਰਦਿਆਂ ਇਸ ਨੂੰ ਇਸ ਸਮੇਂ ਦੀ ਪ੍ਰਮੁੱਖ ਸੱਭਿਆਚਾਰਕ ਟੈਕਸਟ ਵੀ ਕਿਹਾ।

ਡਾ. ਅਦਿੱਤਿਆ ਬਹਿਲ ਨੇ ਪੁਸਤਕ ਦੇ ਉਸ ਸਿਧਾਂਤਕ ਪੈਂਤੜੇ ਦਾ ਜ਼ਿਕਰ ਕੀਤਾ ਜਿਸ ਵਿੱਚੋਂ ਇਸ ਦੀ ਰੂਪਗਤ ਸੰਰਚਨਾ ਹੋਂਦ ਗ੍ਰਹਿਣ ਕਰਦੀ ਹੈ। ਉਨ੍ਹਾਂ ਅਨੁਸਾਰ ਹਰੀ ਕ੍ਰਾਂਤੀ ਨੇ ਜਿੱਥੇ ਆਰਥਿਕਤਾ ਨੂੰ ਮਜ਼ਬੂਤ ਕੀਤਾ, ਉੱਥੇ ਸੱਭਿਆਚਾਰ ਤੇ ਲੋਕ ਸੰਗੀਤ ਰਿਵਾਇਤਾਂ ਨੂੰ ਵੀ ਪਿਛਾਂਹ ਧੱਕਿਆ। ਲੇਖਕ ਤਸਕੀਨ ਨੇ ਪੁਸਤਕ ਦੀ ਸਿਰਜਣ ਪ੍ਰਕਿਰਿਆ ਸਮੇਂ ਦੇ ਹਾਲਾਤਾਂ ਬਾਰੇ ਜ਼ਿਕਰ ਕੀਤਾ, ਜਿਸ ਸਦਕਾ ਉਨ੍ਹਾਂ ਨੂੰ ਇਹ ਪੁਸਤਕ ਲਿਖਣ ਦੀ ਪ੍ਰੇਰਨਾ ਮਿਲੀ। ਅਖੀਰ ’ਚ ਸਦਨ ਦੇ ਜਨਰਲ ਸਕੱਤਰ ਡਾ. ਕਿਰਨਜੀਤ ਸੇਠੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਯਾਦਵਿੰਦਰ ਸਿੰਘ, ਡਾ. ਕੁਲਵੀਰ ਗੋਜਰਾ, ਡਾ. ਅੰਮ੍ਰਿਤ ਬਸਰਾ ਆਦਿ ਹਾਜ਼ਰ ਸਨ।

Advertisement

Advertisement
Advertisement
×