DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

DGCA ਟਿਕਟ ਰਿਫੰਡ ਨਿਯਮ ਬਦਲੇ; ਬੁਕਿੰਗ ਦੇ 48 ਘੰਟਿਆਂ ਅੰਦਰ ਬਿਨਾਂ ਵਾਧੂ ਫੀਸ Cancel ਹੋ ਸਕੇਗੀ ਟਿਕਟ

ਹਵਾਈ ਯਾਤਰੀਆਂ ਨੂੰ ਰਾਹਤ ਦਿੰਦਿਆਂ ਭਾਰਤੀ ਹਵਾਬਾਜ਼ੀ ਰੈਗੁਲੇਟਰੀ ( DGCA) ਨੇ ਏਅਰਲਾਈਨਾਂ ਲਈ ਟਿਕਟ ਰਿਫੰਡ ਦੇ ਨਿਯਮਾਂ ਵਿੱਚ ਸੋਧ ਕੀਤੀ ਹੈ। ਹੁਣ ਕੁਝ ਸ਼ਰਤਾਂ ਅਧੀਨ, ਯਾਤਰੀ ਟਿਕਟ ਬੁੱਕ ਕਰਨ ਦੇ 48 ਘੰਟਿਆਂ ਅੰਦਰ ਬਿਨਾਂ ਕੋਈ ਵਾਧੂ ਫੀਸ ਦਿੱਤੇ ਆਪਣੀ ਟਿਕਟ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਹਵਾਈ ਯਾਤਰੀਆਂ ਨੂੰ ਰਾਹਤ ਦਿੰਦਿਆਂ ਭਾਰਤੀ ਹਵਾਬਾਜ਼ੀ ਰੈਗੁਲੇਟਰੀ ( DGCA) ਨੇ ਏਅਰਲਾਈਨਾਂ ਲਈ ਟਿਕਟ ਰਿਫੰਡ ਦੇ ਨਿਯਮਾਂ ਵਿੱਚ ਸੋਧ ਕੀਤੀ ਹੈ। ਹੁਣ ਕੁਝ ਸ਼ਰਤਾਂ ਅਧੀਨ, ਯਾਤਰੀ ਟਿਕਟ ਬੁੱਕ ਕਰਨ ਦੇ 48 ਘੰਟਿਆਂ ਅੰਦਰ ਬਿਨਾਂ ਕੋਈ ਵਾਧੂ ਫੀਸ ਦਿੱਤੇ ਆਪਣੀ ਟਿਕਟ ਕੈਂਸਲ ਕਰ ਸਕਦੇ ਹਨ ਜਾਂ ਉਸ ਵਿੱਚ ਬਦਲਾਅ ਕਰ ਸਕਦੇ ਹਨ।

ਨਵੇਂ ਬਦਲਾਅ ਵਿੱਚ DGCA ਨੇ ਕਿਹਾ ਹੈ ਕਿ ਜੇਕਰ ਟਿਕਟ ਸਿੱਧੀ ਏਅਰਲਾਈਨ ਦੀ ਵੈੱਬਸਾਈਟ ਤੋਂ ਬੁੱਕ ਕੀਤੀ ਗਈ ਹੈ ਅਤੇ ਬੁਕਿੰਗ ਦੇ 24 ਘੰਟਿਆਂ ਦੇ ਅੰਦਰ ਯਾਤਰੀ ਆਪਣੇ ਨਾਮ ਦੀ ਗਲਤੀ ਸੁਧਾਰਨ ਲਈ ਕਹਿੰਦਾ ਹੈ, ਤਾਂ ਏਅਰਲਾਈਨ ਇਸ ਲਈ ਕੋਈ ਵਾਧੂ ਚਾਰਜ ਨਹੀਂ ਲਵੇਗੀ।

Advertisement

ਇਸ ਤੋਂ ਇਲਾਵਾ ਜੇਕਰ ਟਿਕਟ ਕਿਸੇ ਟ੍ਰੈਵਲ ਏਜੰਟ ਜਾਂ ਪੋਰਟਲ ਰਾਹੀਂ ਲਈ ਗਈ ਹੈ, ਤਾਂ ਵੀ ਰਿਫੰਡ ਦੀ ਜ਼ਿੰਮੇਵਾਰੀ ਏਅਰਲਾਈਨ ਦੀ ਹੋਵੇਗੀ। ਏਅਰਲਾਈਨਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਰਿਫੰਡ ਦੀ ਪ੍ਰਕਿਰਿਆ 14 ਕੰਮਕਾਜੀ ਦਿਨਾਂ (Working days) ਦੇ ਅੰਦਰ ਪੂਰੀ ਹੋ ਜਾਵੇ। ਕਿਸੇ ਮੈਡੀਕਲ ਐਮਰਜੈਂਸੀ ਕਾਰਨ ਟਿਕਟ ਕੈਂਸਲ ਕਰਵਾਉਣ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ।

Advertisement

ਏਅਰਲਾਈਨਾਂ ਨੂੰ ਯਾਤਰੀਆਂ ਨੂੰ 48 ਘੰਟਿਆਂ ਲਈ 'ਲੁੱਕ-ਇਨ ਆਪਸ਼ਨ' ਦੇਣ ਲਈ ਕਿਹਾ ਗਿਆ ਹੈ। ਜੇਕਰ ਘਰੇਲੂ ਫਲਾਈਟ (Domestic flight) ਦੀ ਉਡਾਣ ਵਿੱਚ 7 ਦਿਨਾਂ ਤੋਂ ਘੱਟ ਅਤੇ ਅੰਤਰਰਾਸ਼ਟਰੀ ਫਲਾਈਟ (International flight) ਵਿੱਚ 15 ਦਿਨਾਂ ਤੋਂ ਘੱਟ ਦਾ ਸਮਾਂ ਰਹਿੰਦਾ ਹੋਵੇ ਤਾਂ ਇਹ ਸਹੂਲਤ ਨਹੀਂ ਮਿਲੇਗੀ।

ਬੁਕਿੰਗ ਦੇ 48 ਘੰਟਿਆਂ ਤੋਂ ਬਾਅਦ ਇਹ ਵਿਕਲਪ ਨਹੀਂ ਮਿਲੇਗਾ ਅਤੇ ਯਾਤਰੀ ਨੂੰ ਟਿਕਟ ਰੱਦ ਕਰਨ ਜਾਂ ਬਦਲਣ ਲਈ ਨਿਰਧਾਰਤ ਫੀਸ ਦੇਣੀ ਪਵੇਗੀ।

ਇਹ ਸੋਧਾਂ ਯਾਤਰੀਆਂ ਵੱਲੋਂ ਰਿਫੰਡ ਨਾ ਮਿਲਣ ਦੀਆਂ ਲਗਾਤਾਰ ਵੱਧ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਕੀਤੀਆਂ ਗਈਆਂ ਹਨ। ਖਾਸ ਕਰਕੇ ਦਸੰਬਰ 2025 ਵਿੱਚ ਇੰਡੀਗੋ (IndiGo) ਦੀਆਂ ਉਡਾਣਾਂ ਵਿੱਚ ਹੋਈ ਦਿੱਕਤ ਤੋਂ ਬਾਅਦ ਇਹ ਮੁੱਦਾ ਕਾਫੀ ਚਰਚਾ ਵਿੱਚ ਰਿਹਾ ਸੀ। ਨਵੇਂ ਨਿਯਮ 24 ਫਰਵਰੀ ਤੋਂ ਜਾਰੀ ਕੀਤੇ ਗਏ ਹਨ।

Advertisement
×