ਕੌਮੀ ਰਾਜਧਾਨੀ ’ਚ ਸੰਘਣੀ ਧੁੰਦ ਨੇ ਘਟਾਈ ਆਵਾਜਾਈ ਦੀ ਰਫ਼ਤਾਰ

ਕੌਮੀ ਰਾਜਧਾਨੀ ’ਚ ਸੰਘਣੀ ਧੁੰਦ ਨੇ ਘਟਾਈ ਆਵਾਜਾਈ ਦੀ ਰਫ਼ਤਾਰ

ਨਵੀਂ ਦਿੱਲੀ ’ਚ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਦੌਰਾਨ ਸੜਕ ਪਾਰ ਕਰਦਾ ਹੋਇਆ ਇੱਕ ਸਾਈਕਲ ਸਵਾਰ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜਨਵਰੀ

ਉੱਤਰੀ ਰੇਲਵੇ ਮੁਤਾਬਕ ਸ਼ੁੱਕਰਵਾਰ ਸਵੇਰੇ ਕੌਮੀ ਰਾਜਧਾਨੀ ਨੂੰ ਸੰਘਣੀ ਧੁੰਦ ਪੈਣ ਕਾਰਨ ਪਾਰਦਰਸ਼ਤਾ ਖਰਾਬ ਹੋ ਗਈ, ਜਿਸ ਕਾਰਨ ਦਿੱਲੀ ਜਾਣ ਵਾਲੀਆਂ ਕਈ ਰੇਲ ਗੱਡੀਆਂ ਦੇਰੀ ਨਾਲ ਚੱਲੀਆਂ। ਉੱਤਰੀ ਰੇਲਵੇ ਦੇ ਅਨੁਸਾਰਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈਸ, ਗਯਾ-ਨਵੀਂ ਦਿੱਲੀ ਮਹਾਬੋਧੀ ਐਕਸਪ੍ਰੈਸ, ਸਹਰਸਾ-ਨਵੀਂ ਦਿੱਲੀ ਐਕਸਪ੍ਰੈਸ, ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈਸ, ਪ੍ਰਯਾਗਰਾਜ-ਨਵੀਂ ਦਿੱਲੀ ਐਕਸਪ੍ਰੈਸ, ਚੇਨਈ-ਨਵੀਂ ਦਿੱਲੀ ਐਕਸਪ੍ਰੈਸ ਅਤੇ ਲਖਨਊ ਸਮੇਤ ਕੁੱਲ 21 ਦਿੱਲੀ ਜਾਣ ਵਾਲੀਆਂ ਰੇਲ ਗੱਡੀਆਂ ਧੁੰਦ ਕਾਰਨ ਦੇਰੀ ਨਾਲ ਚੱਲੀਆਂ। ਇਸ ਤੋਂ ਪਹਿਲਾਂ ਵੀਰਵਾਰ ਨੂੰ ਧੁੰਦ ਕਾਰਨ ਪਾਰਦਰਸ਼ਤਾ ਘਟਣ ਕਾਰਨ ਦਿੱਲੀ ਜਾਣ ਵਾਲੀਆਂ 13 ਰੇਲ ਗੱਡੀਆਂ ਦੇਰੀ ਨਾਲ ਚੱਲੀਆਂ ਸਨ।

ਕੌਮੀ ਰਾਜਧਾਨੀ ਅੱਜ ਸਵੇਰੇ ਸੰਘਣੀ ਧੁੰਦ ਦੀ ਪਰਤ ਨਾਲ ਘਿਰ ਗਈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਇੰਡੀਆ ਨੇ ਕਿਹਾ ਕਿ ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ (353) ਵਿੱਚ ਬਣੀ ਰਹੀ।

ਸ਼ੁੱਕਰਵਾਰ ਦੀ ਸਵੇਰ ਨੂੰ ਧੁੰਦ ਦੇਖੀ ਗਈ ਤੇ ਦ੍ਰਿਸ਼ਟਤਾ 200 ਮੀਟਰ ਤੱਕ ਡਿੱਗ ਗਈ ਕਿਉਂਕਿ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਨੂੰ ਛੂਹ ਗਿਆ। ਸ਼ੁੱਕਰਵਾਰ ਸਵੇਰੇ 8.30 ਵਜੇ ਨਮੀ 95 ਫੀਸਦੀ ਸੀ। ਸਫਦਰਜੰਗ ਆਬਜ਼ਰਵੇਟਰੀ, ਜਿਸ ਨੂੰ ਸ਼ਹਿਰ ਲਈ ਅਧਿਕਾਰਤ ਮਾਰਕਰ ਮੰਨਿਆ ਜਾਂਦਾ ਹੈ, ਵਿੱਚ 200 ਮੀਟਰ ’ਤੇ ਦਰਮਿਆਨੀ ਧੁੰਦ ਤੇ ਪਾਰਦਰਸ਼ਤਾ ਰਿਪੋਰਟ ਕੀਤੀ ਗਈ। 22 ਤੇ 23 ਜਨਵਰੀ ਨੂੰ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All