ਦਿੱਲੀ ਵਿੱਚ ਸੰਘਣੀ ਧੁੰਦ, ਦਿਸਣ ਹੱਦ 100 ਮੀਟਰ ਤੱਕ ਘਟੀ
ਦਿੱਲੀ ਵਿੱਚ ਸੰਘਣੀ ਧੁੰਦ ਕਾਰਨ ਦਿਸਣ ਹੱਦ ਕਾਫ਼ੀ ਘੱਟ ਗਈ ਅਤੇ ਆਵਾਜਾਈ ਪ੍ਰਭਾਵਿਤ ਹੋਈ। ਕਈ ਇਲਾਕਿਆਂ ਵਿੱਚ ਦਿਸਣ ਹੱਦ ਸਿਰਫ਼ 100 ਮੀਟਰ ਤੱਕ ਰਹਿ ਗਈ, ਜਿਸ ਨਾਲ ਸਵੇਰ ਸਮੇਂ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਹੌਲੀ ਰਹੀ। ਮੌਸਮ ਵਿਭਾਗ ਅਨੁਸਾਰ...
ਦਿੱਲੀ ਵਿੱਚ ਸੰਘਣੀ ਧੁੰਦ ਕਾਰਨ ਦਿਸਣ ਹੱਦ ਕਾਫ਼ੀ ਘੱਟ ਗਈ ਅਤੇ ਆਵਾਜਾਈ ਪ੍ਰਭਾਵਿਤ ਹੋਈ। ਕਈ ਇਲਾਕਿਆਂ ਵਿੱਚ ਦਿਸਣ ਹੱਦ ਸਿਰਫ਼ 100 ਮੀਟਰ ਤੱਕ ਰਹਿ ਗਈ, ਜਿਸ ਨਾਲ ਸਵੇਰ ਸਮੇਂ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਹੌਲੀ ਰਹੀ।
ਮੌਸਮ ਵਿਭਾਗ ਅਨੁਸਾਰ ਘੱਟੋ-ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤਾਪਮਾਨ ਨਾਲੋਂ ਥੋੜ੍ਹਾ ਵੱਧ ਹੈ। ਸਫਦਰਜੰਗ ਵਿੱਚ 9.4 ਡਿਗਰੀ, ਪਾਲਮ ਵਿੱਚ 8.6 ਡਿਗਰੀ ਅਤੇ ਲੋਧੀ ਰੋਡ ਵਿੱਚ 9.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਰਿਜ ਸਟੇਸ਼ਨ ’ਤੇ 11 ਡਿਗਰੀ ਅਤੇ ਅਯਾਨਗਰ ਵਿੱਚ 10.3 ਡਿਗਰੀ ਸੈਲਸੀਅਸ ਤਾਪਮਾਨ ਰਿਹਾ।
ਮੌਸਮ ਵਿਭਾਗ ਨੇ ਦੱਸਿਆ ਕਿ ਪਾਲਮ ਅਤੇ ਸਫਦਰਜੰਗ ਦੋਵਾਂ ਥਾਵਾਂ ’ਤੇ ਦਿਸਣ ਹੱਦ 100 ਮੀਟਰ ਤੱਕ ਘੱਟ ਗਈ। ਇਸ ਦੇ ਨਾਲ ਹੀ, ਸਵੇਰ ਸਮੇਂ ਹਵਾ ਗੁਣਵੱਤਾ ਸੂਚਕ ਅੰਕ (AQI) 256 ਦਰਜ ਕੀਤਾ ਗਿਆ। ਸੀਪੀਸੀਬੀ ਅਨੁਸਾਰ ਜ਼ੀਰੋ ਅਤੇ 50 ਦੇ ਵਿਚਕਾਰ ਏਕਿਊਆਈ ਨੂੰ 'ਚੰਗਾ', 51 ਤੋਂ 100 ਦਰਮਿਆਨ 'ਸੰਤੁਸ਼ਟੀਜਨਕ', 101 ਤੋਂ 200 ਨੂੰ 'ਦਰਮਿਆਨਾ', 201 ਤੋਂ 300 'ਮਾੜਾ', 301 ਤੋਂ 400 'ਬਹੁਤ ਮਾੜਾ' ਅਤੇ 401 ਤੋਂ 500 'ਗੰਭੀਰ' ਮੰਨਿਆ ਜਾਂਦਾ ਹੈ। (ਪੀਟੀਆਈ)

