DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ਵਿੱਚ ਸੰਘਣੀ ਧੁੰਦ ਤੇ ਸੀਤ ਲਹਿਰ ਨੇ ਕਾਂਬਾ ਛੇੜਿਆ

ਘੱਟ ਤੋਂ ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ; ਹਵਾ ਦੀ ਗੁਣਵੱਤ ਬਹੁਤ ਖਰਾਬ

  • fb
  • twitter
  • whatsapp
  • whatsapp
featured-img featured-img
ਦਿੱਲੀ ਵਿੱਚ ਬੁੱਧਵਾਰ ਨੂੰ ਛਾਈ ਸੰਘਣੀ ਧੁੰਦ। -ਫੋਟੋ: ਰਾਇਟਰਜ਼
Advertisement

ਕੌਮੀ ਰਾਜਧਾਨੀ ਦਿੱਲੀ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ ਅਤੇ ਅੱਜ ਦਿੱਲੀ ਘੱਟ ਤੋਂ ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਦਿੱਲੀ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਸੰਘਣੀ ਧੁੰਦ ਕਾਰਨ ਦਿਸਣ ਹੱਦ ਬਿਲਕੁਲ ਘੱਟ ਗਈ। ਇਸ ਦੌਰਾਨ ਸੜਕ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭਾਰਤ ਮੌਸਮ ਵਿਭਾਗ ਅਨੁਸਾਰ ਸਫਦਰਜੰਗ ਵਿੱਚ ਘੱਟੋ-ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 0.2 ਡਿਗਰੀ ਘੱਟ ਹੈ। ਮੌਸਮ ਵਿਭਾਗ ਨੇ ਸੰਘਣੀ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਪਾਲਮ ਵਿੱਚ ਘੱਟੋ-ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ, ਲੋਧੀ ਰੋਡ ਵਿੱਚ 8.3 ਡਿਗਰੀ ਸੈਲਸੀਅਸ, ਰਿਜ ਵਿੱਚ 9.2 ਡਿਗਰੀ ਸੈਲਸੀਅਸ ਅਤੇ ਆਯਾ ਨਗਰ ਵਿੱਚ 8.6 ਡਿਗਰੀ ਸੈਲਸੀਅਸ ਰਿਹਾ। ਦਿੱਲੀ ਵਿੱਚ ਸਵੇਰੇ 9 ਵਜੇ ਏਅਰ ਕੁਆਲਿਟੀ ਇੰਡੈਕਸ (ਏ ਕਿਊ ਆਈ) 319 ਦਰਜ ਕੀਤਾ ਗਿਆ, ਜੋ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟੋਰਲ ਬੋਰਡ ਅਨੁਸਾਰ ਜ਼ੀਰੋ ਅਤੇ 50 ਦੇ ਵਿਚਕਾਰ ਏਕਿਊਆਈ ਨੂੰ ਚੰਗਾ, 51 ਤੋਂ 100 ਦਰਮਿਆਨ ਤਸੱਲੀਬਖ਼ਸ਼, 101 ਤੋਂ 200 ਨੂੰ ਦਰਮਿਆਨਾ, 201 ਤੋਂ 300 ਮਾੜਾ, 301 ਤੋਂ 400 ਬਹੁਤ ਮਾੜਾ ਅਤੇ 401 ਤੋਂ 500 ਗੰਭੀਰ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ 256 ਦਰਜ ਕੀਤਾ ਗਿਆ ਸੀ, ਜੋ ਕਿ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। ਮੀਂਹ ਤੋਂ ਬਾਅਦ ਹਵਾ ਪ੍ਰਦੂਸ਼ਣ ਵਿੱਚ ਥੋੜ੍ਹਾ ਸੁਧਾਰ ਹੋਇਆ ਸੀ ਪਰ ਹੁਣ ਮੁੜ ਪ੍ਰਦੂਸ਼ਣ ਵਧਣ ਲੱਗਾ ਹੈ। ਕੱਲ੍ਹ ਅਸ਼ੋਕ ਵਿਹਾਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ 287, ਬਵਾਨਾ ਵਿੱਚ 239, ਬੁਰਾੜੀ ਵਿੱਚ 234, ਆਨੰਦ ਵਿਹਾਰ ਵਿੱਚ 334 ਅਤੇ ਚਾਂਦਨੀ ਚੌਕ ਵਿੱਚ 324 ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਦਵਾਰਕਾ ਸੈਕਟਰ 8 ਵਿੱਚ 293, ਆਈਟੀਓ ਵਿੱਚ 248, ਜਦੋਂ ਕਿ ਮੁੰਡਕਾ ਵਿੱਚ 297 ਅਤੇ ਵਜ਼ੀਰਪੁਰ ਵਿੱਚ 316 ਦਰਜ ਕੀਤਾ ਗਿਆ। ਹੋਰ ਖੇਤਰਾਂ ਵਿੱਚ ਓਖਲਾ ਫੇਜ਼-2 ਵਿੱਚ 310, ਰੋਹਿਣੀ ਵਿੱਚ 281, ਪੰਜਾਬੀ ਬਾਗ ਵਿੱਚ 295 ਅਤੇ ਆਰਕੇ ਪੁਰਮ ਵਿੱਚ 300 ਦਰਜ ਕੀਤਾ ਗਿਆ ਸੀ। ਬੋਰਡ ਅਨੁਸਾਰ ਨਰੇਲਾ (168) ਅਤੇ ਅਲੀਪੁਰ (212) ਵਿੱਚ ਹਵਾ ਗੁਣਵੱਤਾ ਸੂਚਕ ਅੰਕ ਘੱਟ ਦਰਜ ਕੀਤਾ ਗਿਆ ਸੀ।

Advertisement
Advertisement
×