ਨੌਂ ਸਾਲ ਦੀ ਬੱਚੀ ਵੱਲੋਂ ਨਾਅਰੇ ਵਾਲੇ ਬੈਨਰ ਨਾਲ ਪ੍ਰਦਰਸ਼ਨ

ਨੌਂ ਸਾਲ ਦੀ ਬੱਚੀ ਵੱਲੋਂ ਨਾਅਰੇ ਵਾਲੇ ਬੈਨਰ ਨਾਲ ਪ੍ਰਦਰਸ਼ਨ

ਨਵੀਂ ਦਿੱਲੀ (ਪੱਤਰ ਪ੍ਰੇਰਕ) :

ਦਿੱਲੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਇਕ 9 ਸਾਲ ਦੀ ਬੱਚੀ ਵੱਲੋਂ ਬੀਤੀ ਰਾਤ ਵਿਜੈ ਚੌਕ ਵਿੱਚ ਪ੍ਰਦੂਸ਼ਣ ਬਾਰੇ ਨਾਹਰੇ ਲਿਖਿਆ ਬੈਨਰ ਦਿਖਾ ਕੇ ਪ੍ਰਦਰਸ਼ਨ ਕੀਤਾ ਗਿਆ। ਲਿਕੀਪ੍ਰਿਯਾ ਕੰਗੁਜਮ ਨਾਂ ਦੀ ਇਸ ਬਾਲੜੀ ਨੇ ਇਸ ਤੋਂ ਪਹਿਲਾਂ ਸਪੇਨ ਦੇ ਮੈਡਰਿਡ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਸੰਮਲੇਨ 2019 ਨੂੰ ਸੰਬੋਧਨ ਕੀਤਾ ਸੀ। ਉਸ ਬੱਚੀ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਸਾਡੇ ਆਗੂ ਹਵਾ ਪ੍ਰਦੂਸ਼ਣ ਖ਼ਿਲਾਫ਼ ਕਾਰਵਾਈ ਕਰਨ ਪਰ ਉਹ ਹੱਲ ਲੱਭਣ ਦੀ ਥਾਂ ਇਕ ਦੂਜੇ ਉਪਰ ਦੋਸ਼ ਮੜਨ ਵਿੱਚ ਰੁੱਝੇ ਹੋਏ ਹਨ ਤੇ ਕੋਈ ਕਰਵਾਈ ਨਹੀਂ ਕੀਤੀ ਜਾ ਰਹੀ। ਉਸ ਮੁਤਾਬਕ ਹਵਾ ਪ੍ਰਦੂਸ਼ਣ ਖ਼ਤਰਨਾਕ ਹੈ। ਬੱਚੇ ਆਪਣੇ ਘਰਾਂ ਤੋਂ ਬਾਹਰ ਨਹੀਂ ਆ ਸਕਦੇ ਤੇ ਉਸ ਨੇ ਬੱਚਿਆਂ ਦੀ ਸਿਹਤ ਬਾਰੇ ਚਿੰਤਾ ਜਾਹਰ ਕੀਤੀ। ਉਸ ਨੇ ਦਿੱਲੀ ਦੀ ਹਵਾ ਵਿੱਚ ਫੈਲੇ ਪ੍ਰਦੂਸ਼ਣ ਬਾਰੇ ਕਿਹਾ ਕਿ ਕੂੜਾ ਸਾੜੇ ਜਾਣ ਤੋਂ ਇਲਾਵਾ ਹਰਿਆਣਾ ਤੇ ਪੰਜਾਬ ਵਿੱਚ ਪਰਾਲੀ ਸਾੜਨ ਤੋਂ ਇਲਾਵਾ ਡੀਜ਼ਲ ਤੇ ਪੈਟਰੋਲ ਵਾਲੀਆਂ ਕਾਰਾਂ ਹਵਾ ਪ੍ਰਦੂਸ਼ਣ ਲਈ ਜ਼ਿੰੰਮੇਵਾਰ ਹਨ। ਉਸ ਦੇ ਬੈਨਰ ਉਪਰ ਲਿਖਿਆ ਸੀ, ‘ਦਿੱਲੀ ਹੁਣ ਘੁਟਣ ਲੱਗੀ ਹੈ। ਨੇਤਾ ਹੁਣ ਇਲਜ਼ਾਮ ਲਾਉਣ ਲੱਗੇ ਹਨ ਤੇ ਕੋਈ ਠੋਸ ਕਾਰਵਾਈ ਨਹੀਂ ਹੋਈ।’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All