ਬਿਜਲੀ ਸੋਧ ਬਿੱਲ-2021 ਖ਼ਿਲਾਫ਼ ਮੁਜ਼ਾਹਰਾ

ਬਿਜਲੀ ਸੋਧ ਬਿੱਲ-2021 ਖ਼ਿਲਾਫ਼ ਮੁਜ਼ਾਹਰਾ

ਜੰਤਰ-ਮੰਤਰ ’ਤੇ ਰੋਸ ਮੁਜ਼ਾਹਰਾ ਕਰਦੇ ਹੋਏ ਆਮ ਲੋਕ।-ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਦਸੰਬਰ

ਬਿਜਲੀ ਖਪਤਕਾਰ ਫੋਰਮ, ਦਿੱਲੀ ਵੱਲੋਂ 2 ਦਸੰਬਰ ਨੂੰ ਜੰਤਰ-ਮੰਤਰ ਵਿਖੇ ਬਿਜਲੀ ਸੋਧ ਬਿੱਲ 2021 ਦੇ ਖ਼ਿਲਾਫ਼ ਆਲ ਇੰਡੀਆ ਪ੍ਰੋਟੈਸਟ ਡੇਅ ਮਨਾਇਆ ਗਿਆ। ਇਸ ਮੌਕੇ ਦਿੱਲੀ ਦੇ ਵੱਖ-ਵੱਖ ਖੇਤਰਾਂ ਦੇ ਖਪਤਕਾਰਾਂ ਤੇ ਫੋਰਮ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ’ਚ ਹਿੰਸਕ ਨਾਅਰੇਬਾਜ਼ੀ ਕੀਤੀ ਗਈ, ਜਿਸ ’ਚ ਬਿਜਲੀ ਦਾ ਨਿੱਜੀਕਰਨ, ਬਿਜਲੀ ਸੋਧ ਬਿੱਲ 2021 ਨੂੰ ਰੱਦ ਕਰਨ ਤੇ ਸਭ ਨੂੰ ਸਸਤੀ ਬਿਜਲੀ ਯਕੀਨੀ ਬਣਾਉਣ ਵਰਗੇ ਨਾਅਰੇ ਲਾਏ ਗਏ। ਉਪਰੰਤ ਮੀਟਿੰਗ ਨੂੰ ਜਥੇਬੰਦੀ ਦੇ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ’ਚ ਬਿਜਲੀ ਖਪਤਕਾਰ ਫੋਰਮ ਦਿੱਲੀ ਦੇ ਕਨਵੀਨਰ ਆਰ.ਕੇ. ਪਰਾਸ਼ਰ, ‘ਪਾਵਸ’ ਮੈਨ ਐਸੋਸੀਏਸ਼ਨ ਦੇ ਪ੍ਰਧਾਨ ਸਮਰ ਸਿਨਹਾ ਤੇ ਖਪਤਕਾਰ ਫੋਰਮ ਦੀ ਮੈਂਬਰ ਸ਼ਾਰਦਾ ਦੀਕਸ਼ਿਤ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਿਸ ਤਰੀਕੇ ਨਾਲ ਬਿਜਲੀ ਸੋਧ ਬਿੱਲ 2021 ਨੂੰ ਲਾਗੂ ਕਰਨ ਜਾ ਰਹੀ ਹੈ ਉਹ ਬਹੁਤ ਹੀ ਲੋਕ ਵਿਰੋਧੀ ਤੇ ਗੈਰ-ਜਮਹੂਰੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਇੱਕ ਜ਼ਰੂਰੀ ਸੇਵਾ ਖੇਤਰ ਮੰਨਿਆ ਜਾਂਦਾ ਹੈ, ਅੱਜ ਬਿਜਲੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਅਸੰਭਵ ਹੈ। ਸਰਕਾਰ ਇਸ ਸੋਧ ਬਿੱਲ ਰਾਹੀਂ ਅਜਿਹੀ ਫੌਰੀ ਲੋੜ ਨੂੰ ਪੂਰੀ ਤਰ੍ਹਾਂ ਨਿੱਜੀ ਹੱਥਾਂ ’ਚ ਸੌਂਪਣ ਦਾ ਰਾਹ ਬਣਾ ਰਹੀ ਹੈ ਤੇ ਸੇਵਾ ਖੇਤਰ ਨੂੰ ਮੁਨਾਫ਼ਾ ਕਮਾਉਣ ਵਾਲੇ ਖੇਤਰ ’ਚ ਤਬਦੀਲ ਕਰਨ ਦਾ ਖਾਕਾ ਤਿਆਰ ਕਰ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਬਿਜਲੀ ਨਿਰੰਤਰ ਸੂਚੀ ’ਚ ਆਉਂਦੀ ਹੈ। ਜਿਸ ’ਚ ਕੇਂਦਰ ਤੇ ਰਾਜ ਸਰਕਾਰ ਦੋਵਾਂ ਦੀ ਭੂਮਿਕਾ ਹੈ। ਜੇਕਰ ਸੂਬਾ ਚਾਹੇ ਤਾਂ ਆਪਣੀ ਬਿਜਲੀ ਨੀਤੀ ਬਣਾ ਸਕਦਾ ਹੈ। ਪਰ ਹੁਣ ਸਰਕਾਰ ਨੇ ਇਸ ਨੂੰ ਖਤਮ ਕਰਕੇ ਸੱਤਾ ਕੇਂਦਰ ਦੇ ਹੱਥਾਂ ’ਚ ਦੇਣ ਦੀ ਵਿਵਸਥਾ ਰੱਖੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All