DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Delhi Weather: ਦਿੱਲੀ ਵਿੱਚ ਪਿਛਲੇ ਸੱਤ ਸਾਲਾਂ ਦੌਰਾਨ ਸਭ ਤੋਂ ਪ੍ਰਦੂਸ਼ਿਤ ਮਾਨਸੂਨ: CREA ਵਿਸ਼ਲੇਸ਼ਣ

Delhi ’ਚ 84 ਦਿਨਾਂ ਵਿੱਚ ਸਿਰਫ਼ ਇੱਕ ਦਿਨ ਹਵਾ 'ਚੰਗੀ' ਰਹੀ

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਵਿੱਚ ਮੰਗਲਵਾਰ ਨੂੰ ਗਰਮੀ ਤੋਂ ਬਚਣ ਲਈ ਛੱਤਰੀ ਲੈ ਕੇ ਜਾਂਦਾ ਹੋਇਆ ਪਰਿਵਾਰ। -ਫੋਟੋ: ਪੀਟੀਆਈ
Advertisement

ਅਧਿਕਾਰਤ ਡਾਟੇ ਦੇ ਵਿਸ਼ਲੇਸ਼ਣ ਅਨੁਸਾਰ ਇਸ ਸਾਲ ਦਿੱਲੀ ਦਾ ਮਾਨਸੂਨ ਪਿਛਲੇ ਸੱਤ ਸਾਲਾਂ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ ਹੈ, ਜਿਸ ਵਿੱਚ ਜੁਲਾਈ ਤੋਂ ਸਤੰਬਰ ਦੇ ਵਿਚਕਾਰ ਔਸਤ ਏਕਿਊਆਈ (AQI) ਵਧ ਕੇ 105 ਤੱਕ ਪਹੁੰਚ ਗਿਆ, ਜੋ 2019 ਤੋਂ ਬਾਅਦ ਇਸ ਮਿਆਦ ਲਈ ਸਭ ਤੋਂ ਵੱਧ ਹੈ।

ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (CREA) ਦੀ ਰਿਪੋਰਟ ਮੁਤਾਬਕ ਮਾਨਸੂਨ ਦੌਰਾਨ 84 ਦਿਨਾਂ ਵਿੱਚ ਸਿਰਫ਼ ਇੱਕ ਦਿਨ ਹਵਾ 'ਚੰਗੀ' ਰਹੀ, ਜਦੋਂ ਕਿ 49 ਦਿਨ 'ਤਸੱਲੀਬਖ਼ਸ਼', 39 ਦਿਨ 'ਦਰਮਿਆਨੇ' ਅਤੇ ਦੋ ਦਿਨ 'ਮਾੜੇ' ਪ੍ਰਦੂਸ਼ਣ ਵਾਲੇ ਦਰਜ ਕੀਤੇ ਗਏ।

Advertisement

ਮਾਨਸੂਨ ਦੌਰਾਨ ਮੀਂਹ ਆਮ ਨਾਲੋਂ ਲਗਪਗ 16 ਪ੍ਰਤੀਸ਼ਤ ਵੱਧ (728.6 ਮਿਲੀਮੀਟਰ) ਹੋਣ ਦੇ ਬਾਵਜੂਦ ਪੀ.ਐੱਮ.10 (PM10) ਦੀ ਔਸਤ ਮਾਤਰਾ 108 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਰਹੀ, ਜੋ 2019 ਤੋਂ ਬਾਅਦ ਸਭ ਤੋਂ ਵੱਧ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮੀਂਹ ਰੁਕਣ ਤੋਂ ਬਾਅਦ ਧੂੜ, ਮੋਟੇ ਕਣਾਂ ਅਤੇ ਖੁਸ਼ਕ ਮੌਸਮ ਕਾਰਨ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧ ਗਿਆ।

Advertisement

CSE ਦੇ ਅਧਿਐਨ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮੀਂਹ ਦੌਰਾਨ ਪ੍ਰਦੂਸ਼ਣ ਵਿੱਚ ਕੁਝ ਸਮੇਂ ਲਈ ਰਾਹਤ ਮਿਲਦੀ ਹੈ, ਪਰ ਮੀਂਹ ਬੰਦ ਹੁੰਦਿਆਂ ਹੀ ਵਾਹਨਾਂ, ਉਦਯੋਗਾਂ ਅਤੇ ਕੂੜਾ ਸਾੜਨ ਕਾਰਨ ਪ੍ਰਦੂਸ਼ਣ ਫਿਰ ਤੋਂ ਵੱਧ ਜਾਂਦਾ ਹੈ। ਮੀਂਹ ਤੋਂ ਬਾਅਦ ਪੀ.ਐੱਮ.2.5 ਦਾ ਪੱਧਰ ਘੱਟ ਹੋਣ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਓਜ਼ੋਨ, ਨਾਈਟ੍ਰੋਜਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਵਰਗੀਆਂ ਗੈਸਾਂ ਪ੍ਰਦੂਸ਼ਣ ਦਾ ਵੱਡਾ ਕਾਰਨ ਬਣੀਆਂ।

23 ਸਤੰਬਰ ਨੂੰ ਮਾਨਸੂਨ ਦੀ ਵਾਪਸੀ ਤੋਂ ਬਾਅਦ ਹੁਣ ਦਿੱਲੀ ਪੋਸਟ-ਮਾਨਸੂਨ ਦੌਰ ਵਿੱਚ ਦਾਖ਼ਲ ਹੋ ਚੁੱਕੀ ਹੈ, ਜਿਸ ਨਾਲ ਹਵਾ ਵਿੱਚ ਪ੍ਰਦੂਸ਼ਣ ਦੇ ਕਣਾਂ ਦੇ ਜਮ੍ਹਾਂ ਹੋਣ ਦਾ ਖ਼ਤਰਾ ਹੋਰ ਵਧ ਗਿਆ ਹੈ।

Advertisement
×