DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Delhi University:ਨਸ਼ਾ-ਮੁਕਤ ਕੈਂਪਸ ਮੁਹਿੰਮ ’ਤੇ ਕੰਮ ਕਰਨ ਲਈ ਪ੍ਰੇਰਿਆ

ਡੁਸੂ ਦੇ ਨਵੇਂ ਅਹੁਦੇਦਾਰਾਂ ਵੱਲੋਂ ਡੀਯੂ ਦੇ ਵਾਈਸ-ਚਾਂਸਲਰ ਨਾਲ ਮੁਲਾਕਾਤ

  • fb
  • twitter
  • whatsapp
  • whatsapp
featured-img featured-img
ਦਿੱਲੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਨਾਲ ਮੁਲਾਕਾਤ ਕਰਦੇ ਹੋਏ ਡੁਸੂ ਦੇ ਅਹੁਦੇਦਾਰ। -ਫੋਟੋ: ਦਿਓਲ
Advertisement

ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੁਸੂ) ਦੇ 2026-27 ਦੇ ਕਾਰਜਕਾਲ ਲਈ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਸ਼ੁੱਕਰਵਾਰ ਨੂੰ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨਾਲ ਇੱਕ ਰਸਮੀ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਵਾਈਸ-ਚਾਂਸਲਰ ਨੇ ਅਹੁਦੇਦਾਰਾਂ ਨੂੰ ਉਨ੍ਹਾਂ ਦੀ ਜਿੱਤ ’ਤੇ ਵਧਾਈ ਦਿੱਤੀ। ਪ੍ਰੋ. ਯੋਗੇਸ਼ ਸਿੰਘ ਨੇ ਡੁਸੂ ਨੁਮਾਇੰਦਿਆਂ ਨੂੰ ‘ਨਸ਼ਾ-ਮੁਕਤ ਕੈਂਪਸ ਮੁਹਿੰਮ ’ਤੇ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਜਵਾਬ ਵਿੱਚ ਡੁਸੂ ਦੇ ਅਹੁਦੇਦਾਰਾਂ ਨੇ ਵਾਈਸ-ਚਾਂਸਲਰ ਨੂੰ ਭਰੋਸਾ ਦਿਵਾਇਆ ਕਿ ਉਹ ਯੂਨੀਵਰਸਿਟੀ ਅਤੇ ਇਸਦੇ ਵਿਦਿਆਰਥੀਆਂ ਦੇ ਹਿੱਤ ਵਿੱਚ ਡੀਯੂ ਪ੍ਰਸ਼ਾਸਨ ਨੂੰ ਪੂਰਾ ਅਤੇ ਉਸਾਰੂ ਸਹਿਯੋਗ ਦੇਣਗੇ। ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਵਾਈਸ-ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਡੂਸੂ ਦੇ ਵਿਦਿਆਰਥੀਆਂ ਦਾ ਭਰੋਸਾ ਜਿੱਤਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡੁਸੂ ਸਾਰਿਆਂ ਦਾ ਹੈ ਤੇ ਇਸਦੀ ਤਰੱਕੀ ਲਈ ਕੰਮ ਕਰਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਕਿਉਂਕਿ ਉਹ ਖੁਦ ਵਿਦਿਆਰਥੀਆਂ ਦੇ ਵਿੱਚੋਂ ਹੀ ਆਏ ਹਨ, ਇਸ ਲਈ ਉਹ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਅੱਗੇ ਕਿਹਾ ਕਿ ਡੁਸੂ ਪ੍ਰਸ਼ਾਸਨ ਇਨ੍ਹਾਂ ਮੁੱਦਿਆਂ ਦੇ ਢੁਕਵੇਂ ਹੱਲ ਲੱਭਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਨਸ਼ਿਆਂ ਦੀ ਸਮੱਸਿਆ ਬਾਰੇ ਗੱਲ ਕਰਦਿਆਂ, ਵਾਈਸ-ਚਾਂਸਲਰ ਨੇ ਡੂਸੂ ਅਹੁਦੇਦਾਰਾਂ ਨੂੰ ਡੀਯੂ ਵਿੱਚ ਨਸ਼ਾ-ਵਿਰੋਧੀ ਮੁਹਿੰਮ ਦੀ ਅਗਵਾਈ ਕਰਨ ਲਈ ਪ੍ਰੇਰਿਆ। ਉਨ੍ਹਾਂ ਸੁਝਾਅ ਦਿੱਤਾ ਕਿ ਕਾਲਜ ਪੱਧਰ ’ਤੇ ਕਮੇਟੀਆਂ ਬਣਾਈਆਂ ਜਾਣ ਅਤੇ ਹਰੇਕ ਕਾਲਜ ਤੇ ਵਿਭਾਗ ਵਿੱਚ ਨਸ਼ਾ-ਮੁਕਤ ਪਹਿਲਕਦਮੀ ਲਈ ਅੰਬੈਸਡਰ ਨਿਯੁਕਤ ਕੀਤੇ ਜਾਣ। ਹੋਸਟਲਾਂ ਨਾਲ ਸਬੰਧਤ ਚਿੰਤਾਵਾਂ ਬਾਰੇ, ਵਾਈਸ-ਚਾਂਸਲਰ ਨੇ ਵਿਦਿਆਰਥੀ ਨੁਮਾਇੰਦਿਆਂ ਨੂੰ ਦੱਸਿਆ ਕਿ ਯੂਨੀਵਰਸਿਟੀ ਇਸ ’ਤੇ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ ਅਤੇ ਇਸ ਸਾਲ 2-3 ਨਵੇਂ ਹੋਸਟਲ ਬਣ ਕੇ ਤਿਆਰ ਹੋਣ ਦੀ ਉਮੀਦ ਹੈ। ਵਾਈਸ-ਚਾਂਸਲਰ ਨੇ ਵਿਦਿਆਰਥੀਆਂ ਨੂੰ ਬਿਹਤਰੀਨ ਸਹੂਲਤਾਂ ਦੇਣ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ।

ਉਜ਼ਬੇਕਿਸਤਾਨ ਵਿੱਚ ਇੰਡੀਅਨ ਕਾਰਬਨ ਗਾਰਡਨ ਸਥਾਪਤ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਯੂਨੀਵਰਸਿਟੀ ਦੇ ਇੱਕ ਭਾਰਤੀ ਪ੍ਰੋਫੈਸਰ ਵੱਲੋਂ ਡਿਜ਼ਾਈਨ ਅਤੇ ਵਿਕਸਤ ਕੀਤਾ ਗਿਆ ਇੱਕ ਕਾਰਬਨ ਗਾਰਡਨ ਹੁਣ ਉਜ਼ਬੇਕਿਸਤਾਨ ਦੇ ਸਮਰਕੰਦ ਸ਼ਹਿਰ ਵਿੱਚ ਸਥਾਪਤ ਕੀਤਾ ਗਿਆ ਹੈ। ਅੱਜ ਸਮਰਕੰਦ ਸਟੇਟ ਯੂਨੀਵਰਸਿਟੀ ਵਿਖੇ ਇੰਡੀਅਨ ਕਾਰਬਨ ਗਾਰਡਨ ਦਾ ਉਦਘਾਟਨ ਕੀਤਾ ਗਿਆ। ਇਸ ਬਾਗ਼ ਦਾ ਉਦਘਾਟਨ ਦਿੱਲੀ ਯੂਨੀਵਰਸਿਟੀ ਦੀ ਖੋਜ, ਨਵੀਨਤਾ ਅਤੇ ਉੱਦਮਤਾ ਕੌਂਸਲ ਦੇ ਚੇਅਰਪਰਸਨ ਅਤੇ ਭਾਰਤ ਦੇ ਪਹਿਲੇ ਕਾਰਬਨ ਗਾਰਡਨ ਦੇ ਸੰਸਥਾਪਕ, ਪ੍ਰੋਫੈਸਰ ਦੀਨਬੰਧੂ ਸਾਹੂ ਵੱਲੋਂ ਕੀਤਾ ਗਿਆ। ਇਸ ਮੌਕੇ ਸਮਰਕੰਦ ਸਟੇਟ ਯੂਨੀਵਰਸਿਟੀ ਦੇ ਰੈਕਟਰ ਅਤੇ ਉਜ਼ਬੇਕ ਸੰਸਦ ਦੇ ਸੈਨੇਟਰ, ਪ੍ਰੋਫੈਸਰ ਰੁਸਤਮ ਖਲਮੁਰਾਦੋਵ ਵੀ ਮੌਜੂਦ ਸਨ। ਇਸ ਸਮਾਗਮ ਦੌਰਾਨ ਬੋਲਦਿਆਂ ਪ੍ਰੋਫੈਸਰ ਰੁਸਤਮ ਖਲਮੁਰਾਦੋਵ ਨੇ ਕਿਹਾ ਕਿ ਕਾਰਬਨ ਗਾਰਡਨ ਦੀ ਸਥਾਪਨਾ ਬਹੁਤ ਮਹੱਤਵਪੂਰਨ ਹੈ। ਨਾ ਸਿਰਫ਼ ਉਜ਼ਬੇਕਿਸਤਾਨ ਲਈ, ਸਗੋਂ ਪੂਰੇ ਮੱਧ ਏਸ਼ੀਆਈ ਖੇਤਰ ਲਈ ਲੋੜੀਂਦੀ ਹੈ ਕਿਉਂਕਿ ਇਹ ਖੇਤਰ ਜਲਵਾਯੂ ਤਬਦੀਲੀ ਪ੍ਰਤੀ ਵਿਸ਼ੇਸ਼ ਤੌਰ ‘ਤੇ ਸੰਵੇਦਨਸ਼ੀਲ ਹੈ। ਉਨ੍ਹਾਂ ਨੇ ਇਸ ਨੂੰ ਉਜ਼ਬੇਕਿਸਤਾਨ ਅਤੇ ਭਾਰਤ ਵਿਚਕਾਰ ਵਿਗਿਆਨਕ ਅਤੇ ਅਕਾਦਮਿਕ ਸਹਿਯੋਗ ਵੱਲ ਇੱਕ ਅਹਿਮ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਉਦੇਸ਼ ਵਿਸਤ੍ਰਿਤ ਅਕਾਦਮਿਕ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮਾਂ ਰਾਹੀਂ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਇਸ ਖੇਤਰ ਵਿੱਚ ਇੱਕ ਮਜ਼ਬੂਤ ਜਰਮਪਲਾਜ਼ਮ (ਜੈਨੇਟਿਕ ਸਮੱਗਰੀ) ਬੈਂਕ ਅਤੇ ਮਹੱਤਵਪੂਰਨ ਫਸਲਾਂ ਲਈ ਇੱਕ ਭੰਡਾਰ ਵਿਕਸਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

Advertisement

Advertisement
Advertisement
×