Delhi University: ਦਿੱਲੀ ਯੂਨੀਵਰਸਿਟੀ ਵੱਲੋਂ ਕੈਂਪਸ, ਕਾਲਜਾਂ ਤੇ ਹੋਸਟਲਾਂ ਦਾ ਸੁਰੱਖਿਆ ਆਡਿਟ ਕਰਵਾਉਣ ਦੇ ਹੁਕਮ
ਔਰਤਾਂ ਦੀ ਸੁਰੱਖਿਆ ਲਈ 12 ਅਕਤੂਬਰ ਤੱਕ ਮੰਗੀ ਰਿਪੋਰਟ
ਦਿੱਲੀ ਯੂਨੀਵਰਸਿਟੀ (DU) ਨੇ ਆਪਣੇ ਸਾਰੇ ਕਾਲਜਾਂ, ਵਿਭਾਗਾਂ ਅਤੇ ਹੋਸਟਲਾਂ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਆਡਿਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਯੂਨੀਵਰਸਿਟੀ ਨੇ ਸਬੰਧਤ ਅਧਿਕਾਰੀਆਂ ਨੂੰ ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਦੀ ਰਿਪੋਰਟ 12 ਅਕਤੂਬਰ ਤੱਕ ਸੌਂਪਣ ਲਈ ਕਿਹਾ ਹੈ।
ਯੂਨੀਵਰਸਿਟੀ ਦੇ ਪ੍ਰੋਕਟਰ ਵੱਲੋਂ ਬੁਲਾਈ ਗਈ ਇੱਕ ਜ਼ਰੂਰੀ ਔਨਲਾਈਨ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਅਧਿਕਾਰੀਆਂ ਨੂੰ ਕੈਂਪਸ ਦੀਆਂ ਅਜਿਹੀਆਂ ਥਾਵਾਂ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ ਜਿੱਥੇ ਹਨੇਰਾ ਰਹਿੰਦਾ ਹੈ। ਖ਼ਰਾਬ ਲਾਈਟਾਂ ਨੂੰ ਤੁਰੰਤ ਠੀਕ ਕਰਨ, ਨਵੀਆਂ ਸਟਰੀਟ ਲਾਈਟਾਂ ਲਾਉਣ ਅਤੇ ਸੀਸੀਟੀਵੀ (CCTV) ਕੈਮਰੇ ਲਗਾਉਣ ਦੇ ਹੁਕਮ ਦਿੱਤੇ ਗਏ ਹਨ।
ਇਸ ਤੋਂ ਇਲਾਵਾ, ਦਿੱਲੀ ਪੁਲੀਸ ਦੇ ਸਹਿਯੋਗ ਨਾਲ ਵਿਦਿਆਰਥਣਾਂ ਲਈ 7 ਦਿਨਾਂ ਦਾ ਆਤਮ-ਰੱਖਿਆ (Self-defence) ਕੋਰਸ ਕਰਵਾਉਣ ਅਤੇ ਹੈਲਪਲਾਈਨ ਨੰਬਰ 1091 ਤੇ 112 ਨੂੰ ਥਾਂ-ਥਾਂ ਬੋਰਡਾਂ ’ਤੇ ਲਗਾਉਣ ਲਈ ਕਿਹਾ ਗਿਆ ਹੈ।
ਮੀਟਿੰਗ ਵਿੱਚ ਕਾਲਜਾਂ ਤੇ ਹੋਸਟਲਾਂ ਦੇ ਬਾਹਰ ਪੁਲੀਸ ਦੀ ਗਸ਼ਤ ਵਧਾਉਣ, ‘ਪਿੰਕ ਬੂਥ’ ਬਣਾਉਣ ਅਤੇ ਇਮਾਰਤਾਂ ਦੀ ਮੁਰੰਮਤ ਕਰਵਾਉਣ ਦਾ ਫੈਸਲਾ ਵੀ ਲਿਆ ਗਿਆ ਹੈ।

