DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Delhi Traffic: ਦਿੱਲੀ ਵਿੱਚ ਪੁਲੀਸ ਰੋਕਾਂ ਕਾਰਨ ਟਰੈਫਿਕ ਜਾਮ

ਲੋਕ ਕਈ ਘੰਟੇ ਜਾਮ ’ਚ ਫਸੇ ਰਹੇ; ਵਿਰੋਧੀ ਧਿਰ ਦੇ ਮਾਰਚ ਕਾਰਨ ਲਾਈਆਂ ਸਨ ਪਾਬੰਦੀਆਂ

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਵਿੱਚ ਜਾਮ ਫਸੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਦਿੱਲੀ ਵਿੱਚ ਸੰਸਦ ਭਵਨ ਕੰਪਲੈਕਸ ਤੋਂ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ਤੱਕ ਵਿਰੋਧੀ ਧਿਰ ਦੇ ਮਾਰਚ ਦੇ ਮੱਦੇਨਜ਼ਰ ਪੁਲੀਸ ਰੋਕਾਂ ਕਾਰਨ ਰਾਜਧਾਨੀ ਵਿੱਚ ਕਈ ਥਾਈਂ ਟਰੈਫ਼ਿਕ ਜਾਮ ਹੋ ਗਿਆ। ਇਸ ਦੌਰਾਨ ਦਿੱਲੀ-ਐੱਨ ਸੀ ਆਰ ਵਿੱਚ ਲੋਕ ਕਈ ਘੰਟੇ ਜਾਮ ’ਚ ਫਸੇ ਰਹੇ ਤੇ ਆਪਣੀਆਂ ਮੰਜ਼ਿਲਾਂ ’ਤੇ ਦੇਰ ਨਾਲ ਪੁੱਜੇ। ਜਾਣਕਾਰੀ ਅਨੁਸਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਲਈ ਮਾਰਚ ਕਾਰਨ ਦਿੱਲੀ ਟਰੈਫਿਕ ਪੁਲੀਸ ਵੱਲੋਂ ਅੱਜ ਵਿਆਪਕ ਆਵਾਜਾਈ ਪਾਬੰਦੀਆਂ ਲਾਗੂ ਕੀਤੀਆਂ ਗਈ। ਸਵੇਰੇ 8:00 ਵਜੇ ਤੋਂ ਅਧਿਕਾਰੀਆਂ ਨੇ ਕਨਾਟ ਪਲੇਸ, ਪਟੇਲ ਚੌਕ, ਸੰਸਦ ਮਾਰਗ, ਜੰਤਰ-ਮੰਤਰ ਰੋਡ ਅਤੇ ਅਸ਼ੋਕਾ ਰੋਡ ਸਮੇਤ ਮੁੱਖ ਕੇਂਦਰੀ ਸਥਾਨਾਂ ਦੇ ਆਲੇ-ਦੁਆਲੇ ਡਾਇਵਰਸ਼ਨ ਅਤੇ ਬੈਰੀਕੇਡਿੰਗ ਕਰ ਦਿੱਤੀ ਸੀ। ਇਨ੍ਹਾਂ ਪਾਬੰਦੀਆਂ ਕਾਰਨ ਵੱਖ-ਵੱਖ ਥਾਵਾਂ ’ਤੇ ਆਵਾਜਾਈ ਵਿੱਚ ਵਿਘਨ ਪਿਆ। ਏਮਜ਼ ਤੇ ਸਫਦਰਜੰਗ ਹਸਪਤਾਲ ਦੇ ਨੇੜੇ ਰਿੰਗ ਰੋਡ ਸਣੇ ਪੁਰਾਣੀ ਦਿੱਲੀ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਮਾਰਗ ’ਤੇ ਵਾਹਨ ਚਾਲਕਾਂ ਨੂੰ ਖਾਸੀ ਦੇਰੀ ਦਾ ਸਾਹਮਣਾ ਕਰਨਾ ਪਿਆ। ਮਯੂਰ ਵਿਹਾਰ ਵਿੱਚ ਕਰਾਊਨ ਪਲਾਜ਼ਾ ਦੇ ਨੇੜੇ ਦਿੱਲੀ-ਨੋਇਡਾ ਮਾਰਗ ਵਿੱਚ ਕਾਫ਼ੀ ਰੁਕਾਵਟਾਂ ਦੇਖਣ ਨੂੰ ਮਿਲੀਆਂ, ਵਾਹਨ ਚਾਲਕਾਂ ਨੇ ਸੋਸ਼ਲ ਮੀਡੀਆ ਉਪਰ ਟਿੱਪਣੀਆਂ ਕਰਕੇ ਆਪਣੀ ਭੜਾਸ ਕੱਢੀ। ਲੋਕਾਂ ਨੇ ਕਿਹਾ ਕਿ ਪਾਬੰਦੀਆਂ ਕਾਰਨ ਉਨ੍ਹਾਂ ਨੂੰ ਦਫ਼ਤਰ ਪੁੱਜਣ ’ਚ ਦੇਰੀ ਹੋਈ ਹੈ, ਇਸ ਦਾ ਜ਼ਿੰਮੇਵਾਰ ਕੌਣ ਹੈ। ਦੂਜੇ ਪਾਸੇ ਵਧਦੀ ਭੀੜ ਨੂੰ ਦੇਖਦੇ ਹੋਏ ਦਿੱਲੀ ਟਰੈਫਿਕ ਪੁਲੀਸ ਨੇ ਵਾਧੂ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਭੀੜ ਨੂੰ ਘਟਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਸਨ ਤਾਂ ਕਿ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਾ ਹੋਣ। ਇਸੇ ਤਰ੍ਹਾਂ ਕਰਤੱਵਿਆ ਮਾਰਗ ਅਤੇ ਕ੍ਰਿਸ਼ਨਾ ਮੈਨਨ ਮਾਰਗ ਵਰਗੇ ਖੇਤਰਾਂ ਵਿੱਚ ਪਾਬੰਦੀਆਂ ਕਾਰਨ ਲੋਕਾਂ ਨੂੰ ਦਿੱਕਤ ਝੱਲਣੀ ਪਈ।

Advertisement
Advertisement
×