ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਦੰਗੇ ਮਾਮਲਾ: ਕਾਰਕੁਨ ਸ਼ਰਜੀਲ ਇਮਾਮ ਨੇ ਸੁਪਰੀਮ ਕੋਰਟ ਵਿੱਚ ਜ਼ਮਾਨਤ ਮੰਗੀ

  ਕਾਰਕੁਨ ਸ਼ਰਜੀਲ ਇਮਾਮ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਫਰਵਰੀ 2020 ਦੇ ਦਿੱਲੀ ਦੰਗਿਆਂ ਦੇ ਇੱਕ ਮਾਮਲੇ ਵਿੱਚ ਜ਼ਮਾਨਤ ਦੇਣ ਦੀ ਅਪੀਲ ਕੀਤੀ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਹਿੰਸਾ ਵਿੱਚ ਹਿੱਸਾ ਲਿਆ ਅਤੇ ਨਾ ਹੀ ਇਸ ਵਿੱਚ...
ਸ਼ਰਜੀਲ ਇਮਾਮ ਦੀ ਫਾਈਲ ਫੋਟੋ। ਰਾਇਟਰਜ਼
Advertisement

 

ਕਾਰਕੁਨ ਸ਼ਰਜੀਲ ਇਮਾਮ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਫਰਵਰੀ 2020 ਦੇ ਦਿੱਲੀ ਦੰਗਿਆਂ ਦੇ ਇੱਕ ਮਾਮਲੇ ਵਿੱਚ ਜ਼ਮਾਨਤ ਦੇਣ ਦੀ ਅਪੀਲ ਕੀਤੀ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਹਿੰਸਾ ਵਿੱਚ ਹਿੱਸਾ ਲਿਆ ਅਤੇ ਨਾ ਹੀ ਇਸ ਵਿੱਚ ਕੋਈ ਭੂਮਿਕਾ ਨਿਭਾਈ ਅਤੇ ਉਹ ਲਗਪਗ ਛੇ ਸਾਲਾਂ ਤੋਂ ਅੰਡਰਟ੍ਰਾਇਲ ਵਜੋਂ ਜੇਲ੍ਹ ਵਿੱਚ ਹਨ।

Advertisement

ਸ਼ਰਜੀਲ ਦੇ ਵਕੀਲ ਨੇ ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐੱਨ ਵੀ ਅੰਜਾਰੀਆ ਦੇ ਬੈਂਚ ਨੂੰ ਦੱਸਿਆ ਕਿ ਮੁਕੱਦਮਾ ਚਲਾਉਣ ਵਾਲੀ ਧਿਰ ਨੇ ਕਾਰਕੁਨ ਵਿਰੁੱਧ ਸੁਪਰੀਮ ਕੋਰਟ ਵਿੱਚ ਸਿਰਫ਼ ਕਥਿਤ ਭੜਕਾਊ ਭਾਸ਼ਣ ਹੀ ਪੇਸ਼ ਕੀਤਾ ਹੈ। ਸ਼ਰਜੀਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਦਵੇ ਨੇ ਕਿਹਾ ਕਿ ਭਾਸ਼ਣਾਂ ਵਿੱਚ ਵਰਤੇ ਗਏ ਕੁਝ ਸ਼ਬਦ ਮਾੜੇ ਸਨ।

ਦਵੇ ਨੇ ਬੈਂਚ ਨੂੰ ਕਿਹਾ, "ਕੀ ਕੋਈ ਭਾਸ਼ਣ ਆਪਣੇ ਆਪ ਵਿੱਚ ਸਾਜ਼ਿਸ਼ਕਾਰੀ ਹੁੰਦਾ ਹੈ? ਕੀ ਇਹ ਹੈ? ਅਤੇ ਇਹ ਸਿਰਫ਼ ਇੱਕ ਪਾਸੜ ਭਾਸ਼ਣ ਨਹੀਂ ਹੈ। ਮੈਂ ਤੁਹਾਡੇ ਸਾਹਮਣੇ ਦਿਖਾਇਆ ਹੈ, ਉਹ ਅਹਿੰਸਾ ਦਾ ਸੱਦਾ ਦਿੰਦਾ ਹੈ। ਉਹ ਕਹਿੰਦਾ ਹੈ ਕਿ ਤੁਸੀਂ ਕੁੱਟ ਖਾਓ, ਹਮਲਾ ਨਾ ਕਰੋ। ਉਹ ਇਹੀ ਕਹਿ ਰਿਹਾ ਹੈ।"

ਦਵੇ ਤੋਂ ਇਲਾਵਾ ਸੀਨੀਅਰ ਵਕੀਲ ਸਲਮਾਨ ਖੁਰਸ਼ੀਦ, ਸਿਧਾਰਥ ਲੂਥਰਾ ਅਤੇ ਹੋਰਾਂ ਨੇ ਵੀ ਇਸ ਮਾਮਲੇ ਦੇ ਕੁਝ ਹੋਰ ਦੋਸ਼ੀਆਂ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਬਹਿਸ ਦੌਰਾਨ ਦਵੇ ਨੇ ਕਿਹਾ ਕਿ ਸ਼ਰਜੀਲ ਨੂੰ 28 ਜਨਵਰੀ 2020 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦੰਗੇ ਦਿੱਲੀ ਵਿੱਚ 22-24 ਫਰਵਰੀ 2020 ਨੂੰ ਹੋਏ ਸਨ। ਇਸ ਮਾਮਲੇ ਵਿੱਚ ਬਹਿਸ ਬੁੱਧਵਾਰ ਨੂੰ ਵੀ ਜਾਰੀ ਰਹੇਗੀ।

ਦਿੱਲੀ ਪੁਲੀਸ ਨੇ ਕਾਰਕੁਨ ਉਮਰ ਖਾਲਿਦ, ਸ਼ਰਜੀਲ ਅਤੇ ਹੋਰਾਂ ਦੀਆਂ ਜ਼ਮਾਨਤ ਅਰਜ਼ੀਆਂ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਸੀ ਕਿ ਫਰਵਰੀ 2020 ਦੇ ਦੰਗੇ ਕੋਈ ਅਚਾਨਕ ਘਟਨਾ ਨਹੀਂ ਸਨ, ਬਲਕਿ ਭਾਰਤ ਦੀ ਪ੍ਰਭੂਸੱਤਾ ’ਤੇ ਇੱਕ ‘ਸਾਜ਼ਿਸ਼ੀ, ਪੂਰਵ-ਯੋਜਨਾਬੱਧ ਅਤੇ ਚੰਗੀ ਤਰ੍ਹਾਂ ਤਿਆਰ’ ਹਮਲਾ ਸਨ। -ਪੀਟੀਆਈ

Advertisement
Show comments