DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Delhi Riots 2020: ਤਾਹਿਰ ਹੁਸੈਨ ਅਤੇ ਚਾਰ ਹੋਰਨਾਂ ਨੂੰ IB ਅਧਿਕਾਰੀ ਦੇ ਕਤਲ ਕੇਸ ਵਿੱਚ ਉਮਰ ਕੈਦ

ਵਧੀਕ ਸੈਸ਼ਨ ਜੱਜ ਪ੍ਰਵੀਨ ਸਿੰਘ ਦੀ ਅਦਾਲਤ ਨੇ ਸੁਣਾਇਆ ਫ਼ੈਸਲਾ

  • fb
  • twitter
  • whatsapp
  • whatsapp
featured-img featured-img
Ankit Sharma (left); and Tahir Hussain. Tribune file photos
Advertisement

ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ 2020 ਦੇ ਦਿੱਲੀ ਦੰਗਿਆਂ ਦੌਰਾਨ ਆਈ ਬੀ (ਇੰਟੈਲੀਜੈਂਸ ਬਿਊਰੋ) ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਦੇ ਮਾਮਲੇ ਵਿੱਚ 'ਆਪ' (AAP) ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਅਤੇ ਚਾਰ ਹੋਰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਵਧੀਕ ਸੈਸ਼ਨ ਜੱਜ ਪ੍ਰਵੀਨ ਸਿੰਘ ਨੇ ਸਜ਼ਾ ਦੇ ਆਧਾਰ 'ਤੇ ਬਹਿਸ ਸੁਣਨ ਤੋਂ ਬਾਅਦ ਸਾਰੇ ਪੰਜਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ।

Advertisement

ਇਹ ਫ਼ੈਸਲਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਤਾਹਿਰ ਹੁਸੈਨ ਅਤੇ ਬਾਕੀਆਂ ਦੀ ਅਦਾਲਤ ਵਿੱਚ ਸਰੀਰਕ ਮੌਜੂਦਗੀ ਦੌਰਾਨ ਸੁਣਾਇਆ ਗਿਆ। ਅਦਾਲਤ ਦਾ ਕਮਰਾ ਵਕੀਲਾਂ ਅਤੇ ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨਾਲ ਭਰਿਆ ਹੋਇਆ ਸੀ, ਜਿਨ੍ਹਾਂ ਵਿੱਚ ਕਰਾਈਮ ਬਰਾਂਚ ਦੇ ਜੁਆਇੰਟ ਕਮਿਸ਼ਨਰ ਅਤੇ ਡੀ ਸੀ ਪੀ ਵੀ ਸ਼ਾਮਲ ਸਨ।

Advertisement

ਇਸ ਤੋਂ ਪਹਿਲਾਂ, ਦਿੱਲੀ ਪੁਲੀਸ ਨੇ ਸਾਰੇ ਪੰਜਾਂ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਹ ਅੰਕਿਤ ਸ਼ਰਮਾ 'ਤੇ ਲਗਾਤਾਰ ਹਮਲਾ ਕਰਦੇ ਹੋਏ "ਜਾਨਵਰਾਂ ਦੇ ਪੱਧਰ" ਤੱਕ ਡਿੱਗ ਗਏ ਸਨ।

ਸਰਕਾਰੀ ਵਕੀਲ ਮਧੂਕਰ ਪਾਂਡੇ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਅੰਕਿਤ ਸ਼ਰਮਾ ਦਾ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਤੇ ਦੋਸ਼ੀਆਂ ਨੇ ਜ਼ਰਾ ਵੀ ਤਰਸ ਨਹੀਂ ਦਿਖਾਇਆ, ਇਸ ਲਈ ਇਨ੍ਹਾਂ ਨੂੰ ਕੋਈ ਨਰਮੀ ਨਹੀਂ ਦਿੱਤੀ ਜਾਣੀ ਚਾਹੀਦੀ।

ਪਾਂਡੇ ਨੇ ਕਿਹਾ ਸੀ, “ਜੋ ਲੋਕ ਅੱਜ ਰਹਿਮ ਦੀ ਭੀਖ ਮੰਗ ਰਹੇ ਹਨ, ਉਨ੍ਹਾਂ ਨੂੰ ਖ਼ੁਦ ਵੀ ਰਹਿਮ ਦਿਖਾਉਣਾ ਚਾਹੀਦਾ ਸੀ। ਕਿਸੇ ਵੀ ਪਾਸੇ ਤੋਂ ਕੋਈ ਰਹਿਮ ਨਹੀਂ ਦਿਖਾਇਆ ਗਿਆ। ਕਿਸੇ ਨੇ ਵੀ ਅੰਕਿਤ ਨੂੰ ਹਸਪਤਾਲ ਨਹੀਂ ਪਹੁੰਚਾਇਆ। ਉਹ ਇੰਨਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਹੁਣ ਰਹਿਮ ਦੀ ਮੰਗ ਕਰ ਰਹੇ ਹਨ।”

ਜ਼ਿਕਰਯੋਗ ਹੈ ਕਿ 13 ਜੁਲਾਈ ਨੂੰ ਅਦਾਲਤ ਨੇ ਤਾਹਿਰ ਹੁਸੈਨ ਅਤੇ ਚਾਰ ਹੋਰਨਾਂ ਨੂੰ ਅੰਕਿਤ ਸ਼ਰਮਾ ਦੇ ਕਤਲ ਦਾ ਦੋਸ਼ੀ ਠਹਿਰਾਇਆ ਸੀ। ਅੰਕਿਤ ਉੱਤੇ ਦੰਗਿਆਂ ਦੌਰਾਨ ਭੀੜ ਨੇ ਹਮਲਾ ਕੀਤਾ ਸੀ। ਬਾਅਦ ਵਿੱਚ ਉਸਦੀ ਲਾਸ਼ ਇੱਕ ਨਾਲੇ ਵਿੱਚੋਂ ਬਰਾਮਦ ਹੋਈ ਸੀ।

Advertisement
×