Delhi Red Fort Blast Case: ਅਦਾਲਤ ਨੇ ਅਮੀਰ ਰਸ਼ੀਦ ਅਲੀ ਦੀ ਹਿਰਾਸਤ ਵਧਾਈ
Delhi Red Fort Blast Case: ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ ਐੱਨ.ਆਈ.ਏ. (NIA) ਅਦਾਲਤ ਨੇ ਅਮੀਰ ਰਸ਼ੀਦ ਅਲੀ ਦੀ ਹਿਰਾਸਤ ਸੱਤ ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਉਸ ਨੂੰ ਸੱਤ ਦਿਨਾਂ ਦੀ ਐੱਨ.ਆਈ.ਏ. ਹਿਰਾਸਤ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅਦਾਲਤ...
Advertisement
Delhi Red Fort Blast Case: ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ ਐੱਨ.ਆਈ.ਏ. (NIA) ਅਦਾਲਤ ਨੇ ਅਮੀਰ ਰਸ਼ੀਦ ਅਲੀ ਦੀ ਹਿਰਾਸਤ ਸੱਤ ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਉਸ ਨੂੰ ਸੱਤ ਦਿਨਾਂ ਦੀ ਐੱਨ.ਆਈ.ਏ. ਹਿਰਾਸਤ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਸ ਨੂੰ ਦਸ ਦਿਨਾਂ ਦੀ ਹਿਰਾਸਤ ’ਤੇ ਭੇਜਿਆ ਗਿਆ ਸੀ। ਉਸ ਨੂੰ 16 ਨਵੰਬਰ ਨੂੰ ਲਾਲ ਕਿਲ੍ਹਾ ਬਲਾਸਟ ਮਾਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਪ੍ਰਿੰਸੀਪਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ, ਜੱਜ ਨੇ ਅਮੀਰ ਰਸ਼ੀਦ ਅਲੀ ਦੀ ਐੱਨ.ਆਈ.ਏ. ਹਿਰਾਸਤ ਸੱਤ ਦਿਨਾਂ ਦੀ ਹੋਰ ਮਿਆਦ ਲਈ ਵਧਾ ਦਿੱਤੀ। ਸੁਣਵਾਈ ਬੰਦ ਕਮਰੇ ਵਿੱਚ ਕੀਤੀ ਗਈ।
Advertisement
ਦੱਸ ਦਈਏ ਕਿ 10 ਨਵੰਬਰ ਨੂੰ ਸ਼ਾਮ 7 ਵਜੇ ਦੇ ਕਰੀਬ ਹੋਏ ਦਿੱਲੀ ਬਲਾਸਟ ਵਿੱਚ ਕੁੱਲ 15 ਲੋਕ ਮਾਰੇ ਗਏ ਸਨ, ਅਤੇ ਦੋ ਦਰਜਨ ਤੋਂ ਵੱਧ ਜ਼ਖਮੀ ਹੋਏ ਸਨ। ਇਹ ਬਲਾਸਟ ਇੱਕ ਚੱਲਦੀ ਹੁੰਡਈ I20 ਕਾਰ ਵਿੱਚ ਹੋਇਆ ਸੀ, ਜਿਸ ਨੂੰ ਕਥਿਤ ਆਤਮਘਾਤੀ ਹਮਲਾਵਰ ਉਮਰ ਉਨ ਨਬੀ ਚਲਾ ਰਿਹਾ ਸੀ।
Advertisement
Advertisement
×

