
ਨਵੀਂ ਦਿੱਲੀ, 8 ਫਰਵਰੀ
ਸੁਪਰੀਮ ਕੋਰਟ ਨੇ 'ਆਪ' ਦੀ ਮੇਅਰ ਅਹੁਦੇ ਲਈ ਉਮੀਦਵਾਰ ਸ਼ੈਲੀ ਓਬਰਾਏ ਵੱਲੋਂ ਐੱਮਸੀਡੀਜ਼ 'ਚ ਮੇਅਰ ਦੀ ਜਲਦੀ ਚੋਣ ਕਰਵਾਉਣ ਵਾਸਤੇ ਪਾਈ ਪਟੀਸ਼ਨ 'ਤੇ ਦਿੱਲੀ ਦੇ ਉਪ ਰਾਜਪਾਲ ਦੇ ਦਫ਼ਤਰ, ਐੱਮਸੀਡੀ ਦੇ ਪ੍ਰੋਟੈਮ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਅਤੇ ਹੋਰਾਂ ਤੋਂ ਜਵਾਬ ਮੰਗਿਆ ਹੈ। ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਪੀਐੱਸ ਨਰਸਿਮਹਾ ਅਤੇ ਜੇਬੀ ਪਾਰਦੀਵਾਲਾ ਦੇ ਬੈਂਚ ਨੇ ਕਿਹਾ ਕਿ ਉਹ ਪਟੀਸ਼ਨ 'ਤੇ ਨੋਟਿਸ ਜਾਰੀ ਕਰ ਰਿਹਾ ਹੈ ਅਤੇ ਅਗਲੇ ਸੋਮਵਾਰ ਤੱਕ ਉਨ੍ਹਾਂ ਤੋਂ ਜਵਾਬ ਮੰਗ ਰਿਹਾ ਹੈ। ਸੀਨੀਅਰ ਵਕੀਲ ਏਐੱਮ ਸਿੰਘਵੀ ਨੇ ਦੱਸਿਆ ਕਿ ਸਦਨ ਦਾ ਸੈਸ਼ਨ ਤਿੰਨ ਵਾਰ ਬੁਲਾਇਆ ਗਿਆ ਪਰ ਮੇਅਰ ਦੀ ਚੋਣ ਨਹੀਂ ਹੋਈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ